ਮੈਗਾ ਸਟਾਰ ਅਮਿਤਾਭ ਬੱਚਨ ਨੂੰ ਜਨਮਦਿਨ ਦੀਆਂ ਵਧਾਈਆਂ

10/09/2022 5:52:01 PM

ਮੁੰਬਈ (ਬਿਊਰੋ) - ਸਾਲ ਦੀ ਸਭ ਤੋਂ ਵੱਧ ਦਿਲ ਨੂੰ ਛੂਹਣ ਵਾਲੀਆਂ ਰਿਲੀਜ਼ਾਂ ’ਚੋਂ ਇਕ ‘ਗੁੱਡਬੁਆਏ’ ਦੀ ਟੀਮ ਨੇ ਅਭਿਨੇਤਾ ਅਮਿਤਾਭ ਬੱਚਨ ਨੂੰ ਉਨ੍ਹਾਂ ਦੇ 80ਵੇਂ ਜਨਮਦਿਨ ’ਤੇ ਖ਼ਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ। ਟੀਮ ਨੇ ਇਕ ਵੀਡੀਓ ਬਣਾਇਆ, ਜਿਸ ’ਚ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੇ ਮੈਗਾਸਟਾਰ ਅਮਿਤਾਭ ਬੱਚਨ ਨੂੰ ਵਧਾਈ ਦਿੱਤੀ। ਪ੍ਰਸ਼ੰਸਕਾਂ ਨੇ ਜ਼ਾਹਿਰ ਕੀਤਾ ਕਿ ਕਿਵੇਂ ਹਰ ਪੀੜ੍ਹੀ ਨੇ ਸੁਪਰਸਟਾਰ ਲਈ ਆਪਣਾ ਪਿਆਰ ਦਿਖਾਇਆ ਹੈ। ਪ੍ਰਸ਼ੰਸਕਾਂ ਨੇ ਆਪਣੇ ਪਸੰਦੀਦਾ ਮੈਗਾਸਟਾਰ ਲਈ ਸ਼ੁਭਕਾਮਨਾਵਾਂ ਦੇ ਨਾਲ ਆਪਣਾ ਪਿਆਰ ਵੀ ਦਿਖਾਇਆ।

‘ਗੁਡਬੁਆਏ’ਨਾਲ ਬਾਲੀਵੁੱਡ ’ਚ ਡੈਬਿਊ ਕਰ ਰਹੀ ਸਾਊਥ ਸਟਾਰ ਰਸ਼ਮਿਕਾ ਮੰਦਾਨਾ ਨੇ ਵੀ ਇਸ ਖਾਸ ਵੀਡੀਓ ’ਚ ਅਮਿਤਾਭ ਬੱਚਨ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਦੁਨੀਆ ਭਰ ਦੇ ਪ੍ਰਸ਼ੰਸਕ ਆਪਣੇ ਮਹਾਨ ਸੁਪਰਸਟਾਰ ਦਾ ਜਨਮਦਿਨ ਅਨੋਖੇ ਤਰੀਕੇ ਨਾਲ ਮਨਾ ਰਹੇ ਹਨ। ਅਮਿਤਾਭ ਬੱਚਨ ਨੇ ਦਹਾਕਿਆਂ ਤੱਕ ਹਮੇਸ਼ਾ ਸਾਰਿਆਂ ਦੇ ਦਿਲਾਂ ’ਤੇ ਰਾਜ ਕੀਤਾ ਹੈ ਅਤੇ ਹਮੇਸ਼ਾ ਕਰਦੇ ਰਹਿਣਗੇ। ਅਮਿਤਾਭ ਬੱਚਨ  ਅਤੇ ਰਸ਼ਮਿਕਾ ਮੰਦਾਨਾ ਦੀ ਫ਼ਿਲਮ 'ਗੁੱਡਬਾਏ' 7 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ। ਇਸ ਫੈਮਿਲੀ ਡਰਾਮਾ ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਖ਼ਾਸ ਨਹੀਂ ਰਹੀ। 

'ਗੁੱਡਬਾਏ' ਬਾਕਸ ਆਫਿਸ ਕਲੈਕਸ਼ਨ
'ਬਾਕਸ ਆਫਿਸ ਇੰਡੀਆ' ਦੀ ਰਿਪੋਰਟ ਮੁਤਾਬਕ 'ਗੁੱਡਬਾਏ' ਨੇ ਰਿਲੀਜ਼ ਦੇ ਪਹਿਲੇ ਦਿਨ ਸਿਰਫ਼ 90 ਲੱਖ ਰੁਪਏ ਦੀ ਕਮਾਈ ਕੀਤੀ ਸੀ। ਮੇਕਰਸ ਨੇ ਫ਼ਿਲਮ ਦੇ ਚੰਗੇ ਰਿਸਪਾਂਸ ਲਈ ਇਕ ਆਫ਼ਰ ਦਿੱਤਾ ਸੀ ਕਿ ਪਹਿਲੇ ਦਿਨ ਹੀ ਦਰਸ਼ਕਾਂ ਨੂੰ ਸਿਰਫ਼ 150 ਰੁਪਏ 'ਚ ਫ਼ਿਲਮ ਦੇਖਣ ਦਾ ਮੌਕਾ ਮਿਲਿਆ, ਪਰ ਇਸ ਦਾ ਕੋਈ ਫ਼ਾਇਦਾ ਨਹੀਂ ਹੋਇਆ। ਹੁਣ ਮੀਡੀਆ ਰਿਪੋਰਟਾਂ ਮੁਤਾਬਕ ਫ਼ਿਲਮ ਨੇ ਦੂਜੇ ਦਿਨ ਹਲਕੀ ਛਾਲ ਮਾਰੀ ਹੈ। ਫ਼ਿਲਮ ਨੇ ਦੂਜੇ ਦਿਨ 1.50 ਕਰੋੜ ਦੀ ਕਮਾਈ ਕਰ ਲਈ ਹੈ। ਇਹ ਓਪਨਿੰਗ ਡੇ ਨਾਲੋਂ ਬਿਹਤਰ ਹੈ ਪਰ ਇਸ ਦਾ ਰਿਸਪੌਂਸ ਉਂਝ ਨਹੀਂ ਆਇਆ, ਜਿਵੇਂ ਦੀ ਉਮੀਦ ਕੀਤੀ ਗਈ ਸੀ।
ਸੈਫ਼ ਅਲੀ ਖਾਨ ਅਤੇ ਰਿਤਿਕ ਰੋਸ਼ਨ ਦੀ ਫ਼ਿਲਮ 'ਵਿਕਰਮ ਵੇਧਾ' ਨੇ 'ਗੁੱਡਬਾਏ' ਤੋਂ ਚੰਗੀ ਕਮਾਈ ਕੀਤੀ, ਜਿਸ ਨੇ ਦੂਜੇ ਸ਼ੁੱਕਰਵਾਰ ਨੂੰ 2.50 ਕਰੋੜ ਰੁਪਏ ਕਮਾਏ। ਦੂਜੇ ਸ਼ਨੀਵਾਰ ਤੱਕ ਇਸ ਫ਼ਿਲਮ ਨੇ ਦੁਨੀਆ ਭਰ 'ਚ 300 ਕਰੋੜ ਦਾ ਕਾਰੋਬਾਰ ਕੀਤਾ ਹੈ।
 


sunita

Content Editor

Related News