ਐਮੀ ਵਿਰਕ ਦੇ ਘਰ ਆਇਆ ਨੰਨ੍ਹਾ ਮਹਿਮਾਨ, ਲੱਗਾ ਵਧਾਈਆਂ ਦਾ ਤਾਂਤਾ (ਵੇਖੋ ਤਸਵੀਰਾਂ)

08/02/2021 5:28:24 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਪੁਆੜਾ' ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸੇ ਦੌਰਾਨ ਐਮੀ ਵਿਰਕ ਦੇ ਘਰ ਨੰਨ੍ਹੇ ਮਹਿਮਾਨ ਨੇ ਐਂਟਰੀ ਮਾਰੀ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਐਮੀ ਵਿਰਕ ਕੋਲ 'ਬਰਫ਼ੀ' ਨਾਂ ਦਾ ਪਾਲਤੂ ਡੌਗੀ (ਕੁੱਤਾ) ਹੈ । ਹੁਣ ਉਨ੍ਹਾਂ ਨੇ ਇੱਕ ਹੋਰ ਪਾਲਤੂ ਡੌਗੀ ਆਪਣੇ ਪਰਿਵਾਰ 'ਚ ਸ਼ਾਮਲ ਕਰ ਲਿਆ ਹੈ। ਐਮੀ ਵਿਰਕ ਦੇ ਇਸ ਨਵੇਂ ਮੈਂਬਰ ਦੀਆਂ ਤਸਵੀਰਾਂ ਬਰਫੀ ਨਾਂ ਦੇ ਬਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀਆਂ ਗਈਆਂ ਹਨ। ਜੀ ਹਾਂ ਇਸ ਨੰਨ੍ਹੇ ਕੁੱਤੇ ਦਾ ਨਾਂ ਉਨ੍ਹਾਂ ਨੇ ਲੱਡੂ ਵਿਰਕ ਰੱਖਿਆ ਹੈ, ਜਿਸ ਦੀਆਂ ਤਸਵੀਰਾਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ। ਪ੍ਰਸ਼ੰਸਕ ਵੀ ਕੁਮੈਂਟ ਕਰਕੇ ਵਧਾਈਆਂ ਦੇ ਰਹੇ ਹਨ।

PunjabKesari

ਦੱਸ ਦਈਏ ਕਿ ਐਮੀ ਵਿਰਕ ਫ਼ਿਲਮ 'ਪੁਆੜਾ' 'ਚ ਸੋਨਮ ਬਾਜਵਾ ਨਾਲ ਲੀਡ ਰੋਲ 'ਚ ਨਜ਼ਰ ਆਉਣਗੇ। ਇਹ ਮੈਡ, ਦੇਸੀ, ਕਾਮੇਡੀ, ਰੋਮਾਂਸ ਵੀਰਵਾਰ 12 ਅਗਸਤ, 2021 ਨੂੰ ਯਾਨੀ ਆਜ਼ਾਦੀ ਹਫਤੇ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਸਿਨੇਮਾ ਪ੍ਰੇਮੀਆਂ ਲਈ ਸਿਨੇਮਾਘਰਾਂ ’ਚ ਵਾਪਸ ਆਉਣ ਦਾ ਇਹ ਇਕ ਸਹੀ ਸਮਾਂ ਹੈ।

PunjabKesari
‘ਪੁਆੜਾ’ ਸ਼ੁਰੂ ’ਚ ਇਸ ਸਾਲ ਦੀ ਸ਼ੁਰੂਆਤ ’ਚ ਰਿਲੀਜ਼ ਹੋਣ ਵਾਲੀ ਸੀ ਪਰ ਮਹਾਮਾਰੀ ਕਾਰਨ ਇਸ ਨੂੰ ਅੱਗੇ ਵਧਾ ਦਿੱਤਾ ਗਿਆ। ਫ਼ਿਲਮ ਦੇ ਟਰੇਲਰ ਤੇ ‘ਆਏ ਹਾਏ ਜੱਟੀਏ’ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਸਰਾਹਿਆ ਗਿਆ, ਜਿਸ ਨੂੰ ਆਨਲਾਈਨ 20 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ। ਆਉਣ ਵਾਲੇ ਕੁਝ ਦਿਨਾਂ ’ਚ ਫ਼ਿਲਮ ਦੇ ਬਾਕੀ ਗੀਤਾਂ ਤੇ ਪੋਸਟਰਾਂ ਨੂੰ ਲਾਂਚ ਕਰਨ ਦੇ ਨਾਲ ਹੀ ਮੇਕਰਜ਼ ਆਪਣੀ ਕਾਸਟ ਨਾਲ ਫ਼ਿਲਮ ਦੀ ਮਾਰਕੀਟਿੰਗ ਕੈਂਪੇਨ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਤਿਆਰ ਹਨ।

PunjabKesari
ਦੱਸਣਯੋਗ ਹੈ ਕਿ ਏ ਐਂਡ ਏ ਪਿਕਰਚਜ਼ ਤੇ ਬ੍ਰੈਟ ਫ਼ਿਲਮਜ਼ ਵਲੋਂ ਨਿਰਮਿਤ, ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ, ਰੁਪਿੰਦਰ ਚਹਿਲ ਵਲੋਂ ਨਿਰਦੇਸ਼ਿਤ, ਅਤੁਲ ਭੱਲਾ, ਪਵਨ ਗਿੱਲ, ਅਨੁਰਾਗ ਸਿੰਘ, ਅਮਨ ਗਿੱਲ, ਬਲਵਿੰਦਰ ਸਿੰਘ ਜੰਜੂਆ ਵਲੋਂ ਨਿਰਮਿਤ ‘ਪੁਆੜਾ’ 12 ਅਗਸਤ, 2021 ਨੂੰ ਦੁਨੀਆ ਭਰ ’ਚ ਜ਼ੀ ਸਟੂਡੀਓਜ਼ ਵਲੋਂ ਰਿਲੀਜ਼ ਕੀਤੀ ਜਾਵੇਗੀ।

PunjabKesari
ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਹਨ। ਗਾਇਕ ਹੋਣ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖ਼ੇਤਰ 'ਚ ਵੀ ਕਾਫ਼ੀ ਸਰਗਰਮ ਹਨ। ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਉਹ ਹਿੰਦੀ ਫ਼ਿਲਮਾਂ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਰਹੇ ਹਨ।  


sunita

Content Editor

Related News