ਅਮਿਤਾਭ ਬੱਚਨ ਨੇ ਫੈਨਸ ਦਾ ਕੀਤਾ ਧੰਨਵਾਦ, ''ਕਲਕੀ 2898 AD''ਦੀ ਸਫ਼ਲਤਾ ਤੋਂ ਬਾਅਦ ਪਾਈ ਪੋਸਟ

Sunday, Jul 07, 2024 - 09:27 AM (IST)

ਅਮਿਤਾਭ ਬੱਚਨ ਨੇ ਫੈਨਸ ਦਾ ਕੀਤਾ ਧੰਨਵਾਦ, ''ਕਲਕੀ 2898 AD''ਦੀ ਸਫ਼ਲਤਾ ਤੋਂ ਬਾਅਦ ਪਾਈ ਪੋਸਟ

ਮੁੰਬਈ- 'ਕਲਕੀ 2898 AD' ਪ੍ਰਭਾਸ, ਅਮਿਤਾਭ ਬੱਚਨ ਅਤੇ ਦੀਪਿਕਾ ਪਾਦੂਕੋਣ ਦੀ ਇੱਕ ਬਲਾਕਬਸਟਰ ਫ਼ਿਲਮ ਹੈ। ਜਦੋਂ ਤੋਂ ਇਹ ਸਿਨੇਮਾਘਰਾਂ 'ਚ ਆਈ ਹੈ, ਇਹ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਫ਼ਿਲਮ ਨੂੰ ਮਿਲ ਰਿਹਾ ਪਿਆਰ ਦੇਖ ਕੇ ਅਮਿਤਾਭ ਬੱਚਨ ਨੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਤੇ ਪ੍ਰਸ਼ੰਸਕ ਖੁੱਲ੍ਹ ਕੇ ਆਪਣੇ ਪਿਆਰ ਦਿਖਾ ਰਹੇ ਹਨ।

ਇਹ ਵੀ ਪੜ੍ਹੋ- ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਦੀ ਮਦਦ ਲਈ ਅੱਗੇ ਆਏ ਅਕਸ਼ੈ ਕੁਮਾਰ, ਕੀਤੀ 25 ਲੱਖ ਰੁਪਏ ਦੀ ਮਦਦ

ਨਾਗ ਅਸ਼ਵਿਨ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਮਿਲ ਰਹੇ ਜ਼ਬਰਦਸਤ ਹੁੰਗਾਰੇ ਨੂੰ ਦੇਖਦੇ ਹੋਏ, ਨਿਰਦੇਸ਼ਕ ਨਾਗ ਅਸ਼ਵਿਨ ਨੇ ਇਸ ਦੇ ਦੂਜੇ ਭਾਗ ਬਾਰੇ ਵੀ ਜਾਣਕਾਰੀ ਦਿੱਤੀ ਹੈ, ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇਸ ਫ਼ਿਲਮ ਦੇ ਦੂਜੇ ਭਾਗ 'ਚ ਅਮਿਤਾਭ, ਪ੍ਰਭਾਸ ਨਜ਼ਰ ਆਉਣਗੇ। ਕਮਲ ਹਾਸਨ ਅਤੇ ਵਿਚਕਾਰ ਜ਼ਬਰਦਸਤ ਮੁਕਾਬਲਾ ਫ਼ਿਲਮ 'ਚ ਅਮਿਤਾਭ ਵਲੋਂ ਨਿਭਾਏ ਗਏ ਅਸ਼ਵਥਾਮਾ ਦੇ ਕਿਰਦਾਰ ਦੀ ਪ੍ਰਸ਼ੰਸਕ ਕਾਫੀ ਤਾਰੀਫ ਕਰ ਰਹੇ ਹਨ। 'ਕਲਕੀ 2898 ਈ:' ਨੂੰ ਮਿਲ ਰਹੇ ਪਿਆਰ ਲਈ ਅਮਿਤਾਭ ਬੱਚਨ ਨੇ ਧੰਨਵਾਦ ਪ੍ਰਗਟਾਇਆ ਹੈ। ਅਦਾਕਾਰ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ, “ਕਲਕੀ ਦਾ ਸਾਰ ਅੰਦਰੋਂ-ਬਾਹਰ ਗੂੰਜਦਾ ਹੈ ਅਤੇ ਮੈਂ ਦਿਲੋਂ ਧੰਨਵਾਦ ਕਰਦਾ ਹਾਂ।

ਇਹ ਵੀ ਪੜ੍ਹੋ- ਬ੍ਰੈਸਟ ਕੈਂਸਰ ਨਾਲ ਲੜ ਰਹੀ Hina khan ਨੇ ਦਿਖਾਏ ਸਰੀਰ 'ਤੇ ਪਏ ਨਿਸ਼ਾਨ, ਤਸਵੀਰਾਂ ਕੀਤੀਆਂ ਸਾਂਝੀਆਂ

ਜਿਵੇਂ ਹੀ ਬਿੱਗ ਬੀ ਨੇ ਇਸ ਪੋਸਟ ਨੂੰ ਸਾਂਝਾ ਕੀਤਾ, ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਪੋਸਟ ਨੂੰ ਕੁਮੈਂਟਸ ਨਾਲ ਭਰ ਦਿੱਤਾ। ਇਕ ਪ੍ਰਸ਼ੰਸਕ ਨੇ ਲਿਖਿਆ, 'ਸਰ, ਤੁਹਾਡੇ ਵਰਗਾ ਕੋਈ ਨਹੀਂ ਹੈ।ਦੂਜੇ ਨੇ ਲਿਖਿਆ, 'ਤੁਹਾਡੇ ਤੋਂ ਵਧੀਆ ਅਸ਼ਵਥਾਮਾ ਦਾ ਕਿਰਦਾਰ ਕੋਈ ਨਹੀਂ ਨਿਭਾ ਸਕਦਾ ਸੀ।'

ਇਹ ਵੀ ਪੜ੍ਹੋ- ਅੰਬਾਨੀ ਸੈਰੇਮਨੀ 'ਚ ਕੈਟਰੀਨਾ ਕੈਫ ਦੇ ਸ਼ਾਮਲ ਨਾ ਹੋਣ ਨੂੰ ਲੈ ਕੇ ਪੈਪਰਾਜ਼ੀ ਦੇ ਸਵਾਲ ਦਾ ਵਿੱਕੀ ਨੇ ਦਿੱਤਾ ਇਹ ਜਵਾਬ

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਫ਼ਿਲਮ ਦੇ ਨਿਰਦੇਸ਼ਕ ਨਾਗ ਅਸ਼ਵਿਨ ਨੇ ਖੁਲਾਸਾ ਕੀਤਾ ਹੈ ਕਿ ਪ੍ਰਭਾਸ, ਦੀਪਿਕਾ ਅਤੇ ਅਮਿਤਾਭ ਬੱਚਨ ਦੀ ਇਸ ਫ਼ਿਲਮ 'ਚ ਅਮਿਤਾਭ, ਪ੍ਰਭਾਸ ਅਤੇ ਕਮਲ ਹਾਸਨ ਵਿਚਾਲੇ ਜ਼ਬਰਦਸਤ ਟੱਕਰ ਹੋਵੇਗੀ।


author

Priyanka

Content Editor

Related News