ਅਮਿਤਾਭ ਬੱਚਨ ਨੇ ਠੁਕਰਾ ਦਿੱਤਾ ਸੀ ਮਹਾਰਾਣੀ ਐਲਿਜ਼ਾਬੈਥ-II ਦੇ ਸ਼ਾਹੀ ਪਰਿਵਾਰ ਦਾ ਸੱਦਾ, ਦੱਸੀ ਇਹ ਵਜ੍ਹਾ

Saturday, Sep 10, 2022 - 03:58 PM (IST)

ਅਮਿਤਾਭ ਬੱਚਨ ਨੇ ਠੁਕਰਾ ਦਿੱਤਾ ਸੀ ਮਹਾਰਾਣੀ ਐਲਿਜ਼ਾਬੈਥ-II ਦੇ ਸ਼ਾਹੀ ਪਰਿਵਾਰ ਦਾ ਸੱਦਾ, ਦੱਸੀ ਇਹ ਵਜ੍ਹਾ

ਬਾਲੀਵੁੱਡ ਡੈਸਕ- ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-II 8 ਸਤੰਬਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਉਨ੍ਹਾਂ ਦੀ 96 ਸਾਲ ਦੀ ਉਮਰ ’ਚ ਸਕਾਟਲੈਂਡ ’ਚ ਮੌਤ ਹੋ ਗਈ। ਮਹਾਰਾਣੀ ਦੀ ਮੌਤ ਕਾਰਨ ਨਾ ਸਿਰਫ਼ ਬ੍ਰਿਟੇਨ ਸਗੋਂ ਦੇਸ਼-ਵਿਦੇਸ਼ ’ਚ ਵੀ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਦਿਹਾਂਤ ’ਤੇ ਹਰ ਕੋਈ ਦੁਖੀ ਹੈ ਅਤੇ ਸੋਸ਼ਲ ਮੀਡੀਆ ’ਤੇ ਸ਼ਰਧਾਂਜਲੀ ਦੇ ਰਿਹਾ ਹੈ।  

ਇਹ ਵੀ ਪੜ੍ਹੋ : ਸੋਨੂੰ ਸੂਦ ਦੇ ਪ੍ਰਸ਼ੰਸਕ ਨੇ ਬਣਾਈ ਖੂਨ ਦੀ ਪੇਂਟਿੰਗ, ਅਦਾਕਾਰ ਨੇ ਨਸੀਹਤ ਦਿੰਦੇ ਕਿਹਾ- ‘ਖੂਨ ਦਾਨ ਕਰੋ ਮੇਰੇ ਭਰਾ...’

ਮਹਾਰਾਣੀ ਨਾਲ ਕਈ ਦਿਲਚਸਪ ਕਿੱਸੇ ਵੀ ਜੁੜੇ ਹੋਏ ਹਨ। ਉਹ ਹਮੇਸ਼ਾ ਫ਼ਿਲਮਾਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ’ਚ ਦਿਲਚਸਪੀ ਲੈਂਦੀ ਹੈ। ਅਜਿਹੇ ’ਚ ਐਲਿਜ਼ਾਬੈਥ-II ਦੀ ਮੌਤ ਦੀ ਖ਼ਬਰ ਸੁਣ ਕੇ ਅਮਿਤਾਭ ਬੱਚਨ ਇਕ ਗੱਲ ’ਤੇ ਅਫ਼ਸੋਸ ਜਤਾ ਰਹੇ ਹਨ। ਅਦਾਕਾਰ ਦੇ ਪਛਤਾਵੇ ਦਾ ਕਾਰਨ ਇਹ ਹੈ ਕਿ ਇਕ ਵਾਰ ਉਨ੍ਹਾਂ ਨੇ ਮਹਾਰਾਣੀ ਐਲਿਜ਼ਾਬੈਥ ਵੱਲੋਂ ਭੇਜੇ ਗਏ ਸੱਦੇ ਨੂੰ ਠੁਕਰਾ ਦਿੱਤਾ ਸੀ। 

ਦਰਅਸਲ ਫ਼ਰਵਰੀ 2017 ਦੇ ਅੰਤ ’ਚ ਮਹਾਰਾਣੀ ਐਲਿਜ਼ਾਬੈਥ ਨੇ ਬਕਿੰਘਮ ਪੈਲੇਸ ’ਚ ਸ਼ਾਹੀ ਪਰਿਵਾਰ ਦੀ ਤਰਫ਼ੋਂ ਇਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਸੀ। ਇਸ ਸਮਾਗਮ ਨੂੰ ‘ਯੂ.ਕੇ. ਇੰਡੀਆ ਈਅਰ ਆਫ਼ ਕਲਚਰ’ ਦਾ ਨਾਮ ਦਿੱਤਾ ਗਿਆ। ਇਸ ’ਚ ਸ਼ਾਮਲ ਹੋਣ ਲਈ ਦੁਨੀਆ ਭਰ ਤੋਂ ਸਿਰਫ਼ ਕੁਝ ਅਤੇ ਬਹੁਤ ਹੀ ਖ਼ਾਸ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਸੀ। ਇਸ ਈਵੈਂਟ ਲਿਸਟ ’ਚ ਬਾਲੀਵੁੱਡ ਦੇ ਅਮਿਤਾਭ ਬੱਚਨ ਦਾ ਨਾਂ ਵੀ ਸ਼ਾਮਲ ਸੀ। ਹਾਲਾਂਕਿ ਅਮਿਤਾਭ ਨੇ ਇਸ ਸ਼ਾਨਦਾਰ ਸਮਾਗਮ ਲਈ ਮਹਾਰਾਣੀ ਦੇ ਸੱਦੇ ਨੂੰ ਠੁਕਰਾ ਦਿੱਤਾ ਸੀ।

ਇਹ ਵੀ ਪੜ੍ਹੋ : ਜਦੋਂ ਮੂਸੇਵਾਲਾ ਦੇ ਬੁੱਤ ਨੂੰ ਜੱਫੀ ਪਾ ਰੋਣ ਲੱਗਾ ਪਿਤਾ ਬਲਕੌਰ ਸਿੰਘ, ਕਹੀਆਂ ਭਾਵੁਕ ਗੱਲਾਂ

ਇਸ ਤੋਂ ਬਾਅਦ ’ਚ ਅਮਿਤਾਭ ਬੱਚਨ ਨੇ ਵੀ ਮਹਾਰਾਣੀ ਦੇ ਸੱਦੇ ਨੂੰ ਠੁਕਰਾਏ ਜਾਣ ਦਾ ਕਾਰਨ ਦੱਸਿਆ। ਸੂਤਰਾਂ ਮੁਤਾਬਕ ਅਮਿਤਾਭ ਬੱਚਨ ਬਕਿੰਘਮ ਪੈਲੇਸ ’ਚ ਆਯੋਜਿਤ ਇਕ ਸਮਾਗਮ ’ਚ ਸ਼ਾਮਲ ਹੋਣ ਲਈ ਮਹਾਰਾਣੀ ਐਲਿਜ਼ਾਬੈਥ ਤੋਂ ਬਹੁਤ ਖ਼ਾਸ ਸੱਦਾ ਮਿਲਿਆ ਸੀ, ਜਿਸ ਨੂੰ ਉਨ੍ਹਾਂ ਨੇ ਰੁੱਝੇ ਸ਼ੈਡਿਉਲ ਦਾ ਹਵਾਲਾ ਦਿੰਦੇ ਹੋਏ ਸੱਦੇ ਨੂੰ ਠੁਕਰਾ ਦਿੱਤਾ ਸੀ।’


author

Shivani Bassan

Content Editor

Related News