ਪਾਨ ਮਸਾਲਾ ਐਡ : ਕਸੂਤੇ ਫਸੇ ਅਮਿਤਾਭ, ਸ਼ਾਹਰੁਖ, ਰਣਵੀਰ ਤੇ ਅਜੇ ਦੇਵਗਨ, ਦਰਜ ਹੋਇਆ ਮਾਮਲਾ

05/21/2022 11:59:03 AM

ਮੁੰਬਈ (ਬਿਊਰੋ)– ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ, ਅਜੇ ਦੇਵਗਨ ਤੇ ਰਣਵੀਰ ਸਿੰਘ ਮੁਸ਼ਕਿਲਾਂ ’ਚ ਘਿਰਦੇ ਨਜ਼ਰ ਆ ਰਹੇ ਹਨ। ਅਸਲ ’ਚ ਇਨ੍ਹਾਂ ਸਾਰੇ ਕਲਾਕਾਰਾਂ ਨੂੰ ਪਾਨ ਮਸਾਲਾ ਤੇ ਗੁਟਖਾ ਨੂੰ ਪ੍ਰਮੋਟ ਕਰਨਾ ਭਾਰੀ ਪੈ ਗਿਆ ਹੈ। ਬਿਹਾਰ ਦੇ ਮੁਜ਼ੱਫਰਪੁਰ ਦੇ ਇਕ ਸੋਸ਼ਲ ਐਕਟੀਵਿਸਟ ਨੇ ਇਨ੍ਹਾਂ ਸਾਰੇ ਕਲਾਕਾਰਾਂ ’ਤੇ ਮਾਮਲਾ ਦਰਜ ਕਰਵਾਇਆ ਹੈ।

ਸੋਸ਼ਲ ਐਕਟੀਵਿਸਟ ਤਮੰਨਾ ਹਾਸ਼ਮੀ ਨੇ ਰਣਵੀਰ ਸਿੰਘ, ਅਜੇ ਦੇਵਗਨ, ਸ਼ਾਹਰੁਖ ਖ਼ਾਨ ਤੇ ਅਮਿਤਾਭ ਬੱਚਨ ਖ਼ਿਲਾਫ਼ ਸੈਕਸ਼ਨ 467, 468, 439 ਤੇ 120B ਤਹਿਤ ਮਾਮਲਾ ਦਰਜ ਕਰਵਾਇਆ ਹੈ। ਉਥੇ ਚਾਰਜਸ਼ੀਟ ’ਚ ਇਨ੍ਹਾਂ ਚਾਰੇ ਕਲਾਕਾਰਾਂ ’ਤੇ ਪੈਸਿਆਂ ਦੇ ਲਾਲਚ ’ਚ ਆਪਣੇ ਸਟਾਰਡਮ ਦਾ ਗਲਤ ਇਸਤੇਮਾਲ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਰਿਪੋਰਟ ਮੁਤਾਬਕ ਕੇਸ ਦੀ ਸੁਣਵਾਈ 27 ਮਈ ਨੂੰ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਕਾਨਸ 2022 ’ਚ ਹਿਨਾ ਖ਼ਾਨ ਨੂੰ ਕੀਤਾ ਨਜ਼ਰਅੰਦਾਜ਼, ਇਸ ਗੱਲੋਂ ਪ੍ਰਗਟਾਈ ਨਾਰਾਜ਼ਗੀ

ਤਮੰਨਾ ਹਾਸ਼ਮੀ ਦਾ ਕਹਿਣਾ ਹੈ ਕਿ ਇਹ ਕਲਾਕਾਰ ਆਪਣੀ ਪ੍ਰਸਿੱਧੀ ਦਾ ਗਲਤ ਇਸਤੇਮਾਲ ਕਰ ਰਹੇ ਹਨ। ਇਨ੍ਹਾਂ ਸਾਰਿਆਂ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਕਰੋੜਾਂ ਲੋਕ ਫਾਲੋਅ ਕਰਦੇ ਹਨ। ਅਜਿਹੇ ’ਚ ਇਹ ਲੋਕ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਕਲਾਕਾਰਾਂ ਵਲੋਂ ਅਜਿਹੇ ਬ੍ਰਾਂਡਸ ਨੂੰ ਪ੍ਰਮੋਟ ਕਰਨ ਨਾਲ ਬੱਚਿਆਂ ’ਤੇ ਗਲਤ ਅਸਰ ਪਵੇਗਾ ਤੇ ਅੱਗੇ ਜਾ ਕੇ ਉਹ ਵੀ ਅਜਿਹਾ ਹੀ ਕਰਨਗੇ।

ਅਮਿਤਾਭ ਬੱਚਨ ਨੇ ਆਪਣੇ ਜਨਮਦਿਨ ’ਤੇ ਇਕ ਬਿਆਨ ਜਾਰੀ ਕਰਕੇ ਆਪਣਾ ਕਰਾਰ ਖ਼ਤਮ ਕਰ ਦਿੱਤਾ ਸੀ। ਆਪਣੇ ਬਿਆਨ ’ਚ ਉਨ੍ਹਾਂ ਲਿਖਿਆ, ‘‘ਕਮਲਾ ਪਸੰਦ ਦਾ ਇਸ਼ਤਿਹਾਰ ਪ੍ਰਸਾਰਿਤ ਹੋਣ ਦੇ ਕੁਝ ਦਿਨਾਂ ਬਾਅਦ ਅਮਿਤਾਭ ਬੱਚਨ ਨੇ ਬ੍ਰਾਂਡ ਨਾਲ ਸੰਪਰਕ ਕੀਤਾ ਤੇ ਪਿਛਲੇ ਹਫ਼ਤੇ ਇਸ ਕਰਾਰ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਸੀ। ਜਦੋਂ ਅਮਿਤਾਭ ਬੱਚਨ ਇਸ ਬ੍ਰਾਂਡ ਨਾਲ ਜੁੜੇ ਸਨ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਹ ਸਰੋਗੇਟ ਇਸ਼ਤਿਹਾਰ ਦੇ ਅਧੀਨ ਆਉਂਦਾ ਹੈ। ਅਮਿਤਾਭ ਨੇ ਬ੍ਰਾਂਡ ਨਾਲ ਸਮਝੌਤਾ ਖ਼ਤਮ ਕਰ ਦਿੱਤਾ ਹੈ ਤੇ ਪ੍ਰਮੋਸ਼ਨ ਫੀਸ ਵੀ ਵਾਪਸ ਕਰ ਦਿੱਤੀ ਹੈ।’’

PunjabKesari

ਅਕਸ਼ੇ ਕੁਮਾਰ ਨੇ ਹਾਲ ਹੀ ’ਚ ਇਕ ਪਾਨ ਮਸਾਲਾ ਬ੍ਰਾਂਡ ਦਾ ਇਸ਼ਤਿਹਾਰ ਕੀਤਾ ਸੀ। ਅਦਾਕਾਰ ਨੂੰ ਪਾਨ ਮਸਾਲਾ ਪ੍ਰਮੋਟ ਕਰਦਿਆਂ ਦੇਖ ਲੋਕ ਭੜਕ ਗਏ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਖ਼ੂਬ ਟਰੋਲ ਕੀਤਾ ਗਿਆ। ਵਿਵਾਦ ਵਧਦਾ ਦੇਖ ਅਕਸ਼ੇ ਨੇ ਸੋਸ਼ਲ ਮੀਡੀਆ ’ਤੇ ਸਾਰਿਆਂ ਤੋਂ ਮੁਆਫ਼ੀ ਮੰਗ ਲਈ ਸੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News