ਅਮਿਤਾਭ ਬੱਚਨ ਦੀ ਵਿਗੜੀ ਸਿਹਤ, ਲਿਖਿਆ- ‘ਧੜਕਨਾਂ ਵੱਧ ਰਹੀਆਂ ਹਨ...’

Monday, Feb 28, 2022 - 06:16 PM (IST)

ਅਮਿਤਾਭ ਬੱਚਨ ਦੀ ਵਿਗੜੀ ਸਿਹਤ, ਲਿਖਿਆ- ‘ਧੜਕਨਾਂ ਵੱਧ ਰਹੀਆਂ ਹਨ...’

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਉਮਰ ਲਗਭਗ 80 ਸਾਲ ਹੋ ਚੁੱਕੀ ਹੈ ਪਰ ਇਸ ਪੜਾਅ ’ਤੇ ਵੀ ਉਹ ਕੰਮ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰਦੇ ਹਨ। ਅਮਿਤਾਭ ਬੱਚਨ ਇਸ ਉਮਰ ’ਚ ਵੀ 12-12 ਘੰਟਿਆਂ ਤਕ ਕੰਮ ਕਰਦੇ ਰਹਿੰਦੇ ਹਨ ਤੇ ਜਿਥੇ ਇਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਮੋਟੀਵੇਸ਼ਨ ਮਿਲਦਾ ਹੈ, ਉਥੇ ਲਗਾਤਾਰ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਵੀ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਮਨ ’ਚ ਬਣੀ ਰਹਿੰਦੀ ਹੈ। ਮਹਾਨਾਇਕ ਨੇ ਹਾਲ ਹੀ ’ਚ ਇਕ ਟਵੀਟ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)

ਅਮਿਤਾਭ ਬੱਚਨ ਨੇ ਐਤਵਾਰ ਨੂੰ ਟਵੀਟ ਕੀਤਾ, ‘ਦਿਲ ਦੀਆਂ ਧੜਕਨਾਂ ਵੱਧ ਗਈਆਂਹਨ। ਚਿੰਤਾ ਹੋ ਰਹੀ ਹੈ। ਉਮੀਦ ਹੈ ਕਿ ਸਭ ਠੀਕ ਹੋਵੇਗਾ।’ ਅਮਿਤਾਭ ਬੱਚਨ ਨੇ ਹੱਥ ਜੋੜਨ ਵਾਲਾ ਇਮੋਜੀ ਬਣਾਉਂਦਿਆਂ ਆਪਣੇ ਟਵੀਟ ’ਚ ਬਸ ਇੰਨਾ ਹੀ ਲਿਖਿਆ।

ਮਹਾਨਾਇਕ ਦਾ ਇਹ ਟਵੀਟ ਦੇਖ ਕੇ ਪ੍ਰਸ਼ੰਸਕ ਚਿੰਤਾ ’ਚ ਆ ਗਏ ਤੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਵਜ੍ਹਾ ਪੁੱਛਣ ਲੱਗੇ। ਅਮਿਤਾਭ ਬੱਚਨ ਦੀ ਸਿਹਤ ਦਾ ਹਾਲ ਪੁੱਛਣ ਲਈ ਪ੍ਰਸ਼ੰਸਕ ਬੇਤਾਬ ਨਜ਼ਰ ਆਏ।

PunjabKesari

ਹਾਲਾਂਕਿ ਕੀ ਵਾਕਈ ਅਮਿਤਾਭ ਬੱਚਨ ਦੀ ਸਿਹਤ ਠੀਕ ਨਹੀਂ ਹੈ ਜਾਂ ਫਿਰ ਮਾਮਲਾ ਕੁਝ ਹੋਰ ਹੀ ਹੈ? ਇਸ ਬਾਰੇ ਅਜੇ ਹੋਰ ਜਾਣਕਾਰੀ ਆਉਣ ਤਕ ਇੰਤਜ਼ਾਰ ਕਰਨਾ ਪਵੇਗਾ। ਕੰਮਕਾਜ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਜਲਦ ਹੀ ਫ਼ਿਲਮ ‘ਝੁੰਡ’ ’ਚ ਕੰਮ ਕਰਦੇ ਨਜ਼ਰ ਆਉਣਗੇ। ਫ਼ਿਲਮ ਦਾ ਪੋਸਟਰ ਤੇ ਟੀਜ਼ਰ ਵੀਡੀਓ ਪਿਛਲੇ ਦਿਨੀਂ ਰਿਲੀਜ਼ ਕੀਤੀ ਗਈ ਸੀ ਤੇ ਹੁਣ ਪ੍ਰਸ਼ੰਸਕਾਂ ਨੂੰ ਇਸ ਫ਼ਿਲਮ ਦੇ ਟਰੇਲਰ ਦੀ ਉਡੀਕ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News