ਗਾਇਕ ਐਮੀ ਵਿਰਕ ਦੇ ਗੀਤ ''ਚੰਨ ਸਿਤਾਰੇ'' ਨੇ ਬਣਾਇਆ ਇਹ ਵੱਡਾ ਰਿਕਾਰਡ

03/07/2023 4:12:50 PM

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਇੰਨੀਂ ਦਿਨੀਂ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰ ਰਿਹਾ ਹੈ। ਪਿੱਛੇ ਜਿਹੇ ਐਮੀ ਵਿਰਕ ਦੀ ਪੰਜਾਬੀ ਫ਼ਿਲਮ 'ਓਏ ਮੱਖਣਾ' ਰਿਲੀਜ਼ ਹੋਈ ਸੀ। ਇਸ ਫ਼ਿਲਮ ਦਾ ਗੀਤ 'ਚੰਨ ਸਿਤਾਰੇ' ਕਾਫ਼ੀ ਹਿੱਟ ਸਾਬਿਤ ਹੋਇਆ। ਆਖਿਆ ਜਾ ਰਿਹਾ ਹੈ ਕਿ ਇਹ ਗੀਤ ਐਮੀ ਵਿਰਕ ਦੇ ਕਰੀਅਰ ਦੇ ਸਭ ਤੋਂ ਬੈਸਟ ਗਾਣਿਆਂ 'ਚੋਂ ਇੱਕ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਗੀਤ ਦਾ ਕਰੇਜ਼ ਹਾਲੇ ਵੀ ਬਣਿਆ ਹੋਇਆ ਹੈ। ਇਸ ਗੀਤ ਨੇ ਯੂਟਿਊਬ 'ਤੇ 100 ਮਿਲੀਅਨ ਯਾਨੀਕਿ 10 ਕਰੋੜ ਵਿਊਜ਼ ਦਾ ਆਂਕੜਾ ਪਾਰ ਕਰ ਲਿਆ । ਇਸ ਦੇ ਨਾਲ ਹੀ ਇਹ ਗੀਤ ਇੰਸਟਾਗ੍ਰਾਮ 'ਤੇ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ।

PunjabKesari

ਦੱਸ ਦਈਏ ਕਿ ਐਮੀ ਵਿਰਕ ਨੇ ਆਪਣੀ ਇਸ ਸਫ਼ਲਤਾ ਦੀ ਖੁਸ਼ੀ ਨੂੰ ਫੈਨਜ਼ ਨਾਲ ਵੀ ਸ਼ੇਅਰ ਕੀਤਾ ਹੈ। ਐਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ, 'ਚੰਨ ਸਿਤਾਰੇ ਨੇ ਯੂਟਿਊਬ 'ਤੇ 100 ਮਿਲੀਅਨ ਵਿਊਜ਼ ਪੂਰੇ ਕਰ ਲਏ ਹਨ ਅਤੇ ਹਾਲੇ ਵੀ ਟਰੈਂਡਿੰਗ 'ਚ ਹੈ। ਇਸੇ ਤਰ੍ਹਾਂ ਪਿਆਰ ਦਿੰਦੇ ਰਹੋ। ਵਾਹਿਗੁਰੂ ਸਭ 'ਤੇ ਮੇਹਰ ਕਰੇ।' 
ਗੀਤ 'ਚੰਨ ਸਿਤਾਰੇ' ਇੰਸਟਾਗ੍ਰਾਮ 'ਤੇ ਲੰਬੇ ਸਮੇਂ ਤੱਕ ਟਰੈਂਡਿੰਗ 'ਚ ਰਿਹਾ। ਇਸ ਗੀਤ 'ਤੇ ਹੁਣ ਤੱਕ 5.7 ਮਿਲੀਅਨ ਯਾਨਿ 57 ਲੱਖ ਰੀਲਾਂ ਬਣ ਚੁੱਕੀਆਂ ਹਨ। ਇਹ ਸਾਲ 2022 ਦਾ ਸਭ ਤੋਂ ਵੱਡਾ ਹਿੱਟ ਰੋਮਾਂਟਿਕ ਗੀਤ ਰਿਹਾ ਸੀ। 

ਦੱਸਣਯੋਗ ਹੈ ਕਿ ਫ਼ਿਲਮ 'ਓਏ ਮੱਖਣਾ' 'ਚ ਐਮੀ ਵਿਰਕ ਤੇ ਤਾਨੀਆ ਤੋਂ ਇਲਾਵਾ ਗੁੱਗੂ ਗਿੱਲ, ਸਿੱਧੀਕਾ ਸ਼ਰਮਾ, ਸੁਖਵਿੰਦਰ ਚਾਹਲ, ਹਰਦੀਪ ਗਿੱਲ, ਤਰਸੇਮ ਪੌਲ, ਦੀਦਾਰ ਗਿੱਲ, ਸਤਵੰਤ ਕੌਰ, ਰੋਜ਼ ਜੇ. ਕੌਰ, ਮੰਜੂ ਮਾਹਲ ਤੇ ਪਰਮਿੰਦਰ ਗਿੱਲ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਫ਼ਿਲਮ ਵਿਕਰਮ ਮਹਿਰਾ, ਸਿਧਾਰਥ ਆਨੰਦ ਕੁਮਾਰ, ਸਿਮਰਜੀਤ ਸਿੰਘ ਤੇ ਐਮੀ ਵਿਰਕ ਵਲੋਂ ਪ੍ਰੋਡਿਊਸ ਕੀਤੀ ਗਈ ਹੈ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


sunita

Content Editor

Related News