ਐਮੀ ਵਿਰਕ ਤੇ ਸੋਨਮ ਬਾਜਵਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਇਕ ਹੋਰ ਸਰਪ੍ਰਾਈਜ਼

Tuesday, Aug 17, 2021 - 04:27 PM (IST)

ਐਮੀ ਵਿਰਕ ਤੇ ਸੋਨਮ ਬਾਜਵਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਇਕ ਹੋਰ ਸਰਪ੍ਰਾਈਜ਼

ਮੁੰਬਈ (ਬਿਊਰੋ)– ਐਮੀ ਵਿਰਕ ਤੇ ਸੋਨਮ ਬਾਜਵਾ ਦੀ ਹਰ ਇਕ ਫ਼ਿਲਮ ਸੁਪਰਹਿੱਟ ਹੁੰਦੀ ਹੈ। ਦੋਵਾਂ ਦੀ ਫ਼ਿਲਮ ‘ਪੁਆੜਾ’ ਇਸ ਵੇਲੇ ਸਿਨੇਮਾਘਰਾਂ ’ਚ ਵਧੀਆ ਕਮਾਈ ਕਰ ਰਹੀ ਹੈ। ਹੁਣ ਦੋਵਾਂ ਸਿਤਾਰਿਆਂ ਦੇ ਪ੍ਰਸ਼ੰਸਕਾਂ ਲਈ ਇਕ ਹੋਰ ਖੁਸ਼ਖ਼ਬਰੀ ਹੈ। ਐਮੀ ਤੇ ਸੋਨਮ ਸਟਾਰਰ ਇਕ ਹੋਰ ਪੰਜਾਬੀ ਫ਼ਿਲਮ ‘ਸ਼ੇਰ ਬੱਗਾ’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਫ਼ਿਲਮ ‘ਸ਼ੇਰ ਬੱਗਾ’ ਦੀ ਟੀਮ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ।

ਡਾਇਰੈਕਟਰ ਜਗਦੀਪ ਸਿੱਧੂ ਨੇ ਫ਼ਿਲਮ ਦੀ ਉਡੀਕ ਕਰ ਰਹੇ ਦਰਸ਼ਕਾਂ ਨੂੰ ਅਪਡੇਟ ਦੇਣ ਲਈ ਪੂਰੀ ਟੀਮ ਨੂੰ ਟੈਗ ਕਰਦਿਆਂ ਐਲਾਨ ਕੀਤਾ ਕਿ ਅਸੀਂ ਇਸ ਫ਼ਿਲਮ ਦੀ ਸ਼ੂਟਿੰਗ ਨੂੰ ਪੂਰਾ ਕਰ ਲਿਆ ਹੈ। ਇਸ ਤੋਂ ਪਹਿਲਾਂ ਫ਼ਿਲਮ ਦੀ ਟੀਮ ਨੇ ਯੂ. ਕੇ. ਦੇ ਸ਼ੈਡਿਊਲ ਨੂੰ ਪੂਰਾ ਕਰਨ ਦਾ ਐਲਾਨ ਕੀਤਾ ਸੀ ਕਿਉਂਕਿ ਫ਼ਿਲਮ ਦਾ ਇਕ ਹਿੱਸਾ ਯੂ. ਕੇ. ’ਚ ਵੀ ਸ਼ੂਟ ਕੀਤਾ ਗਿਆ ਹੈ ਤੇ ਹੁਣ ਪੂਰੀ ਫ਼ਿਲਮ ਦੀ ਸ਼ੂਟਿੰਗ ਹੋ ਚੁੱਕੀ ਹੈ।

PunjabKesari

‘ਕਿਸਮਤ 2’ ਤੋਂ ਬਾਅਦ ਇਹ ਜਗਦੀਪ ਸਿੱਧੂ ਦਾ ਅਗਲਾ ਡਾਇਰੈਕਸ਼ਨਲ ਪ੍ਰਾਜੈਕਟ ਹੈ। ਇਸ ਫ਼ਿਲਮ ਦਾ ਐਲਾਨ ਕੁਝ ਮਹੀਨੇ ਪਹਿਲਾਂ ਕੀਤਾ ਗਿਆ ਸੀ ਤੇ ਉਸ ਦਿਨ ਤੋਂ ਪੰਜਾਬੀ ਸਿਨੇਮਾ ਪ੍ਰੇਮੀ ਫ਼ਿਲਮ ਦੀ ਰਿਲੀਜ਼ ਡੇਟ ਦੇ ਐਲਾਨ ਦੀ ਉਡੀਕ ਕਰ ਰਹੇ ਸਨ। ‘ਕਿਸਮਤ 2’ 24 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ।

ਹੁਣ ਜਦੋਂ ਐਮੀ ਵਿਰਕ ਤੇ ਉਨ੍ਹਾਂ ਦੀ ਟੀਮ ਵਲੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬੈਕ ਟੂ ਬੈਕ ਸਰਪ੍ਰਾਈਜ਼ ਮਿਲ ਰਹੇ ਹਨ ਤਾਂ ਦਰਸ਼ਕਾਂ ਨੂੰ ਹੁਣ ਫ਼ਿਲਮ ‘ਸ਼ੇਰ ਬੱਗਾ’ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਦਰਸ਼ਕ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਇੰਤਜ਼ਾਰ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News