ਪਹਿਲੇ ਦਿਨ ਕਿੰਨਾ ਕਲੈਕਸ਼ਨ ਕਰ ਸਕਦੀ ਹੈ ਅਮਿਤਾਭ-ਰਸ਼ਮੀਕਾ ਦੀ ਫ਼ਿਲਮ, ਈਮੋਸ਼ਨ-ਡਰਾਮਾ ਨਾਲ ਭਰਭੂਰ ‘ਗੁੱਡਬਾਏ’

Friday, Oct 07, 2022 - 02:40 PM (IST)

ਪਹਿਲੇ ਦਿਨ ਕਿੰਨਾ ਕਲੈਕਸ਼ਨ ਕਰ ਸਕਦੀ ਹੈ ਅਮਿਤਾਭ-ਰਸ਼ਮੀਕਾ ਦੀ ਫ਼ਿਲਮ, ਈਮੋਸ਼ਨ-ਡਰਾਮਾ ਨਾਲ ਭਰਭੂਰ ‘ਗੁੱਡਬਾਏ’

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਅਤੇ ਅਦਾਕਾਰਾ ਨੀਨਾ ਗੁਪਤਾ ਦੀ ਫ਼ਿਲਮ ‘ਗੁੱਡਬਾਏ’ ਰਿਲੀਜ਼ ਹੋ ਗਈ ਹੈ। ਇਹ ਫ਼ਿਲਮ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ’ਚ ਹੈ। ਇਸ ਦੇ ਟ੍ਰੇਲਰ-ਟੀਜ਼ਰ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ। ਅਜਿਹੇ ’ਚ ਮੇਕਰਸ ਅਤੇ ਅਦਾਕਾਰਾ ਰਸ਼ਮੀਕਾ ਨੇ ਇਸ ਫ਼ਿਲਮ ਦਾ ਜ਼ੋਰਦਾਰ ਪ੍ਰਮੋਸ਼ਨ ਕੀਤਾ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਫ਼ਿਲਮ ਪਹਿਲੇ ਦਿਨ ਚੰਗਾ ਕਾਰੋਬਾਰ ਕਰ ਸਕਦੀ ਹੈ।

ਇਹ ਵੀ ਪੜ੍ਹੋ : ਨੀਨਾ-ਰਸ਼ਮੀਕਾ ਨੇ ਇਕੱਠਿਆਂ ਕੀਤੀ ਫ਼ਿਲਮ ਦੀ ਪ੍ਰਮੋਸ਼ਨ, ਰਵਾਇਤੀ ਲੁੱਕ ’ਚ ਲੱਗ ਰਹੀਆਂ ਗਲੈਮਰਸ

‘ਗੁੱਡਬਾਏ’ ਇਕ ਦਿਲ ਨੂੰ ਛੂਹ ਲੈਣ ਵਾਲੀ ਪਰਿਵਾਰਕ ਡਰਾਮਾ ਫ਼ਿਲਮ ਹੈ। ਰਸ਼ਮਿਕਾ ਮੰਦਾਨਾ ਨੇ ਇਸ ਫ਼ਿਲਮ ਨਾਲ ਬਾਲੀਵੁੱਡ ਡੈਬਿਊ ਕੀਤਾ ਹੈ। ਖ਼ਬਰਾਂ ਮੁਤਾਬਕ ਫ਼ਿਲਮ ਦਾ ਬਜਟ 20 ਕਰੋੜ ਰੁਪਏ ਹੈ। ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਫ਼ਿਲਮ 2 ਤੋਂ 3 ਕਰੋੜ ਰੁਪਏ ਤੱਕ ਕਮਾ ਸਕਦੀ ਹੈ।

‘ਗੁੱਡਬਾਏ’ ਦੀ ਕਹਾਣੀ ਪੀੜ੍ਹੀ ਦੇ ਪਾੜੇ ਨੂੰ ਦਰਸਾਉਂਦੀ ਹੈ। ਇਹ ਇਕ ਅਜਿਹੇ ਪਰਿਵਾਰ ਦੀ ਕਹਾਣੀ ਹੈ, ਜੋ ਕਿ ਇਕ ਆਮ ਪਰਿਵਾਰ ਵਾਂਗ ਦੀ ਹੁੰਦੀ ਹੈ। ਫ਼ਿਲਮ ਦੀ ਕਹਾਣੀ ਉਸ ਸਮੇਂ ਮੋੜ ਲੈਂਦੀ ਹੈ ਜਦੋਂ ਮਾਂ ਦੇ ਕਿਰਦਾਰ ’ਚ ਨਜ਼ਰ ਆ ਰਹੀ ਨੀਨਾ ਗੁਪਤਾ ਦੀ ਮੌਤ ਹੋ ਜਾਂਦੀ ਹੈ ਅਤੇ ਬੱਚੇ ਦੇਸ਼-ਵਿਦੇਸ਼ ਤੋਂ ਵਾਪਸ ਆ ਜਾਂਦੇ ਹਨ।

ਇਹ ਵੀ ਪੜ੍ਹੋ : ਮਰਹੂਮ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੀ ਜੱਦੀ ਹਵੇਲੀ ਨੂੰ ਬਣਾਇਆ ਜਾਵੇਗਾ ਅਜਾਇਬ ਘਰ, ਮੁਰੰਮਤ ਸ਼ੁਰੂ

ਇਹ ਫ਼ਿਲਮ ਤੁਹਾਨੂੰ ਹਸਾਉਣ ਦੇ ਨਾਲ-ਨਾਲ ਭਾਵੁਕ ਵੀ ਕਰੇਗੀ। ਇਸ ਦੇ ਨਾਲ ਹੀ ਇਹ ਅੱਜ ਦੇ ਸਮੇਂ ’ਚ ਪਰਿਵਾਰਾਂ ਦੀ ਹਾਲਤ ਨੂੰ ਵੀ ਦਰਸਾਉਂਦੀ ਹੈ।


author

Anuradha

Content Editor

Related News