ਅਮਿਤਾਭ ਨੇ ਭਾਰਤ ਦੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ''ਤੇ ਪ੍ਰਗਟਾਈ ਖੁਸ਼ੀ
Monday, May 26, 2025 - 05:32 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਵਾਧੇ ਅਤੇ ਇਸ ਦੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਅਮਿਤਾਭ ਬੱਚਨ ਨੇ ਭਾਰਤ ਦੀ ਆਰਥਿਕਤਾ ਨੂੰ ਲੈ ਕੇ ਪੋਸਟ ਕੀਤਾ ਹੈ ਅਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ 'ਐਕਸ' 'ਤੇ ਆਪਣੀ ਪੋਸਟ ਦੀ ਸ਼ੁਰੂਆਤ ਜੈ ਹਿੰਦ ਅਤੇ ਤਿਰੰਗੇ ਇਮੋਜੀ ਨਾਲ ਕੀਤੀ। ਉਨ੍ਹਾਂ ਲਿਖਿਆ, "ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਅਮਰੀਕਾ, ਚੀਨ, ਜਰਮਨੀ ਅਤੇ ਹੁਣ ਭਾਰਤ। ਭਾਰਤ ਅਗਲੇ 2.5 ਤੋਂ 3 ਸਾਲਾਂ ਵਿੱਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।"
ਅਮਿਤਾਭ ਨੇ ਸਾਰੇ ਦੇਸ਼ਾਂ ਦੀ GDP ਦਾ ਜ਼ਿਕਰ ਕਰਦੇ ਹੋਏ ਅੱਗੇ ਲਿਖਿਆ, "ਸੰਯੁਕਤ ਰਾਜ ਅਮਰੀਕਾ $30.51 ਟ੍ਰਿਲੀਅਨ ਦੀ GDP ਨਾਲ। ਚੀਨ $19.23 ਟ੍ਰਿਲੀਅਨ ਦੀ GDP ਨਾਲ। ਜਰਮਨੀ $4.74 ਟ੍ਰਿਲੀਅਨ ਦੀ GDP ਨਾਲ ਅਤੇ ਭਾਰਤ ਲਗਭਗ $4 ਟ੍ਰਿਲੀਅਨ ਦੀ GDP ਨਾਲ।"
Related News
''ਪੰਜਾਬ'' ਨੇ ਹਾਸਲ ਕੀਤੀ Playoff ਦੀ ਟਿਕਟ, ਚੈਂਪੀਅਨ ਬਣਨ ਦੀ ਦੁਆ ਲੈ ਕੇ ਖਾਟੂ ਸ਼ਿਆਮ ਮੰਦਰ ਪਹੁੰਚੀ ਪ੍ਰਿਟੀ ਜ਼ਿੰਟਾ
