ਨਹੀਂ ਹੋਇਆ ਅਮਿਤਾਭ ਦੀ ਸਿਹਤ ''ਚ ਸੁਧਾਰ, ਕੋਰੋਨਾ ਰਿਪੋਰਟ ਨੈਗੇਟਿਵ ਆਉਣ ਦਾ ਖ਼ੁਦ ਦੱਸਿਆ ਸੱਚ

07/24/2020 9:25:49 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਇਸ ਸਮੇਂ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਲੜ ਰਹੇ ਹਨ। ਅਮਿਤਾਭ ਕਰੀਬ 13 ਦਿਨ ਤੋਂ ਹਸਪਤਾਲ 'ਚ ਦਾਖ਼ਲ ਹਨ। ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਸਲਾਮਤੀ ਦੀਆਂ ਦੁਆਵਾਂ ਮੰਗ ਰਹੇ ਹਨ। ਇਸੇ ਵਿਚਕਾਰ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਖ਼ਬਰ ਵਾਇਰਲ ਹੋ ਰਹੀ ਹੈ ਕਿ ਬਿੱਗ ਬੀ ਦਾ ਕੋਰੋਨਾ ਵਾਇਰਸ ਟੈਸਟ ਨੈਗੇਟਿਵ ਆਇਆ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਜਾਵੇਗਾ। ਬਿੱਗ ਬੀ ਨੇ ਖੁਦ ਟਵੀਟ ਕਰ ਕੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਝੂਠਾ ਕਰਾਰ ਦਿੱਤਾ ਹੈ। ਬਿੱਗ ਬੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਸੰਸਥਾਨ ਦਾ ਵੀਡੀਓ ਸਾਂਝਾ ਕਰਦਿਆਂ ਲਿਖਿਆ ਹੈ, 'ਇਹ ਖ਼ਬਰ ਗਲਤ, ਗੈਰ-ਜ਼ਿੰਮੇਦਾਰ, ਫਰਜ਼ੀ ਅਤੇ ਝੂਠੀ ਹੈ।'

ਦੱਸ ਦਈਏ ਕਿ ਅਮਿਤਾਭ ਬੱਚਨ ਨੂੰ 11 ਜੁਲਾਈ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਅਮਿਤਾਭ ਤੋਂ ਬਾਅਦ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਤੇ ਧੀ ਆਰਾਧਿਆ ਬੱਚਨ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਅਮਿਤਾਭ ਤੋਂ ਇਲਾਵਾ ਬਾਕੀ ਤਿੰਨੋਂ ਵੀ ਨਾਨਾਵਤੀ ਹਸਪਤਾਲ 'ਚ ਹੀ ਦਾਖ਼ਲ ਹਨ। ਹਾਲਾਂਕਿ ਸਾਰਿਆਂ ਦੀ ਤਬੀਅਤ ਪਹਿਲਾਂ ਤੋਂ ਕਾਫ਼ੀ ਵਧੀਆ ਹੈ।
PunjabKesari
ਬਿੱਗ ਬੀ ਨੇ ਖ਼ੁਦ ਦਿੱਤੀ ਸੀ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ
ਅਮਿਤਾਭ ਬੱਚਨ ਨੇ ਖ਼ੁਦ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਅਮਿਤਾਭ ਨੇ ਟਵੀਟ ਕਰ ਕੇ ਲਿਖਿਆ ਸੀ, ਮੇਰਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ। ਮੈਨੂੰ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ ਹੈ। ਹਸਪਤਾਲ ਅਥਾਰਟੀਜ਼ ਨੂੰ ਸੂਚਿਤ ਕਰ ਰਿਹਾ ਹੈ। ਪਰਿਵਾਰ ਤੇ ਬਾਕੀ ਸਟਾਫ ਦੇ ਟੈਸਟ ਕਰਵਾਏ ਜਾ ਰਹੇ ਹਨ। ਰਿਪੋਰਟਸ ਆਉਣ ਦਾ ਇੰਤਜ਼ਾਰ ਹੈ। ਬੀਤੇ 10 ਦਿਨਾਂ 'ਚ ਜੋ ਲੋਕ ਮੈਨੂੰ ਮਿਲੇ ਹਨ, ਉਨ੍ਹਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਵੀ ਆਪਣਾ ਕੋਰੋਨਾ ਟੈਸਟ ਕਰਵਾ ਲੈਣ। ਅਮਿਤਾਭ ਦੇ ਇਲਾਵਾ ਅਭਿਸ਼ੇਕ ਬੱਚਨ ਨੇ ਵੀ ਖ਼ੁਦ ਟਵੀਟ ਕਰ ਕੇ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ।


sunita

Content Editor

Related News