''ਬੀ ਹੈਪੀ'' ''ਚ ਅਭਿਸ਼ੇਕ ਦੇ ਕੰਮ ਲਈ ਮਿਲ ਰਹੀ ਪ੍ਰਸ਼ੰਸਾ ਤੋਂ ਬਹੁਤ ਖੁਸ਼ ਹਾਂ: ਅਮਿਤਾਭ ਬੱਚਨ
Monday, Mar 17, 2025 - 04:57 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਆਪਣੇ ਪੁੱਤਰ ਅਭਿਸ਼ੇਕ ਬੱਚਨ ਨੂੰ ਫਿਲਮ 'ਬੀ ਹੈਪੀ' ਵਿੱਚ ਉਨ੍ਹਾਂ ਦੇ ਕੰਮ ਲਈ ਮਿਲ ਰਹੀ ਪ੍ਰਸ਼ੰਸਾ ਤੋਂ ਬਹੁਤ ਖੁਸ਼ ਹਨ। ਅਮਿਤਾਭ ਬੱਚਨ ਨੇ ਆਪਣੇ ਬਲੌਗ 'ਤੇ ਲਿਖਿਆ, "ਅਭਿਸ਼ੇਕ ਦੀ ਫਿਲਮ 'ਬੀ ਹੈਪੀ' ਨੂੰ ਮਿਲੀ ਪ੍ਰਸ਼ੰਸਾ ਤੋਂ ਮੈਂ ਬਹੁਤ ਖੁਸ਼ ਹਾਂ... ਇੱਕ ਪਿਤਾ ਲਈ ਇਸ ਤੋਂ ਵੱਧ ਮਾਣ ਵਾਲੀ ਗੱਲ ਹੋਰ ਕੁਝ ਨਹੀਂ ਹੋ ਸਕਦੀ।" ਅਮਿਤਾਭ ਨੇ ਫਿਲਮ ਦੇਖਣ ਅਤੇ ਅਭਿਸ਼ੇਕ ਦੇ ਕੰਮ ਨੂੰ ਪਸੰਦ ਕਰਨ ਲਈ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਲਿਖਿਆ, "ਮੈਂ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਅਤੇ ਦੋਸਤਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਫਿਲਮ ਦੇਖੀ ਅਤੇ ਆਪਣਾ ਪਿਆਰ ਅਤੇ ਆਸ਼ੀਰਵਾਦ ਦਿੱਤਾ।" ਜ਼ਿਕਾਰਯੋਗ ਹੈ ਕਿ ਰੇਮੋ ਡਿਸੂਜ਼ਾ ਐਂਟਰਟੇਨਮੈਂਟ ਦੇ ਬੈਨਰ ਹੇਠ ਲਿਜ਼ੇਲ ਰੇਮੋ ਡਿਸੂਜ਼ਾ ਦੁਆਰਾ ਨਿਰਮਿਤ ਅਤੇ ਰੇਮੋ ਡਿਸੂਜ਼ਾ ਦੁਆਰਾ ਨਿਰਦੇਸ਼ਤ ਫਿਲਮ ਬੀ ਹੈਪੀ ਇੱਕ ਸਿੰਗਲ ਅਤੇ ਸਮਰਪਿਤ ਪਿਤਾ ਅਤੇ ਉਸਦੀ ਸਮਝਦਾਰ ਧੀ ਦੀ ਭਾਵਨਾਤਮਕ ਜਰਨੀ ਨੂੰ ਦਰਸਾਉਂਦੀ ਹੈ। ਇਸ ਫਿਲਮ ਵਿੱਚ ਅਭਿਸ਼ੇਕ ਬੱਚਨ, ਨੋਰਾ ਫਤੇਹੀ, ਨਾਸਿਰ ਅਤੇ ਇਨਾਇਤ ਵਰਮਾ ਮੁੱਖ ਭੂਮਿਕਾਵਾਂ ਵਿੱਚ ਹਨ, ਜਦੋਂ ਕਿ ਜੌਨੀ ਲੀਵਰ ਅਤੇ ਹਰਲੀਨ ਸੇਠੀ ਸਪੋਰਟਿੰਗ ਰੋਲ ਵਿਚ ਨਜ਼ਰ ਆ ਰਹੇ ਹਨ। ਬੀ ਹੈਪੀ ਹੁਣ ਪ੍ਰਾਈਮ ਵੀਡੀਓ 'ਤੇ ਭਾਰਤ ਅਤੇ 240 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਸਟ੍ਰੀਮ ਹੋ ਰਹੀ ਹੈ।