ਅਜੇ ਦੇਵਗਨ ਦੀ ਫਿਲਮ 'ਚ ਅਮਿਤਾਭ ਬੱਚਨ ਕਰਨਗੇ ਕੰਮ

Sunday, Nov 08, 2020 - 12:46 PM (IST)

ਅਜੇ ਦੇਵਗਨ ਦੀ ਫਿਲਮ 'ਚ ਅਮਿਤਾਭ ਬੱਚਨ ਕਰਨਗੇ ਕੰਮ

ਮੁੰਬਈ(ਬਿਊਰੋ) ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਤੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਇਕ ਵਾਰ ਫਿਰ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ। ਜੀ ਹਾਂ ਇਹ ਦੋਵੇ ਫਿਲਮ 'Mayday' 'ਚ ਇੱਕਠੇ ਨਜ਼ਰ ਆਉਣ ਵਾਲੇ ਹਨ। ਬਾਲੀਵੁੱਡ ਫਿਲਮ 'ਖਾਕੀ' ਅਤੇ 'ਸਤਿਆਗ੍ਰਹਿ' ਵਰਗੀਆਂ ਕਈ ਵੱਡੀਆਂ ਫਿਲਮਾਂ ਕਰਨ ਤੋਂ ਬਾਅਦ ਇਹ ਦੋਵੇ ਤਕਰੀਬਨ 7 ਸਾਲ ਬਾਅਦ ਮੁੜ ਤੋਂ ਇਹ ਦੋਵੇ ਸਿਤਾਰੇ ਇਕੋ ਫਿਲਮ 'ਚ ਨਜ਼ਰ ਆਉਣਗੇ। 

PunjabKesari

ਇਸ ਫਿਲਮ ਦੀ ਇਕ ਹੋਰ ਵੱਡੀ ਖਾਸੀਅਤ ਇਹ ਹੈ ਕਿ ਇਸ ਫਿਲਮ ਨੂੰ ਖੁਦ ਅਜੇ ਦੇਵਗਨ ਡਾਇਰੈਕਟ ਕਰਨਗੇ। ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਸਦੀ ਦੇ ਮਹਾਨਾਇਕ ਨੂੰ ਅਜੇ ਦੇਵਗਨ ਡਾਇਰੈਕਟ ਕਰਨਗੇ। ਖਬਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਇਸ ਫਿਲਮ 'ਚ ਅਜੇ ਦੇਵਗਨ ਪਾਇਲਟ ਦਾ ਕਿਰਦਾਰ ਨਿਭਾਉਂਦੇ ਨਜ਼ਰ ਆੳੇੁਣਗੇ।

PunjabKesari

ਫਿਲਹਾਲ ਅਮਿਤਾਭ ਬੱਚਨ ਦੇ ਕਿਰਦਾਰ ਨੂੰ ਲੈ ਕੇ ਕੋਈ ਵੀ ਗੱਲ ਅਜੇ ਸਾਹਮਣੇ ਨਹੀਂ ਆਈ ਹੈ। ਕਿਹਾ ਜਾ ਹੈ ਕੇ ਇਸ ਫਿਲਮ ਦੀ ਸ਼ੂਟਿੰਗ ਅਜੇ ਦੇਵਗਨ 'ਭੁਜ' ਦਾ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਕਰਨਗੇ। ਅਮਿਤਾਭ ਬੱਚਨ ਵੀ ਆਪਣੇ ਹੋਰਨਾਂ ਪ੍ਰੋਜੈਕਟਸ ਨੂੰ ਖਤਮ ਕਰਨ ਤੋਂ ਬਾਅਦ ਇਸ ਫਿਲਮ 'ਚ ਕੰਮ ਕਰਨਗੇ। ਫਿਲਮ ਦੀ ਸ਼ੂਟਿੰਗ ਦਸੰਬਰ ਮਹੀਨੇ 'ਚ ਸ਼ੁਰੂ ਕੀਤੀ ਜਾ ਸਕਦੀ ਹੈ। ਫਿਲਮ ਨੂੰ ਹੈਦਰਾਬਾਦ 'ਚ ਸ਼ੂਟ ਕੀਤਾ ਜਾਵੇਗਾ ।


author

Lakhan Pal

Content Editor

Related News