ਮੁੜ ਵਿਗੜੀ ਅਮਿਤਾਭ ਬੱਚਨ ਦੀ ਤਬੀਅਤ, ਹੋ ਸਕਦੀ ਹੈ ਸਰਜਰੀ
Sunday, Feb 28, 2021 - 10:28 AM (IST)
![ਮੁੜ ਵਿਗੜੀ ਅਮਿਤਾਭ ਬੱਚਨ ਦੀ ਤਬੀਅਤ, ਹੋ ਸਕਦੀ ਹੈ ਸਰਜਰੀ](https://static.jagbani.com/multimedia/2021_2image_10_15_204888111amitab.jpg)
ਮੁੰਬਈ: ਇਕ ਵਾਰ ਫਿਰ ਖ਼ਬਰ ਆ ਰਹੀ ਹੈ ਕਿ ਮੈਗਾਸਟਾਰ ਅਮਿਤਾਭ ਬੱਚਨ ਦੀ ਤਬੀਅਤ ਵਿਗੜ ਗਈ ਹੈ। ਅਮਿਤਾਭ ਬੱਚਨ ਨੇ ਖ਼ੁਦ ਆਪਣੇ ਨਵੇਂ ਬਲਾਗ ’ਚ ਇਸ ਗੱਲ ਦਾ ਇਸ਼ਾਰਾ ਦਿੱਤਾ ਹੈ। ਅਮਿਤਾਭ ਦੀ ਪੋਸਟ ਤੋਂ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਤਬੀਅਤ ਕਾਫ਼ੀ ਖ਼ਰਾਬ ਹੈ ਅਤੇ ਉਨ੍ਹਾਂ ਦੀ ਸਰਜਰੀ ਵੀ ਹੋ ਸਕਦੀ ਹੈ।
ਬਲਾਗ ਸਾਂਝਾ ਕਰਦੇ ਹੋਏ ਅਮਿਤਾਭ ਨੇ ਸਿਰਫ਼ ਇਕ ਲਾਈਨ ’ਚ ਲਿਖਿਆ ਹੈ ਕਿ ‘ਮੈਡੀਕਲ ਕੰਡੀਸ਼ਨ...ਸਰਜਰੀ... ਕੁਝ ਨਹੀਂ ਲਿਖ ਸਕਦਾ। ਇਸ ਪੋਸਟ ਨੂੰ ਦੇਖਣ ਤੋਂ ਬਾਅਦ ਅਮਿਤਾਭ ਦੇ ਪ੍ਰਸ਼ੰਸਕ ਬਹੁਤ ਚਿੰਤਾ 'ਚ ਹਨ।
ਅਮਿਤਾਭ ਨੇ ਆਪਣੇ ਨਵੇਂ ਟਵੀਟ ਅਤੇ ਇੰਸਟਾਗ੍ਰਾਮ ’ਤੇ ਵੀ ਪ੍ਰਸ਼ਨ ਮਾਰਕ ਦੇ ਨਾਲ ਪੋਸਟ ਸਾਂਝੀ ਕੀਤੀ ਹੈ ਜੋ ਉਨ੍ਹਾਂ ਦੀ ਸਿਹਤ ਦੀ ਅਨਿਸ਼ਚਿਤਤਾ ਵੱਲ ਇਸ਼ਾਰਾ ਕਰ ਰਹੀ ਹੈ। ਦੇਖੋ ਅਮਿਤਾਭ ਬੱਚਨ ਵੱਲੋ ਸਾਂਝੀਆਂ ਕੀਤੀਆਂ ਪੋਸਟਾਂ।
ਦੱਸ ਦੇਈਏ ਕਿ ਅਮਿਤਾਭ ਬੱਚਨ ਫ਼ਿਲਮ ‘ਕੁੱਲੀ’ ਦੀ ਸ਼ੂਟਿੰਗ ਦੌਰਾਨ ਇੰਨੇ ਜ਼ਖਮੀ ਹੋ ਗਏ ਸਨ ਕਿ ਉਨ੍ਹਾਂ ਦੀ ਜਾਨ ’ਤੇ ਬਣ ਆਈ ਸੀ। ਉਦੋਂ ਤੋਂ ਅਮਿਤਾਭ ਦੀ ਤਬੀਅਤ ਬੇਹੱਦ ਨਾਜ਼ੁਕ ਰਹਿਣ ਲੱਗੀ ਹੈ ਅਤੇ ਉਹ ਸਮੇਂ-ਸਮੇਂ ’ਤੇ ਹਸਪਤਾਲ ’ਚ ਦਾਖ਼ਲ ਹੁੰਦੇ ਰਹੇ ਹਨ। ਪਿਛਲੇ ਸਾਲ ਅਮਿਤਾਭ ਬੱਚਨ ਨੂੰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਵੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।