ਸੱਟ ਲੱਗਣ ਤੋਂ ਬਾਅਦ ਅਮਿਤਾਭ ਬੱਚਨ ਦੀ ਪਹਿਲੀ ਪੋਸਟ, ਆਖੀਆਂ ਇਹ ਗੱਲਾਂ

03/07/2023 3:16:25 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਬੀਤੇ ਦਿਨੀਂ ਹੈਦਰਾਬਾਦ ’ਚ ਸ਼ੂਟਿੰਗ ਦੌਰਾਨ ਜ਼ਖ਼ਮੀ ਹੋ ਗਏ ਸਨ। ਦੱਸਿਆ ਗਿਆ ਸੀ ਕਿ ਐਕਸ਼ਨ ਸੀਨ ਕਰਦਿਆਂ ਅਮਿਤਾਭ ਬੱਚਨ ਨੂੰ ਸੱਟ ਲੱਗੀ ਸੀ। ਸੱਟ ਲੱਗਣ ਕਾਰਨ ਉਨ੍ਹਾਂ ਨੂੰ ਫ਼ਿਲਮ ਦੀ ਸ਼ੂਟਿੰਗ ਰੱਦ ਕਰਨੀ ਪਈ। ਬਿੱਗ ਬੀ ਡਾਕਟਰਾਂ ਦੀ ਨਿਗਰਾਨੀ ’ਚ ਹਨ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਆਪਣੇ ਬਲਾਗ 'ਚ ਉਨ੍ਹਾਂ ਨੇ ਲਿਖਿਆ ਸੀ, "ਸਭ ਤੋਂ ਪਹਿਲਾਂ.. ਮੇਰੀ ਸੱਟ 'ਤੇ ਚਿੰਤਾ ਜ਼ਾਹਰ ਕਰਨ ਵਾਲੇ ਸਾਰਿਆਂ ਲਈ, ਮੈਂ ਤੁਹਾਡੀਆਂ ਪ੍ਰਾਰਥਨਾਵਾਂ ਲਈ ਧੰਨਵਾਦ ਅਤੇ ਪਿਆਰ ਪ੍ਰਗਟ ਕਰਦਾ ਹਾਂ। ਹੌਲੀ-ਹੌਲੀ..ਸਮਾਂ ਲੱਗੇਗਾ..ਅਤੇ ਡਾਕਟਰਾਂ ਵੱਲੋਂ ਜੋ ਵੀ ਕਿਹਾ ਗਿਆ ਹੈ, ਉਸ ਦੀ ਪੂਰੀ ਤਨਦੇਹੀ ਨਾਲ ਪਾਲਣਾ ਕੀਤੀ ਜਾ ਰਹੀ ਹੈ..ਅਰਾਮ ਕਰੋ ਅਤੇ ਛਾਤੀ 'ਤੇ ਪੱਟੀ ਬੰਨ੍ਹੋ..ਸਾਰਾ ਕੰਮ ਬੰਦ ਕਰ ਦਿੱਤਾ ਹੈ ਅਤੇ ਹਾਲਤ ਵਿਚ ਸੁਧਾਰ ਹੋ ਰਿਹਾ ਹੈ..ਪਰ ਮੇਰਾ ਸਭ ਦਾ ਬਹੁਤ ਬਹੁਤ ਧੰਨਵਾਦ.. ❤️"

ਦੱਸ ਦਈਏ ਕਿ ਅਮਿਤਾਭ ਬੱਚਨ ਨੇ ਆਪਣੇ ਬਲਾਗ 'ਚ ਜਲਸਾ 'ਚ ਹੋਲਿਕਾ ਦਹਨ ਬਾਰੇ ਦੱਸਿਆ। ਉਨ੍ਹਾਂ ਲਿਖਿਆ, ''ਬੀਤੀ ਰਾਤ ਜਲਸਾ 'ਚ 'ਹੋਲਿਕਾ' ਜਗਾਈ ਗਈ, ਹੋਲੀ ਵਾਲੇ ਦਿਨ ਤਰੀਕ ਨੂੰ ਲੈ ਕੇ ਕਨਫਿਊਜ਼ਨ (ਭੰਬਲਭੂਸਾ) ਸੀ, ਹੁਣ ਹੋ ਗਿਆ... ਅੱਜ ਹੋਲੀ ਮਨਾਈ ਜਾ ਰਹੀ ਹੈ..ਤੇ ਕੱਲ੍ਹ, ਮੈਂ ਆਰਾਮ ਕਰਦਾ ਹਾਂ.. ਪਰ ਇਸ ਖੁਸ਼ੀ ਦੇ ਤਿਉਹਾਰ ਦੇ ਜਸ਼ਨ ਲਈ ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ.. ਰੰਗਾਂ ਦੀ ਬਸੰਤ ਹੋਲੀ ਤੁਹਾਡੀ ਜ਼ਿੰਦਗੀ 'ਚ ਜ਼ਿੰਦਗੀ ਦੇ ਬਹੁਪੱਖੀ ਰੰਗ ਲੈ ਕੇ ਆਵੇ ਅਤੇ ਅਖੀਰ 'ਚ ਪਰ ਹੁਣ ਲਈ ਹਮੇਸ਼ਾ ਵਾਂਗ ਮੇਰਾ ਧੰਨਵਾਦ।''

PunjabKesari

ਦੱਸਣਯੋਗ ਹੈ ਕਿ ਹੈਦਰਾਬਾਦ ਦੇ AIG ਹਸਪਤਾਲ ’ਚ ਬਿੱਗ ਬੀ ਦੀ ਸੀਟੀ ਸਕੈਨ ਕੀਤੀ ਗਈ। ਚੈੱਕਅੱਪ ਤੋਂ ਬਾਅਦ ਬਿੱਗ ਬੀ ਘਰ ਵਾਪਸ ਆ ਗਏ ਸਨ। ਡਾਕਟਰਾਂ ਨੇ ਉਨ੍ਹਾਂ ਨੂੰ ਪੱਟੀ ਬੰਨ੍ਹੀ ਹੈ ਤੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਅਮਿਤਾਭ ਬੱਚਨ ਇਸ ਸਮੇਂ ਤਕਲੀਫ ’ਚੋਂ ਲੰਘ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਾਫੀ ਦਰਦ ਹੋ ਰਿਹਾ ਹੈ। ਹਿੱਲਣਾ ਸਾਹ ਲੈਣ 'ਚ ਵੀ ਤਕਲੀਫ਼ ਦੇ ਰਿਹਾ ਹੈ। ਪੂਰੀ ਤਰ੍ਹਾਂ ਨਾਲ ਠੀਕ ਹੋਣ ’ਚ ਬਿੱਗ ਬੀ ਨੂੰ ਅਜੇ ਥੋੜ੍ਹਾ ਸਮਾਂ ਲੱਗੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News