Amitabh Bachchan ਨੇ ਇਸ ਅਦਾਕਾਰਾ ਨਾਲ ਕੀਤਾ ਰੋਮਾਂਟਿਕ ਡਾਂਸ, Video ਵਾਇਰਲ

Friday, Oct 18, 2024 - 12:02 PM (IST)

Amitabh Bachchan ਨੇ ਇਸ ਅਦਾਕਾਰਾ ਨਾਲ ਕੀਤਾ ਰੋਮਾਂਟਿਕ ਡਾਂਸ, Video ਵਾਇਰਲ

ਮੁੰਬਈ- ਹਾਲ ਹੀ ‘ਚ ਸੁਪਰਹਿੱਟ ਫਿਲਮ ‘ਕਲਕੀ 2898’ ‘ਚ ਨਜ਼ਰ ਆਏ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਨੇ ਰਿਐਲਿਟੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਸੀਜ਼ਨ 16 ਦੇ ਸੈੱਟ ‘ਤੇ ਪ੍ਰਤਿਭਾਸ਼ਾਲੀ ਅਦਾਕਾਰਾ ਵਿਦਿਆ ਬਾਲਨ ਨਾਲ ਖੂਬ ਡਾਂਸ ਕੀਤਾ। ਇਸ ਦਾ ਵੀਡੀਓ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।‘ਕੇਬੀਸੀ’ ਦੇ ਨਿਰਮਾਤਾਵਾਂ ਨੇ ਇੰਸਟਾਗ੍ਰਾਮ ‘ਤੇ ਸ਼ੋਅ ਦੀ ਇੱਕ ਕਲਿੱਪ ਸਾਂਝੀ ਕੀਤੀ ਹੈ। ਇਸ ‘ਚ ਵਿਦਿਆ ਬਾਲਨ ਅਤੇ ਬਾਲੀਵੁੱਡ ਸਟਾਰ ਕਾਰਤਿਕ ਆਰੀਅਨ ਹੌਟਸੀਟ ‘ਤੇ ਨਜ਼ਰ ਆ ਰਹੇ ਹਨ। ਕਲਿੱਪ ਦੀ ਸ਼ੁਰੂਆਤ ‘ਚ ਵਿਦਿਆ ਨਾਲ ਉਹ ‘ਸੱਤੇ ਪੇ ਸੱਤਾ’ ਦਾ ਗੀਤ ‘ਦਿਲਬਰ ਮੇਰੇ’ ਗਾਉਂਦੀ ਨਜ਼ਰ ਆ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

KBC ਦਾ ਵੀਡੀਓ ਹੋ ਰਿਹਾ ਹੈ ਵਾਇਰਲ

ਵਿਦਿਆ ਅਤੇ ਬਿੱਗ ਬੀ ਦੋਵੇਂ ਕਾਲੇ ਰੰਗ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ। ਵਿਦਿਆ ਬਾਲਨ ਅਤੇ ਕਾਰਤਿਕ ਸ਼ੋਅ ਦੌਰਾਨ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਕਰਨ ਪਹੁੰਚੇ ਸਨ। ਜਿੱਥੇ ਵਿਦਿਆ ਬਲੈਕ ਸਾੜ੍ਹੀ ਪਹਿਨੀ ਸੀ। ਸ਼ੋਅ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੋਵੇਂ ‘ਦਿਲਬਰ ਮੇਰੇ ਕਬ ਤੇਰੇ ਮੇਰੇ ਦਿਲ ਕੋ’ ‘ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -ਇਸ ਅਦਾਕਾਰ ਨੂੰ ਮਿਲਣ ਸਾਈਕਲ 'ਤੇ ਹੈਦਰਾਬਾਦ ਪੁੱਜਿਆ ਫੈਨ

ਕਾਰਤਿਕ- ਵਿਦਿਆ ਬਾਲਨ ਕਰ ਰਹੇ ਹਨ ਪ੍ਰਮੋਸ਼ਨ
ਕਾਰਤਿਕ ਅਤੇ ਵਿਦਿਆ ਆਪਣੀ ਆਉਣ ਵਾਲੀ ਫਿਲਮ ‘ਭੂਲ ਭੁਲਾਇਆ 3’ ਦੇ ਪ੍ਰਮੋਸ਼ਨ ‘ਚ ਕਾਫੀ ਰੁੱਝੇ ਹੋਏ ਹਨ। ਇਸ ਫਿਲਮ ‘ਚ ਤ੍ਰਿਪਤੀ ਡਿਮਰੀ ਅਤੇ ਮਾਧੁਰੀ ਦੀਕਸ਼ਿਤ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੀਆਂ। ਜਿੱਥੇ ਕਾਰਤਿਕ ਅਤੇ ਵਿਦਿਆ ਫਿਲਮ ਦਾ ਪ੍ਰਮੋਸ਼ਨ ਕਰ ਰਹੇ ਹਨ, ਉਥੇ ਤ੍ਰਿਪਤੀ ਡਿਮਰੀ ਫਿਲਮ ਦੇ ਪ੍ਰਮੋਸ਼ਨ ਤੋਂ ਦੂਰੀ ਬਣਾ ਕੇ ਰੱਖ ਰਹੀ ਹੈ। ‘ਭੂਲ ਭੁਲਈਆ 3’ ਦੀਵਾਲੀ ‘ਤੇ ਰਿਲੀਜ਼ ਹੋਵੇਗੀ ਅਤੇ ਰੋਹਿਤ ਸ਼ੈੱਟੀ ਨਿਰਦੇਸ਼ਿਤ ਮਲਟੀ-ਸਟਾਰਰ ਫਿਲਮ ‘ਸਿੰਘਮ ਅਗੇਨ’ ਨਾਲ ਟੱਕਰ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News