ਅਭਿਸ਼ੇਕ ਨੇ ਪਿਤਾ ਅਮਿਤਾਭ ਨਾਲ ਦੇਖੀ ''ਕਲਕੀ 2898 AD'', ਫ਼ਿਲਮ ਦੀ ਤਾਰੀਫ਼ ''ਚ ਲਿਖਿਆ- ਸਿਰਫ਼ ਇੱਕ ਸ਼ਬਦ
Tuesday, Jul 02, 2024 - 01:59 PM (IST)
ਮੁੰਬਈ (ਬਿਊਰੋ) : ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨੇ ਨਾਗ ਅਸ਼ਵਿਨ ਦੀ ਫ਼ਿਲਮ 'ਕਲਕੀ 2898 AD' 'ਚ ਅਸ਼ਵਥਾਮਾ ਦੀ ਭੂਮਿਕਾ ਨਿਭਾਈ ਹੈ ਪਰ ਮੈਗਾਸਟਾਰ ਨੇ ਐਤਵਾਰ ਤੱਕ ਪੂਰੀ ਫ਼ਿਲਮ ਨਹੀਂ ਦੇਖੀ ਸੀ। ਹੁਣ ਆਖਿਰਕਾਰ ਉਨ੍ਹਾਂ ਨੇ ਫ਼ਿਲਮ ਦੇਖੀ ਹੈ, ਜਿਸ ਦਾ ਖੁਲਾਸਾ ਬਿੱਗ ਬੀ ਨੇ ਆਪਣੇ ਬਲਾਗ ਪੋਸਟ ਰਾਹੀਂ ਕੀਤਾ ਹੈ। ਉਨ੍ਹਾਂ ਨੇ ਮੁੰਬਈ ਦੇ ਆਈਮੈਕਸ ਥੀਏਟਰ 'ਚ ਆਪਣੇ ਪੁੱਤਰ ਅਭਿਸ਼ੇਕ ਬੱਚਨ ਅਤੇ ਉਸ ਦੇ ਦੋਸਤਾਂ ਨਾਲ ਫ਼ਿਲਮ ਦੇਖੀ ਹੈ। ਅਭਿਸ਼ੇਕ ਬੱਚਨ ਨੇ ਇੱਕ ਸ਼ਬਦ 'ਚ ਫ਼ਿਲਮ ਦੀ ਸਮੀਖਿਆ ਕੀਤੀ ਹੈ। ਐਕਸ 'ਤੇ ਫ਼ਿਲਮ ਦੇਖਣ ਤੋਂ ਬਾਅਦ ਉਸ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਬਿੱਗ ਬੀ ਨੇ ਅਭਿਸ਼ੇਕ ਨਾਲ 'ਕਲਕੀ 2898 AD' ਨੂੰ ਦੇਖਿਆ
ਥੀਏਟਰ ਜਾਣ ਤੋਂ ਪਹਿਲਾਂ ਅਮਿਤਾਭ ਨੇ ਆਪਣੇ ਘਰ ਜਲਸਾ ਦੇ ਬਾਹਰ ਪ੍ਰਸ਼ੰਸਕਾਂ ਨਾਲ ਆਪਣੀ ਹਫ਼ਤਾਵਾਰੀ ਮੀਟਿੰਗ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ 'ਕਲਕੀ 2898 AD' ਦੇਖੀ ਅਤੇ ਇਸ ਬਾਰੇ ਲਿਖਿਆ, 'ਇੱਕ ਐਤਵਾਰ ਕਲਕੀ ਨੂੰ ਪ੍ਰਸ਼ੰਸਕਾਂ ਅਤੇ ਕੁਝ ਦੋਸਤਾਂ ਨਾਲ ਵੱਡੇ ਪਰਦੇ 'ਤੇ ਦੇਖਦੇ ਹੋਏ। ਪਹਿਲੀ ਵਾਰ ਫ਼ਿਲਮ ਦੇਖਣਾ ਅਤੇ IMAX ਦਾ ਅਨੁਭਵ ਕਰਨਾ। ਮੈਂ ਆਪਣੇ ਬੇਟੇ ਅਭਿਸ਼ੇਕ ਨਾਲ ਫ਼ਿਲਮ ਦੇਖੀ। ਕਹਿਣ ਲਈ ਬਹੁਤ ਕੁਝ ਹੈ...ਪਰ ਸਵੇਰ ਦੇ 5:16 ਹਨ।'
ਅਭਿਸ਼ੇਕ ਨੇ ਇੱਕ ਸ਼ਬਦ 'ਚ ਕੀਤੀ ਸਮੀਖਿਆ
ਅਭਿਸ਼ੇਕ ਬੱਚਨ ਨੇ ਵੀ ਆਪਣੇ ਪਿਤਾ ਨਾਲ 'ਕਲਕੀ 2898 AD' ਨੂੰ ਦੇਖਣ ਤੋਂ ਬਾਅਦ ਫ਼ਿਲਮ 'ਤੇ ਪ੍ਰਤੀਕਿਰਿਆ ਦਿੱਤੀ ਹੈ। ਐਕਟਰ ਐਕਸ 'ਤੇ ਫ਼ਿਲਮ ਦਾ ਰਿਵਿਊ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ, 'ਵਾਹ'।
4 ਦਿਨਾਂ 'ਚ ਕਮਾਏ 555 ਕਰੋੜ
ਦੱਸਣਯੋਗ ਹੈ ਕਿ 'ਕਲਕੀ 2898 AD' ਭਾਰਤੀ ਸਿਨੇਮਾ ਦੀ ਸਭ ਤੋਂ ਵੱਡੀ ਹਿੱਟ ਫ਼ਿਲਮਾਂ 'ਚੋਂ ਇੱਕ ਬਣ ਗਈ ਹੈ। ਫਿਲਮ ਨੇ ਰਿਲੀਜ਼ ਦੇ ਚਾਰ ਦਿਨਾਂ ਦੇ ਅੰਦਰ ਹੀ ਦੁਨੀਆ ਭਰ 'ਚ 555 ਕਰੋੜ ਰੁਪਏ ਕਮਾ ਲਏ ਹਨ। ਭਾਰਤ 'ਚ ਫ਼ਿਲਮ ਦਾ ਕਲੈਕਸ਼ਨ 302 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। 'ਕਲਕੀ 2898 AD' 'ਚ ਪ੍ਰਭਾਸ, ਦੀਪਿਕਾ ਪਾਦੂਕੋਣ, ਕਮਲ ਹਾਸਨ ਅਤੇ ਅਮਿਤਾਭ ਬੱਚਨ ਨੇ ਵਿਸ਼ੇਸ਼ ਭੂਮਿਕਾਵਾਂ ਨਿਭਾਈਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।