‘ਕੌਣ ਬਣੇਗਾ ਕਰੋੜਪਤੀ 15’ ਖ਼ਤਮ, ਅਮਿਤਾਭ ਬੱਚਨ ਨੇ ਰੋਂਦਿਆਂ ਆਖੀਆਂ ਦਿਲ ਨੂੰ ਛੂਹ ਲੈਣ ਵਾਲੀਆਂ ਗੱਲਾਂ

12/30/2023 4:23:23 PM

ਮੁੰਬਈ (ਬਿਊਰੋ)– ‘ਕੌਣ ਬਣੇਗਾ ਕਰੋੜਪਤੀ’ ਦਾ 15ਵਾਂ ਸੀਜ਼ਨ ਖ਼ਤਮ ਹੋ ਗਿਆ ਹੈ। ਇਸ ਸੀਜ਼ਨ ਦਾ ਆਖਰੀ ਐਪੀਸੋਡ 29 ਦਸੰਬਰ ਨੂੰ ਟੈਲੀਕਾਸਟ ਕੀਤਾ ਗਿਆ ਸੀ, ਜਿਸ ’ਚ ਹੋਸਟ ਅਮਿਤਾਭ ਬੱਚਨ ਭਾਵੁਕ ਹੋ ਗਏ ਸਨ। ਸ਼ਰਮੀਲਾ ਟੈਗੋਰ, ਸਾਰਾ ਅਲੀ ਖ਼ਾਨ ਤੇ ਵਿਦਿਆ ਬਾਲਨ ‘ਕੇ. ਬੀ. ਸੀ. 15’ ਦੇ ਆਖਰੀ ਐਪੀਸੋਡ ’ਚ ਨਜ਼ਰ ਆਏ ਸਨ। ਸ਼ਰਮੀਲਾ ਟੈਗੋਰ ਤੇ ਵਿਦਿਆ ਬਾਲਨ ਨੇ ਅਮਿਤਾਭ ਬੱਚਨ ਨਾਲ ਜੁੜੀਆਂ ਕਈ ਪਿਆਰੀਆਂ ਯਾਦਾਂ ਤੇ ਦਿਲਚਸਪ ਕਹਾਣੀਆਂ ਸਾਂਝੀਆਂ ਕੀਤੀਆਂ ਪਰ ਜਦੋਂ ਵਿਦਾਈ ਦਾ ਸਮਾਂ ਆਇਆ ਤਾਂ ਅਮਿਤਾਭ ਬੱਚਨ ਰੋ ਪਏ।

ਇਹ ਖ਼ਬਰ ਵੀ ਪੜ੍ਹੋ : ਕੋਲੰਬੀਆ ’ਚ ਬਣੀ ਸ਼ਕੀਰਾ ਦੀ 21 ਫੁੱਟ ਉੱਚੀ ਖ਼ੂਬਸੂਰਤ ਮੂਰਤੀ ਪਰ ਹੋ ਗਈ ਇਕ ਵੱਡੀ ਗਲਤੀ

‘ਕੌਣ ਬਣੇਗਾ ਕਰੋੜਪਤੀ 15’ 18 ਅਪ੍ਰੈਲ, 2023 ਨੂੰ ਬਹੁਤ ਧੂਮਧਾਮ ਨਾਲ ਸ਼ੁਰੂ ਹੋਇਆ। ਉਦੋਂ ਖ਼ੁਦ ਅਮਿਤਾਭ ਬੱਚਨ ਨੂੰ ਪਤਾ ਸੀ ਕਿ ਇਕ ਦਿਨ ਇਹ ਸੀਜ਼ਨ ਖ਼ਤਮ ਹੋ ਜਾਵੇਗਾ ਪਰ ਮੁਕਾਬਲੇਬਾਜ਼ਾਂ ਤੇ ਦਰਸ਼ਕਾਂ ਦੀ ਖ਼ੁਸ਼ੀ ਦੇ ਸਾਹਮਣੇ ਅਮਿਤਾਭ ਇਸ ਨੂੰ ਭੁੱਲ ਗਏ। ਇਸ ਗੱਲ ਨੂੰ ਉਨ੍ਹਾਂ ਨੇ ਸ਼ੋਅ ’ਚ ਮੰਨਿਆ। ਅਮਿਤਾਭ ਨੂੰ ‘ਕੇ. ਬੀ. ਸੀ.’ ’ਚ ਹਰ ਮੁਕਾਬਲੇਬਾਜ਼ ਨਾਲ ਮਸਤੀ ਕਰਦੇ ਤੇ ਆਪਣੀ ਜ਼ਿੰਦਗੀ ਤੇ ਕਰੀਅਰ ਦੀਆਂ ਮਜ਼ਾਕੀਆ ਕਹਾਣੀਆਂ ਨੂੰ ਦਰਸ਼ਕਾਂ ਨਾਲ ਸਾਂਝਾ ਕਰਦੇ ਦੇਖਿਆ ਗਿਆ। ਉਹ ਸਾਰਿਆਂ ਨੂੰ ਖ਼ੂਬ ਹਸਾਉਂਦੇ ਸਨ ਪਰ ਜਦੋਂ ‘ਕੌਣ ਬਣੇਗਾ ਕਰੋੜਪਤੀ 15’ ਨੂੰ ਅਲਵਿਦਾ ਕਹਿਣ ਦਾ ਸਮਾਂ ਆਇਆ ਤਾਂ ਉਹ ਆਪਣੀਆਂ ਭਾਵਨਾਵਾਂ ’ਤੇ ਕਾਬੂ ਨਾ ਰੱਖ ਸਕੇ ਤੇ ਭਾਵੁਕ ਹੋ ਗਏ।

‘ਆਪਣੇ ਪਿਆਰਿਆਂ ਨੂੰ ਇਹ ਦੱਸਣਾ ਔਖਾ ਹੈ ਕਿ ਅਸੀਂ ਕੱਲ ਤੋਂ ਇਥੇ ਨਹੀਂ ਆਵਾਂਗੇ...’
ਅਮਿਤਾਭ ਭਾਵੁਕ ਹੋ ਗਏ ਤੇ ਬੋਲੇ, ‘‘ਦੇਵੀਓ ਤੇ ਸੱਜਣੋ, ਅਸੀਂ ਹੁਣ ਜਾ ਰਹੇ ਹਾਂ। ਕੱਲ ਤੋਂ ਇਹ ਸਟੇਜ ਨਹੀਂ ਸਜਾਈ ਜਾਵੇਗੀ। ਆਪਣੇ ਅਜ਼ੀਜ਼ਾਂ ਨੂੰ ਇਹ ਦੱਸਣ ਦੇ ਯੋਗ ਹੋਣ ਲਈ ਕਿ ਅਸੀਂ ਕੱਲ ਤੋਂ ਇਥੇ ਨਹੀਂ ਆਵਾਂਗੇ... ਨਾ ਸਾਡੇ ’ਚ ਇਹ ਕਹਿਣ ਦੀ ਹਿੰਮਤ ਹੈ ਤੇ ਨਾ ਹੀ ਸਾਨੂੰ ਇਹ ਕਹਿਣ ਦਾ ਮਨ ਹੈ। ਮੈਂ, ਅਮਿਤਾਭ ਬੱਚਨ, ਇਸ ਦੌਰ ਲਈ ਆਖਰੀ ਵਾਰ ਇਸ ਮੰਚ ਤੋਂ ਕਹਿਣ ਜਾ ਰਿਹਾ ਹਾਂ– ਗੁੱਡ ਨਾਈਟ, ਗੁੱਡ ਨਾਈਟ।’’ ਇਹ ਕਹਿੰਦਿਆਂ ਅਮਿਤਾਭ ਦਾ ਮਨ ਭਰ ਉਠਿਆ ਤੇ ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ।

ਦਰਸ਼ਕਾਂ ਨੇ ਵੀ ਅਮਿਤਾਭ ਬੱਚਨ ਨੂੰ ਖ਼ੂਬ ਪਿਆਰ ਦਿੱਤਾ। ਭਾਵੁਕ ਹੋਏ ਅਮਿਤਾਭ ਹਰ ਕਿਸੇ ਨੂੰ ਦੇਖਦੇ ਤੇ ਸੁਣਦੇ ਰਹੇ। ਇਕ ਨੇ ਕਿਹਾ, ‘‘ਸਾਡੇ ’ਚੋਂ ਕਿਸੇ ਨੇ ਕਦੇ ਰੱਬ ਨੂੰ ਨਹੀਂ ਦੇਖਿਆ ਪਰ ਅੱਜ ਤੋਂ ਅਸੀਂ ਰੱਬ ਦੇ ਸਭ ਤੋਂ ਪਿਆਰੇ ਨੂੰ ਦੇਖਾਂਗੇ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News