ਐਮੀ-ਸੋਨਮ ਦੀ ਫ਼ਿਲਮ ‘ਪੁਆੜਾ’ ਦਾ ਰਿਲੀਜ਼ ਤੋਂ ਪਹਿਲਾਂ ਹੀ ਧਮਾਕਾ, IMDB ’ਤੇ ਹੋ ਰਹੀ ਟਰੈਂਡ

Tuesday, Aug 10, 2021 - 04:18 PM (IST)

ਐਮੀ-ਸੋਨਮ ਦੀ ਫ਼ਿਲਮ ‘ਪੁਆੜਾ’ ਦਾ ਰਿਲੀਜ਼ ਤੋਂ ਪਹਿਲਾਂ ਹੀ ਧਮਾਕਾ, IMDB ’ਤੇ ਹੋ ਰਹੀ ਟਰੈਂਡ

ਮੁੰਬਈ (ਬਿਊਰੋ)– ਜਦੋਂ ਤੋਂ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਪੰਜਾਬੀ ਫ਼ਿਲਮ ‘ਪੁਆੜਾ’ ਦੀ ਰਿਲੀਜ਼ ਡੇਟ ਦਾ ਐਲਾਨ ਹੋਇਆ ਹੈ, ਉਦੋਂ ਤੋਂ ਦਰਸ਼ਕਾਂ ’ਚ ਇਸ ਫ਼ਿਲਮ ਲਈ ਉਤਸ਼ਾਹ ਵੱਧ ਗਿਆ ਹੈ। ਦਰਸ਼ਕਾਂ ਨੇ ਇਸ ਕਾਮੇਡੀ ਨਾਲ ਭਰਪੂਰ ਮਨੋਰੰਜਕ ਫ਼ਿਲਮ ਦੀਆਂ ਹੁਣ ਤਕ ਰਿਲੀਜ਼ ਹੋਈਆਂ ਸਾਰੀਆਂ ਚੀਜ਼ਾਂ ਦਾ ਆਨੰਦ ਮਾਣਿਆ ਹੈ।

ਫ਼ਿਲਮ ਦੇ ਟਰੇਲਰ ਨੂੰ ਲਗਭਗ 1 ਕਰੋੜ ਵਿਊਜ਼ ਮਿਲੇ ਹਨ, ਜਦਕਿ ਗੀਤਾਂ ਨੇ ਕੁਲ 2 ਕਰੋੜ ਵਿਊਜ਼ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਫ਼ਿਲਮ ਦੇ ਗੀਤ ਰੇਡੀਓ ਤੇ ਮੋਬਾਇਲ ਫੋਨ, ਆਨਲਾਈਨ ਹਰ ਜਗ੍ਹਾ ਧੂਮ ਮਚਾ ਰਹੇ ਹਨ ਕਿਉਂਕਿ ਦਰਸ਼ਕ ਚੌਥੀ ਵਾਰ ਸਕ੍ਰੀਨ ’ਤੇ ਆਪਣੀ ਮਨਪਸੰਦ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਨੂੰ ਦੇਖਣ ਲਈ ਉਤਸ਼ਾਹਿਤ ਹਨ।

ਨਿਰਮਾਤਾਵਾਂ ਨੇ ਪ੍ਰਮੋਸ਼ਨ ਦੇ ਮੱਦੇਨਜ਼ਰ ਇਸ ਫ਼ਿਲਮ ਦੀ ਸਾਰੀ ਪ੍ਰਚਾਰ ਸਮੱਗਰੀ ਨੂੰ ਇਕ-ਇਕ ਕਰਕੇ ਇਸ ਤਰ੍ਹਾਂ ਲਾਂਚ ਕੀਤਾ ਕਿ ਇਸ ਨੂੰ ਆਨਲਾਈਨ ਸਭ ਤੋਂ ਵੱਧ ਸਰਚ ਕੀਤਾ ਜਾ ਰਿਹਾ ਹੈ। ਹਾਲ ਹੀ ’ਚ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਹ ਫ਼ਿਲਮ IMDB ’ਤੇ ਟਰੈਂਡ ਕਰ ਰਹੀ ਹੈ। ‘ਭੁਜ’ ਤੇ ‘ਬੈੱਲ ਬਾਟਮ’ ਵਰਗੀਆਂ ਵੱਡੀਆਂ ਫ਼ਿਲਮਾਂ ਦੀ ਲਿਸਟ ’ਚ ਇਹ ਫ਼ਿਲਮ ਰਾਸ਼ਟਰੀ ਪੱਧਰ ਦੀ ਲਿਸਟ ’ਤੇ 7ਵੀਂ ਸਭ ਤੋਂ ਵੱਧ ਟਰੈਂਡ ਕਰਨ ਵਾਲੀ ਫ਼ਿਲਮ ਸਾਬਿਤ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸੇ ਮਹਿਲ ਤੋਂ ਘੱਟ ਨਹੀਂ ਹੈ ਸੰਨੀ ਦਿਓਲ ਦਾ ਬੰਗਲਾ, ਆਧੁਨਿਕ ਸਹੂਲਤਾਂ ਤੋਂ ਇਲਾਵਾ ਮੌਜੂਦ ਹੈ ਹੈਲੀਪੈਡ

ਇਹ ਪਹਿਲੀ ਵਾਰ ਹੈ ਕਿ ਕਿਸੇ ਪੰਜਾਬੀ ਫ਼ਿਲਮ ਨੇ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ਦੀ ਲਿਸਟ ’ਚ ਜਗ੍ਹਾ ਬਣਾਈ ਹੈ, ਜਿਸ ਨੂੰ ਅਸੀਂ ਸਫਲਤਾ ਦਾ ਇਨਾਮ ਕਹਿ ਸਕਦੇ ਹਾਂ। ਇਹ ਸਿਰਫ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ’ਚ ਦਰਸ਼ਕਾਂ ਦੇ ਫ਼ਿਲਮ ਨੂੰ ਲੈ ਕੇ ਉਤਸ਼ਾਹ ਤੇ ਦੀਵਾਨਗੀ ਨੂੰ ਦਰਸਾਉਂਦੀ ਹੈ।

ਅਦਾਕਾਰ ਐਮੀ ਵਿਰਕ ਤੇ ਅਦਾਕਾਰਾ ਸੋਨਮ ਬਾਜਵਾ ਇਸ ਫ਼ਿਲਮ ਦੇ ਪ੍ਰਚਾਰ ਲਈ ਕੋਈ ਕਸਰ ਨਹੀਂ ਛੱਡ ਰਹੇ ਹਨ। ਉਹ ਲਗਾਤਾਰ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਫ਼ਿਲਮ ਦਾ ਪ੍ਰਚਾਰ ਕਰ ਰਹੇ ਹਨ ਤੇ ਅਜਿਹਾ ਲੱਗਦਾ ਹੈ ਕਿ ਦਰਸ਼ਕ ਵੱਡੇ ਪੱਧਰ ’ਤੇ ਬੇਸਬਰੀ ਨਾਲ ਇਸ ਦੇ ਆਉਣ ਦੀ ਉਡੀਕ ਕਰ ਰਹੇ ਹਨ।

ਇਸ ਫ਼ਿਲਮ ਲਈ ਇੰਨਾ ਉਤਸ਼ਾਹ ਹੈ ਕਿ ਨਿਰਮਾਤਾਵਾਂ ਨੇ ਸ਼ੁੱਕਰਵਾਰ ਦੀ ਰਿਲੀਜ਼ ਦੀ ਬਜਾਏ ਵੀਰਵਾਰ ਨੂੰ ਫ਼ਿਲਮ ਰਿਲੀਜ਼ ਕਰਨ ਦਾ ਆਪਸ਼ਨ ਚੁਣਿਆ ਹੈ। ਅਸੀਂ ਆਪਣੇ ਮਨਪਸੰਦ ਪਾਪਕਾਰਨ ਨਾਲ ਸਿਨੇਮਾਘਰਾਂ ’ਚ ਵਾਪਸ ਆਉਣ ਦਾ ਇੰਤਜ਼ਾਰ ਨਹੀਂ ਕਰ ਸਕਦੇ। ‘ਪੁਆੜਾ’ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਵੀਰਵਾਰ 12 ਅਗਸਤ, 2021 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਤੁਸੀਂ ਫ਼ਿਲਮ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News