ਅਮਿਤਾਭ ਬੱਚਨ ਦੇ ਪੈਰ ਦੀ ਟੁੱਟੀ ਉਂਗਲੀ ਪਰ ਨਹੀਂ ਛੱਡੀ ‘ਕੇ. ਬੀ. ਸੀ. 13’ ਦੀ ਸ਼ੂਟਿੰਗ

10/01/2021 5:44:27 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਜ਼ਖਮੀ ਹੋ ਗਏ ਹਨ। ‘ਕੌਣ ਬਣੇਗਾ ਕਰੋੜਪਤੀ 13’ ਦੀ ਸ਼ੂਟਿੰਗ ’ਚ ਰੁੱਝੇ ਬਿੱਗ ਬੀ ਨੇ ਬਲਾਗ ’ਚ ਆਪਣੇ ਦਰਦ ਨੂੰ ਬਿਆਨ ਕੀਤਾ ਹੈ। ਉਨ੍ਹਾਂ ਦੇ ਪੈਰ ਦੀ ਉਂਗਲੀ ਟੁੱਟ ਗਈ ਹੈ ਤੇ ਉਹ ਦਰਦ ਨਾਲ ਜੂਝ ਰਹੇ ਹਨ। ਅਮਿਤਾਭ ਨੇ ਬਲਾਗ ’ਤੇ ਆਪਣੀ ਟੁੱਟੀ ਉਂਗਲੀ ਦੀ ਤਸਵੀਰ ਸਾਂਝੀ ਕੀਤੀ ਹੈ।

ਨਾਲ ਹੀ ਇਹ ਦੁਆ ਵੀ ਕੀਤੀ ਹੈ ਕਿ ਉਹ ਜਲਦੀ ਠੀਕ ਹੋ ਜਾਣ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਆਊਟਫਿੱਟ ਨੂੰ ਪਹਿਲਾਂ ਵਾਂਗ ਪਹਿਨ ਸਕਣ। ਇਸ ਦੇ ਨਾਲ ਹੀ ਅਮਿਤਾਭ ਨੇ ਦੋ ਹੋਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਖ਼ਾਸ ਗੱਲ ਇਹ ਹੈ ਕਿ ਸੱਟ ਦੇ ਬਾਵਜੂਦ ਅਮਿਤਾਭ ਸ਼ੋਅ ਦੀ ਲਗਾਤਾਰ ਸ਼ੂਟਿੰਗ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮ ਬੈਨ ਹੋਣ ਦੇ ਸਿੱਧੂ ਮੂਸੇ ਵਾਲਾ ਨੇ ਦੱਸੇ ਅਸਲ ਕਾਰਨ, ਪੋਸਟ ਸਾਂਝੀ ਕਰਨ ਦੇਖੋ ਕਿਸ ’ਤੇ ਕੱਢੀ ਭੜਾਸ

ਅਮਿਤਾਭ ਨੇ ਬਲਾਗ ’ਚ ਦੱਸਿਆ ਹੈ ਕਿ ਗੇਮ ਸ਼ੋਅ ਦੇ ਆਉਣ ਵਾਲੇ ਐਪੀਸੋਡਸ ’ਚ ਦਰਸ਼ਕ ਉਨ੍ਹਾਂ ਨੂੰ ਪ੍ਰੰਪਾਰਿਕ ਦੇਸੀ ਕੱਪੜਿਆਂ ’ਚ ਦੇਖ ਸਕਣਗੇ। ਇਹ ਆਮ ਤੌਰ ’ਤੇ ਸ਼ੋਅ ’ਚ ਉਨ੍ਹਾਂ ’ਚ ਉਨ੍ਹਾਂ ਦੇ ਫਾਰਮਲ ਸੂਟ ਤੇ ਬਲੇਜ਼ਰ ਤੋਂ ਅਲੱਗ ਹੋਵੇਗਾ। ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਇਹ ਇਸ ਲਈ ਹੈ ਕਿ ਉਹ ਇਨ੍ਹੀਂ ਦਿਨੀਂ ਬੂਟ ਨਹੀਂ ਪਹਿਨ ਸਕਦੇ। ਅਮਿਤਾਭ ਨੇ ਦੱਸਿਆ ਕਿ ਪੈਰ ਦੀ ਉਂਗਲੀ ’ਤੇ ਲੱਗੀ ਸੱਟ ਨੂੰ ਠੀਕ ਹੋਣ ’ਚ 4-5 ਹਫਤਿਆਂ ਦਾ ਸਮਾਂ ਲੱਗੇਗਾ।

ਅਮਿਤਾਭ ਨੇ ਲਿਖਿਆ ਹੈ, ‘ਟੁੱਟੀ ਹੋਈ ਪੈਰ ਦੀ ਉਂਗਲੀ, ਫਰੈਕਚਰ ਹੋਇਆ ਹੈ ਤੇ ਬੇਹੱਦ ਦਰਦ ’ਚ ਹਾਂ... ਜਗ੍ਹਾ ਦੀ ਕਮੀ ਕਾਰਨ ਉਥੇ ਕਦੇ ਵੀ ਪਲਾਸਟਰ ਨਹੀਂ ਲਗਾਇਆ ਜਾਂਦਾ ਹੈ... ਇਸ ਲਈ ਇਸ ’ਤੇ ਆਮ ਬੋਲਚਾਲ ਦੀ ਭਾਸ਼ਾ ’ਚ ਵੱਡੀ ਟੈਪਿੰਗ ਕੀਤੀ ਗਈ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News