ਅਮਿਤਾਭ ਬੱਚਨ ਨੇ ਬੰਗਲੇ ਦਾ ਨਾਂ ਕਿਉਂ ਰੱਖਿਆ ‘ਪ੍ਰਤੀਕਸ਼ਾ’, ‘ਕੌਨ ਬਣੇਗਾ ਕਰੋੜਪਤੀ’ ’ਚ ਦੱਸੀ ਵਜ੍ਹਾ

Saturday, Sep 17, 2022 - 01:27 PM (IST)

ਅਮਿਤਾਭ ਬੱਚਨ ਨੇ ਬੰਗਲੇ ਦਾ ਨਾਂ ਕਿਉਂ ਰੱਖਿਆ ‘ਪ੍ਰਤੀਕਸ਼ਾ’, ‘ਕੌਨ ਬਣੇਗਾ ਕਰੋੜਪਤੀ’ ’ਚ ਦੱਸੀ ਵਜ੍ਹਾ

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਦਾ ਕਵਿਜ਼ ਸ਼ੋਅ ‘ਕੌਨ ਬਣੇਗਾ ਕਰੋੜਪਤੀ’ ਹਮੇਸ਼ਾ  ਹੀ ਸੁਰਖੀਆਂ ’ਚ ਰਹਿੰਦਾ ਹੈ। ‘ਕੌਨ ਬਣੇਗਾ ਕਰੋੜਪਤੀ’ ’ਚ ਚਰਚਾ ਸਿਰਫ਼ ਮੁਕਾਬਲੇਬਾਜ਼ਾਂ, ਖੇਡਾਂ ਜਾਂ ਇਨਾਮੀ ਰਾਸ਼ੀ ਬਾਰੇ ਹੀ ਨਹੀਂ ਹੁੰਦੀ, ਸਗੋਂ ਅਦਾਕਾਰ ਦੇ ਜ਼ਿੰਦਗੀ ਨਾਲ ਸਬੰਧਤ ਖੁਲਾਸੇ ਵੀ ਸ਼ੋਅ ’ਚ ਦੇਖਣ ਨੂੰ ਮਿਲਦੇ  ਹਨ। ਹਾਲ ਹੀ ’ਚ ਅਮਿਤਾਭ ਬੱਚਨ ਨੇ ਸ਼ੋਅ ’ਚ ਉਸ ਸਵਾਲ ਦਾ ਜਵਾਬ ਦਿੱਤਾ ਹੈ, ਜੋ ਉਨ੍ਹਾਂ ਦੇ ਪ੍ਰਸ਼ੰਸਕ ਅਕਸਰ ਬਿੱਗ ਬੀ ਤੋਂ ਪੁੱਛਦੇ ਹਨ। 

ਇਹ ਵੀ ਪੜ੍ਹੋ : ਕੰਗਨਾ ਰਣੌਤ ਨੇ PM ਮੋਦੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਕਿਹਾ- ‘ਤੁਸੀਂ ਰਾਮ,ਕ੍ਰਿਸ਼ਨ ਦੀ ਤਰ੍ਹਾਂ ਅਮਰ ਹੋ’

ਦਰਅਸਲ ’ਚ ‘ਕੌਨ ਬਣੇਗਾ ਕਰੋੜਪਤੀ 14’ ਦੇ ਆਖਰੀ ਐਪੀਸੋਡ ਕਾਫ਼ੀ ਖ਼ਾਸ ਸੀ। ਸ਼ੋਅ ’ਤੇ ਫ਼ਾਸਟੈਸਟ ਫਿੰਗਰ ਫ਼ਸਟ ਦਾ ਜਵਾਬ ਦੇਣ ਵਾਲਾ ਸਭ ਤੋਂ ਪ੍ਰੀਖਿਆਤ ਪ੍ਰਤੀਕ ਸ਼ੈੱਟੀ ਸੀ, ਜਿਸ ਨੇ ਹੌਟ ਸੀਟ ’ਤੇ ਕਬਜ਼ਾ ਕੀਤਾ ਸੀ। ਅਮਿਤਾਭ ਬੱਚਨ ਨੇ ਪ੍ਰੀਖਿਆਤ ਨਾਲ ਜਾਣ-ਪਛਾਣ ਕਰਵਾਈ ਅਤੇ ਫਿਰ ਉਸ ਦੀ ਭੈਣ ਨੂੰ ਵੀ ਲੋਕਾਂ ਨਾਲ ਮਿਲਾਇਆ, ਜਿਸ ਦਾ ਨਾਂ ਪ੍ਰਤੀਕਸ਼ਾ ਸੀ। ਇਸ ਦੇ ਨਾਲ ਹੀ ਅਦਾਕਾਰ ਨੇ ਆਪਣੇ ਬੰਗਲੇ ਦਾ ਨਾਂ ‘ਪ੍ਰਤੀਕਸ਼ਾ’ ਰੱਖਣ ਦਾ ਕਾਰਨ ਵੀ ਦੱਸਿਆ।

ਇਹ ਵੀ ਪੜ੍ਹੋ : ਸੁਸ਼ਾਂਤ ਸਿੰਘ ਦੀ ਭੈਣ ਵੱਲੋਂ ਇਮੋਸ਼ਨਲ ਪੋਸਟ ਨੇ ਪ੍ਰਸ਼ੰਸਕਾਂ ਨੂੰ ਕੀਤਾ ਭਾਵੁਕ, ਲਿਖਿਆ-‘Saw Sushant In Dreams’

ਅਮਿਤਾਭ ਬੱਚਨ ਨੇ ਕਿਹਾ ਕਿ ‘ਲੋਕ ਮੈਨੂੰ ਪੁੱਛਦੇ ਹਨ ਕਿ ਤੁਸੀਂ ਆਪਣੇ ਘਰ ਦਾ ਨਾਂ ਪ੍ਰਤੀਕਸ਼ਾ ਕਿਉਂ ਰੱਖਿਆ ਹੈ ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਨਾਂ ਮੈਂ ਨਹੀਂ ਸਗੋਂ ਮੇਰੇ ਪਿਤਾ ਨੇ ਚੁਣਿਆ ਹੈ। ਮੈਂ ਪਿਤਾ ਜੀ ਨੂੰ ਪੁੱਛਿਆ ਕਿ ਤੁਸੀਂ ਨਾਮ ਪ੍ਰਤੀਕਸ਼ਾ ਕਿਉਂ ਰੱਖਿਆ? ਫ਼ਿਰ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਕਵਿਤਾ ਹੈ, ਜਿਸ ਦੀ ਇਕ ਲਾਈਨ ’ਚ ਲਿਖਿਆ ਹੈ ਕਿ ‘ਸਵਾਗਤ ਹੈ ਸਭ ਦਾ, ਪਰ ਕਿਸੇ ਦੀ ਪ੍ਰਤੀਕਸ਼ਾ ਨਹੀਂ।’

ਦੱਸ ਦੇਈਏ ਕਿ ਪ੍ਰਤੀਕਸ਼ਾ ਅਮਿਤਾਭ ਬੱਚਨ ਦਾ ਪੁਰਾਣਾ ਬੰਗਲਾ ਹੈ, ਜੋ ਜੁਹੂ ’ਚ ਸਥਿਤ ਹੈ। ਅਦਾਕਾਰ ਆਪਣੇ ਪਰਿਵਾਰ ਨਾਲ ਇਸ ਬੰਗਲੇ ’ਚ ਰਹਿੰਦੇ ਹਨ। ਹਾਲਾਂਕਿ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਦੇ ਦਿਹਾਂਤ ਤੋਂ ਬਾਅਦ ‘ਪ੍ਰਤੀਕਸ਼ਾ’ ਦੇ ਕੋਲ ਬੰਗਲਾ ਖ਼ਰੀਦਿਆ ਹੈ। ਜੋ ‘ਜਲਸਾ’ ਦੇ ਨਾਂ ਤੋਂ ਜਾਣਿਆ ਜਾਂਦਾ ਹੈ।


author

Shivani Bassan

Content Editor

Related News