ਅਮਿਤਾਭ ਬੱਚਨ ਨੇ ਆਪਣੇ ਪੁੱਤਰ ਲਈ ਸਾਂਝੀ ਕੀਤੀ ਪੋਸਟ, ਕਿਹਾ- ਮੇਰੇ ਪੁੱਤਰ ਹੋਣ ਨਾਲ...

Saturday, Jul 09, 2022 - 11:52 AM (IST)

ਅਮਿਤਾਭ ਬੱਚਨ ਨੇ ਆਪਣੇ ਪੁੱਤਰ ਲਈ ਸਾਂਝੀ ਕੀਤੀ ਪੋਸਟ, ਕਿਹਾ- ਮੇਰੇ ਪੁੱਤਰ ਹੋਣ ਨਾਲ...

ਮੁੰਬਈ: ਬਾਲੀਵੁੱਡ ਡੈਸਕ ਅਦਾਕਾਰ ਅਮਿਤਾਭ ਬੱਚਨ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਅਦਾਕਾਰ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਬਾਲੀਵੁੱਡ ’ਚ ਭਾਵੇਂ ਪਿਓ-ਪੁੱਤਰ ਦੀਆਂ ਕਈ ਜੋੜੀਆਂ ਮਸ਼ਹੂਰ ਹਨ ਪਰ ਇਨ੍ਹਾਂ ’ਚੋਂ ਇਕ ਜੋੜੀ ਅਭਿਸ਼ੇਕ ਅਤੇ ਅਮਿਤਾਭ ਬੱਚਨ ਦੀ ਹੈ। ਅਭਿਸ਼ੇਕ ਬੱਚਨ ਭਾਵੇ ਕਾਮਯਾਬੀ ’ਚ ਆਪਣੇ ਪਿਤਾ ਤੋਂ ਪਿੱਛੇ ਹਨ ਪਰ ਲੋਕਾਂ ਕੋਲੋਂ ਉਨ੍ਹਾਂ ਨੂੰ ਬੇਹੱਦ ਪਿਆਰ ਮਿਲਦਾ ਹੈ।

PunjabKesari

ਇਹ ਵੀ ਪੜ੍ਹੋ : ਸ਼ਹਿਨਾਜ਼ ਨੇ ਮੁੰਬਈ ਦੀ ਸੜਕ ’ਤੇ ਦਿਖਾਇਆ ਗਲੈਮਰਸ ਅਵਤਾਰ, ਲੰਗੜਾ ਕੇ ਤੁਰਦੀ ਆਈ ਨਜ਼ਰ (ਦੇਖੋ ਵੀਡੀਓ)

ਹਾਲ ਹੀ ’ਚ ਅਮਿਤਾਭ ਨੇ ਪੁੱਤਰ ਅਭਿਸ਼ੇਕ ਲਈ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਕਾਫ਼ੀ  ਦੇਖਿਆ ਜਾ ਰਿਹਾ ਹੈ। ਅਮਿਤਾਭ ਨੇ ਆਪਣੇ ਪੁੱਤਰ ਅਭਿਸ਼ੇਕ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ’ਚ ਅਮਿਤਾਭ ਕਾਰ ’ਚ ਖੜ੍ਹੇ ਨਜ਼ਰ ਆ ਰਹੇ ਹਨ ਅਤੇ ਅਦਾਕਾਰ ਦੇ ਕੋਲ ਪ੍ਰਸ਼ੰਸਕਾਂ ਦੀ ਭੀੜ ਨਜ਼ਰ ਆ ਰਹੀ ਹੈ।

PunjabKesari

ਇਸ ਦੇ ਨਾਲ ਅਭਿਸ਼ੇਕ  ਵੀ ਕਾਰ ’ਚ ਖੜ੍ਹੇ ਹਨ ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਘੇਰਿਆ ਹੋਇਆ ਹੈ। ਤਸਵੀਰ ਸਾਂਝੀ ਕਰਦੇ ਹੋਏ  ਅਮਿਤਾਭ ਬੱਚਨ ਨੇ ਲਿਖਿਆ ਕਿ ‘ਮੇਰੇ ਪੁੱਤਰ, ਪੁੱਤਰ  ਹੋਣ ਨਾਲ ਮੇਰੇ ਉਤਰਾਧਿਕਾਰੀ ਨਹੀਂ  ਹੋਂਣਗੇ, ਜੋ ਮੇਰੇ ਉਤਰਾਧਿਕਾਰੀ ਹੋਂਣਗੇ ਉਹ ਮੇਰੇ ਪੁੱਤਰ ਹੋਂਣਗੇ। ਅਭਿਸ਼ੇਕ ਤੁਸੀਂ ਮੇਰੇ ਸੱਚੇ ਉਤਰਾਧਿਕਾਰੀ  ਹੋ, ਤੁਸੀਂ ਮੇਰਾ ਮਾਣ ਅਤੇ ਮੇਰੀ ਖ਼ੁਸ਼ੀ ਹੋ। ਪ੍ਰਸ਼ੰਸਕ ਇਸ ਪੋਸਟ ਨੂੰ ਕਾਫ਼ੀ ਪਸੰਦ ਕਰ ਰਹੇ ਹਨ।’

ਇਹ ਵੀ ਪੜ੍ਹੋ : ਗੰਭੀਰ ਬੀਮਾਰੀ ਤੋਂ ਪੀੜਤ ਕਾਮੇਡੀਅਨ,17 ਸਾਲਾਂ ਬਾਅਦ ਜੈ ਛਨਿਆਰਾ ਨੇ ਟੀ.ਵੀ ’ਤੇ  ਕੀਤੀ ਵਾਪਸੀ

ਪ੍ਰਸ਼ੰਸਕ ਇਸ ਕੈਪਸ਼ਨ ’ਤੇ ਬੇਹੱਦ ਪਿਆਰ ਦੇ ਰਹੇ ਹਨ। ਇਸ ਦੇ ਨਾਲ ਅਮਿਤਾਭ ਦੇ ਫ਼ਿਲਮੀ ਕਰੀਅਰ ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰ ਬਹੁਤ ਜਲਦ ਕੇ.ਬੀ.ਸੀ ਦੇ ਸੀਜਨ 14 ਨੂੰ ਹੋਸਟ ਕਰਨ ਵਾਲੇ ਹਨ। ਸ਼ੋਅ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਜਲਦ ਹੀ ਟੈਲੀਕਾਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਭਿਨੇਤਾ ਜਲਦ ਹੀ ਫ਼ਿਲਮ ‘ਬ੍ਰਹਮਾਸਤਰ’ ’ਚ ਵੀ ਨਜ਼ਰ ਆਉਣਗੇ। ਇਸ ਫ਼ਿਲਮ ’ਚ ਅਮਿਤਾਭ ਦੇ ਨਾਲ ਆਲੀਆ ਭੱਟ, ਰਣਬੀਰ ਕਪੂਰ ਅਤੇ ਮੌਨੀ ਰਾਏ ਨਜ਼ਰ ਆਉਣਗੇ।


author

Anuradha

Content Editor

Related News