ਅਮਿਤਾਭ ਨੇ ਭਗਵਾਨ ਸ਼ਿਵ ਜੀ ਨੂੰ ਚੜ੍ਹਾਇਆ ਦੁੱਧ ਤੇ ਤੁਲਸੀ ਨੂੰ ਜਲ, ਵੇਖੋ ਜਲਸਾ ਦੇ ਮੰਦਰ ਦੀਆਂ ਤਸਵੀਰਾਂ
Monday, Feb 12, 2024 - 08:23 PM (IST)
ਮੁੰਬਈ (ਬਿਊਰੋ) — ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੇ ਹਨ। ਬਿੱਗ ਬੀ ਹਰ ਰੋਜ਼ ਆਪਣੇ ਘਰ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ 'ਚ ਇਸ ਦਿੱਗਜ ਅਦਾਕਾਰ ਨੇ ਜਲਸਾ ਤੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਭਗਵਾਨ ਸ਼ਿਵ ਜੀ ਦੀ ਭਗਤੀ 'ਚ ਮਗਨ ਨਜ਼ਰ ਆ ਰਹੇ ਹਨ।
ਇਨ੍ਹਾਂ ਤਸਵੀਰਾਂ 'ਚ ਬਿੱਗ ਬੀ ਤੁਲਸੀ ਦੇ ਬੂਟੇ ਨੂੰ ਜਲ ਚੜ੍ਹਾ ਰਹੇ ਹਨ ਅਤੇ ਦੂਜੀ ਤਸਵੀਰ 'ਚ ਉਹ ਸ਼ਿਵਲਿੰਗ ਨੂੰ ਦੁੱਧ ਚੜ੍ਹਾ ਰਹੇ ਹਨ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਅਮਿਤਾਭ ਬੱਚਨ ਦਾ ਮੰਦਰ ਚਿੱਟੇ ਸੰਗਮਰਮਰ ਦਾ ਬਣਿਆ ਹੈ, ਜਿਸ 'ਚ ਕਈ ਭਗਵਾਨਾਂ ਦੀਆਂ ਮੂਰਤੀਆਂ ਦਿਖਾਈ ਦੇ ਰਹੀਆਂ ਹਨ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਨੂੰ ਆਖਰੀ ਵਾਰ ਟਾਈਗਰ ਸ਼ਰਾਫ ਅਤੇ ਕ੍ਰਿਤੀ ਸੈਨਨ ਨਾਲ ਗਣਪਤ 'ਚ ਦੇਖਿਆ ਗਿਆ ਸੀ।