ਅਮਿਤਾਭ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਅੱਧੀ ਰਾਤ ਪਰਿਵਾਰ ਦੇ ਇਸ ਖ਼ਾਸ ਮੈਂਬਰ ਦੀ ਹੋਈ ਮੌਤ

Wednesday, Nov 16, 2022 - 05:37 PM (IST)

ਅਮਿਤਾਭ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਅੱਧੀ ਰਾਤ ਪਰਿਵਾਰ ਦੇ ਇਸ ਖ਼ਾਸ ਮੈਂਬਰ ਦੀ ਹੋਈ ਮੌਤ

ਨਵੀਂ ਦਿੱਲੀ (ਬਿਊਰੋ) : ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਪਿਛਲੇ ਕਈ ਦਿਨਾਂ ਤੋਂ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿਚ ਰਹਿੰਦੇ ਹਨ। ਆਪਣੇ ਕੰਮ ਦੇ ਨਾਲ-ਨਾਲ ਉਹ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਰਹਿੰਦੇ ਹਨ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਸੋਸ਼ਲ ਮੀਡੀਆ ’ਤੇ ਪੋਸਟ ਨਾਲ ਹੁੰਦੀ ਹੈ। ਉਹ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਹਰ ਪਲ ਦੀ ਜਾਣਕਾਰੀ ਪੋਸਟ ਕਰਦੇ ਰਹਿੰਦੇ ਹਨ। ਇਸ ਦੌਰਾਨ ਹੁਣ ਅਦਾਕਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਬਿੱਗ ਬੀ ਦੇ ਘਰ ਦੇ ਇਕ ਖ਼ਾਸ ਮੈਂਬਰ ਦਾ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਬਿੱਗ ਬੀ ਨੇ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਪੋਸਟ ਕਰ ਕੇ ਦੱਸਿਆ ਕਿ ਉਸ ਦੇ ਦਿਲ ਦਾ ਬੇਹੱਦ ਕਰੀਬੀ ਅਤੇ ਖ਼ਾਸ ਦੋਸਤ ਹੁਣ ਇਸ ਦੁਨੀਆ ’ਚ ਨਹੀਂ ਰਿਹਾ। ਇਸ ਕਰਕੇ ਮੈਂ ਬਹੁਤ ਦੁਖੀ ਹਾਂ। ਇਹ ਹੋਰ ਕੋਈ ਨਹੀਂ ਸਗੋਂ ਉਸ ਦਾ Favourite Dog ਹੈ। ਉਨ੍ਹਾਂ ਨੇ ਆਪਣੇ ਕੁੱਤੇ ਨਾਲ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ’ਚ ਉਹ ਆਪਣੇ ਕੁੱਤੇ ਨੂੰ ਗੋਦ ’ਚ ਲੈ ਕੇ ਬੜੇ ਪਿਆਰ ਨਾਲ ਉਸ ਵੱਲ ਦੇਖ ਰਹੇ ਹਨ।

PunjabKesari

ਇਸ ਤਸਵੀਰ ਦੇ ਨਾਲ ਹੀ ਬਿੱਗ ਬੀ ਨੇ ਆਪਣੇ ਪਾਲਤੂ ਕੁੱਤੇ ਦੀ ਮੌਤ ਦੀ ਖ਼ਬਰ ਵੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, ‘ਸਾਡਾ ਛੋਟਾ ਦੋਸਤ, ਕੰਮ ਦੇ ਪਲ। ਫਿਰ ਇਹ ਵੱਡੇ ਹੁੰਦੇ ਹਨ ਅਤੇ ਇਕ ਦਿਨ ਛੱਡ ਕੇ ਚਲੇ ਜਾਂਦੇ ਹਨ।’ ਇਸ ਦੇ ਨਾਲ ਹੀ ਉਨ੍ਹਾਂ ਨੇ ਰੋਣ ਵਾਲਾ ਇਮੋਜ਼ੀ ਵੀ ਬਣਾਇਆ ਹੈ। 

PunjabKesari

ਦੱਸ ਦਈਏ ਕਿ ਫੈਨਜ਼ ਇਸ ਤਸਵੀਰ ’ਤੇ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਉੱਚਾਈ' ਨੂੰ ਲੈ ਕੇ ਸੁਰਖੀਆਂ 'ਚ ਹਨ।


author

sunita

Content Editor

Related News