ਅਮਿਤਾਭ-ਜਯਾ ਨੇ 1578 ਕਰੋੜ ਦੀ ਜਾਇਦਾਦ ਦੇ ਮਾਲਕ, ਕਰੋੜਾਂ ''ਚ ਲੋਕਾਂ ਨੂੰ ਦਿੱਤਾ ਕਰਜ਼ਾ

Wednesday, Feb 14, 2024 - 05:55 PM (IST)

ਅਮਿਤਾਭ-ਜਯਾ ਨੇ 1578 ਕਰੋੜ ਦੀ ਜਾਇਦਾਦ ਦੇ ਮਾਲਕ, ਕਰੋੜਾਂ ''ਚ ਲੋਕਾਂ ਨੂੰ ਦਿੱਤਾ ਕਰਜ਼ਾ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਅਤੇ ਜਯਾ ਬੱਚਨ ਨੂੰ ਲੈ ਕੇ ਇਕ ਵਾਰ ਫਿਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਅਤੇ ਜਯਾ ਬੱਚਨ ਕੋਲ 800.49 ਕਰੋੜ ਰੁਪਏ ਦੀ ਚੱਲ ਅਤੇ 200.14 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਦਰਅਸਲ, ਰਾਜ ਸਭਾ ਚੋਣਾਂ 'ਚ ਜਯਾ ਬੱਚਨ ਵੱਲੋਂ ਦਾਖ਼ਲ ਨਾਮਜ਼ਦਗੀ ਪੱਤਰਾਂ ਨਾਲ ਜਮ੍ਹਾਂ ਕਰਵਾਏ ਗਏ ਸੰਪਤੀ ਦੇ ਵੇਰਵਿਆਂ 'ਚ ਜੋੜੇ ਦੀ ਦੌਲਤ ਦਾ ਖੁਲਾਸਾ ਹੋਇਆ ਹੈ। ਬੱਚਨ ਜੋੜਾ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਪ੍ਰਸਿੱਧ ਗਾਇਕਾ-ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ

ਖ਼ਬਰਾਂ ਮੁਤਾਬਕ, ਜਯਾ ਬੱਚਨ ਕੋਲ 57 ਹਜ਼ਾਰ ਰੁਪਏ ਅਤੇ ਅਮਿਤਾਭ ਬੱਚਨ ਕੋਲ 12.75 ਲੱਖ ਰੁਪਏ ਨਕਦ ਹਨ। ਜਦੋਂ ਕਿ ਜਯਾ ਕੋਲ 10.11 ਕਰੋੜ ਰੁਪਏ ਦੀ ਐੱਫ਼. ਡੀ. ਅਮਿਤਾਭ ਦੇ ਨਾਂ 'ਤੇ 120 ਕਰੋੜ ਰੁਪਏ ਤੋਂ ਜ਼ਿਆਦਾ ਦੀ ਐੱਫ. ਡੀ. ਜਯਾ ਕੋਲ 5.18 ਕਰੋੜ ਰੁਪਏ ਦੇ ਬੈਂਕ ਬਾਂਡ ਹਨ ਅਤੇ ਅਮਿਤਾਭ ਕੋਲ 182 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਬਾਂਡ ਹਨ। ਇਸ ਦੇ ਨਾਲ ਹੀ ਜਯਾ ਨੇ ਲੋਕਾਂ ਨੂੰ 29.79 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੈ ਅਤੇ ਅਮਿਤਾਭ ਨੇ ਵੀ 359 ਕਰੋੜਾਂ ਦਾ ਕਰਜ਼ਾ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਸਾਲ 2024 ਦੇ ਪਹਿਲੇ ਗੀਤ ‘ਡਰਿੱਪੀ’ ਨੇ ਬਿੱਲਬੋਰਡ ’ਤੇ ਪਾਈ ਧੱਕ

ਜਯਾ ਕੋਲ 9.82 ਲੱਖ ਰੁਪਏ ਦੀ ਕਾਰ ਅਤੇ 40.97 ਕਰੋੜ ਰੁਪਏ ਦੇ ਗਹਿਣੇ ਹਨ। ਇਸ ਦੇ ਨਾਲ ਹੀ ਅਮਿਤਾਭ ਕੋਲ 54.77 ਕਰੋੜ ਰੁਪਏ ਦੇ ਗਹਿਣੇ ਅਤੇ 17.66 ਕਰੋੜ ਰੁਪਏ ਦੀਆਂ 16 ਗੱਡੀਆਂ ਹਨ, ਜਿਸ 'ਚ 2 ਮਰਸਡੀਜ਼ ਅਤੇ ਰੇਂਜ ਰੋਵਰ ਸ਼ਾਮਲ ਹਨ। ਦੱਸ ਦੇਈਏ ਕਿ ਜਯਾ 'ਤੇ 88.12 ਕਰੋੜ ਰੁਪਏ ਅਤੇ ਅਮਿਤਾਭ 'ਤੇ 17.06 ਕਰੋੜ ਰੁਪਏ ਦੀ ਦੇਣਦਾਰੀਆਂ ਬਕਾਇਆ ਹਨ। ਅਮਿਤਾਭ ਬੱਚਨ ਦੇ ਮੁੰਬਈ 'ਚ ਦੋ ਬੰਗਲੇ ਹਨ। 

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਰੇਸ਼ਮ ਸਿੰਘ ਅਨਮੋਲ ਨੇ ਬੁਲੰਦ ਕੀਤੀ ਆਵਾਜ਼, ਕਿਹਾ- ਤੇਰੀ ਹਿੱਕ 'ਤੇ ਨੱਚੇਗਾ ਪੰਜਾਬ ਦਿੱਲੀਏ

ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਨਿਤੀਸ਼ ਤਿਵਾੜੀ ਦੀ ਫ਼ਿਲਮ 'ਰਾਮਾਇਣ' 'ਚ ਰਾਜਾ ਦਸ਼ਰਥ ਦੀ ਭੂਮਿਕਾ ਨਿਭਾ ਸਕਦੇ ਹਨ। ਹਾਲ ਹੀ 'ਚ ਇਸ ਫ਼ਿਲਮ 'ਚ ਉਨ੍ਹਾਂ ਦੀ ਐਂਟਰੀ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News