KBC ਦੇ ਸੈੱਟ 'ਤੇ ਰੋ ਪਏ ਅਮਿਤਾਭ ਬੱਚਨ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

Wednesday, Oct 23, 2024 - 12:56 PM (IST)

KBC ਦੇ ਸੈੱਟ 'ਤੇ ਰੋ ਪਏ ਅਮਿਤਾਭ ਬੱਚਨ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਮੁੰਬਈ- 'ਕੇਬੀਸੀ 16' ਦੇ ਸੈੱਟ 'ਤੇ ਸਿਰਫ਼ ਉਹੀ ਲੋਕ ਆਉਂਦੇ ਹਨ ਜਿਨ੍ਹਾਂ ਕੋਲ ਪ੍ਰਤਿਭਾ ਹੈ। ਹਰ ਰੋਜ਼ ਕੋਈ ਨਾ ਕੋਈ ਇਸ ਗਿਆਨਵਾਨ, ਸ਼ਕਤੀਸ਼ਾਲੀ ਸ਼ੋਅ 'ਚ ਆਉਂਦਾ ਹੈ ਜਿਸ ਦੀ ਕਹਾਣੀ ਅਤੇ ਯਾਤਰਾ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਪਿਛਲੇ ਐਪੀਸੋਡ ਵਿੱਚ ਵੀ ਇੱਕ ਅਜਿਹੀ ਹੀ ਪ੍ਰਤੀਯੋਗੀ ਸ਼ੋਅ ਵਿੱਚ ਆਈ ਸੀ ਅਤੇ ਉਸ ਦੀ ਕਹਾਣੀ ਸੁਣ ਕੇ ਲੋਕ ਇਮੋਸ਼ਨਲ ਹੋ ਗਏ। ਉਸ ਨੇ ਮਾੜੇ ਹਾਲਾਤਾਂ 'ਚ ਵੀ ਹਿੰਮਤ ਨਹੀਂ ਹਾਰੀ ਅਤੇ ਸਖ਼ਤ ਮਿਹਨਤ ਕਰਕੇ ਹੌਟ ਸੀਟ 'ਤੇ ਪਹੁੰਚੀ। 'ਆਓ ਜਾਣਦੇ ਹਾਂ ਹਰਸ਼ਾ ਦੀ ਕਹਾਣੀ ਉਨ੍ਹਾਂ ਦੇ ਹੀ ਸ਼ਬਦਾਂ ਵਿੱਚ।

ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨੀ ਅਦਾਕਾਰ ਅਦਨਾਨ ਨੇ ਕ੍ਰਿਤੀ ਸੈਨਨ 'ਤੇ ਲਗਾਇਆ ਗੀਤ ਚੋਰੀ ਦਾ ਦੋਸ਼

ਕਮਜ਼ੋਰੀ 'ਚ ਭੈਣ ਬਣੀ ਤਾਕਤ 
'ਕੌਨ ਬਣੇਗਾ ਕਰੋੜਪਤੀ 16' ਦੇ ਕੱਲ੍ਹ ਦੇ ਐਪੀਸੋਡ 'ਚ, ਹਰਸ਼ਾ ਉਪਾਧਿਆਏ ਨਾਮ ਦਾ ਇੱਕ ਪ੍ਰਤੀਯੋਗੀ ਨਜ਼ਰ ਆਈ। ਜਿਵੇਂ ਹੀ ਉਹ ਹੌਟ ਸੀਟ 'ਤੇ ਬੈਠੀ ਤਾਂ ਹੂਟਰ ਵੱਜ ਗਿਆ। ਅਜਿਹੇ 'ਚ ਹੁਣ ਹਰਸ਼ਾ ਅੱਜ ਦੇ ਐਪੀਸੋਡ 'ਚ ਆਪਣੇ ਅਦਭੁਤ ਗਿਆਨ ਨੂੰ ਪੇਸ਼ ਕਰੇਗੀ ਪਰ ਕੁਝ ਪ੍ਰੋਮੋ ਸੋਨੀ ਲਿਵ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਵਾਇਰਲ ਹੋ ਰਹੇ ਹਨ ਜਿਸ  'ਚ ਉਨ੍ਹਾਂ ਨੇ ਆਪਣੀ ਕਹਾਣੀ ਬਾਰੇ ਦੱਸਿਆ ਹੈ। ਹਰਸ਼ਾ ਨੇ ਦੱਸਿਆ ਕਿ ਉਸ ਨੂੰ ਕੋਈ ਬੀਮਾਰੀ ਸੀ ਜਿਸ ਕਾਰਨ ਉਹ ਤੁਰ ਨਹੀਂ ਸਕਦੀ ਸੀ। ਉਸ ਦੀ ਸੱਜੀ ਲੱਤ 'ਚ ਸਮੱਸਿਆ ਹੈ ਜਿਸ ਕਾਰਨ ਉਸ ਦੀ ਭੈਣ ਉਸ ਦੇ ਨਾਲ ਖੰਭੇ ਵਾਂਗ ਖੜ੍ਹੀ ਹੈ। ਉਸ ਨੇ ਆਪਣੀ ਭੈਣ ਨੂੰ ਆਪਣਾ ਸਾਰਾ ਸੰਸਾਰ ਬਣਾ ਲਿਆ ਹੈ। ਹਰਸ਼ਾ ਨੇ ਕਿਹਾ ਕਿ ਹੁਣ ਉਹ ਆਪਣੀ ਭੈਣ ਨੂੰ ਦੁਨੀਆ ਭਰ 'ਚ ਘੁਮਾਉਂਣਾ ਚਾਹੁੰਦੀ ਹੈ।

 

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਭੈਣ ਲਈ ਨਹੀਂ ਕਰਵਾਇਆ ਵਿਆਹ
ਹਰਸ਼ਾ ਉਪਾਧਿਆਏ ਨੇ ਦੱਸਿਆ ਕਿ ਅੱਜ ਵੀ ਡਾਕਟਰ ਇਹ ਪਤਾ ਨਹੀਂ ਲਗਾ ਸਕੇ ਹਨ ਕਿ ਉਸ ਦੀ ਲੱਤ 'ਚ ਕੀ ਸਮੱਸਿਆ ਹੈ। ਇੱਥੋਂ ਤੱਕ ਕਿ ਦੋ ਲੋਕ ਇਕੱਠੇ ਹੋ ਕੇ ਵੀ ਉਸ ਦੀ ਲੱਤ ਇਕੱਲੇ ਨਹੀਂ ਚੁੱਕ ਸਕਦੇ। ਉਸ ਦੀ ਭੈਣ ਨੇ ਹਰ ਹਾਲਤ 'ਚ ਉਸ ਦਾ ਸਾਥ ਦਿੱਤਾ। ਮੇਰੀ ਦੇਖਭਾਲ ਕਰਨ ਲਈ, ਉਸ ਨੇ ਆਪਣਾ ਵਿਆਹ ਨਹੀਂ ਕਰਵਾਇਆ ਅਤੇ ਹਮੇਸ਼ਾ ਮੇਰੇ ਲਈ ਇੱਕ ਖੰਭੇ ਵਾਂਗ ਨਾਲ ਖੜ੍ਹੀ ਰਹੀ। ਹਰਸ਼ਾ ਨੇ ਦੱਸਿਆ ਕਿ ਉਸ ਦੀ ਵਜ੍ਹਾ ਨਾਲ ਹੀ ਉਹ ਡਿਪ੍ਰੈਸ਼ਨ 'ਚ ਨਹੀਂ ਗਈ।

ਇਹ ਖ਼ਬਰ ਵੀ ਪੜ੍ਹੋ -ਭਗਤੀ ਦੇ ਰੰਗ 'ਚ ਡੁੱਬੀ ਨਜ਼ਰ ਆਈ ਹਿਮਾਂਸ਼ੀ ਖੁਰਾਣਾ, ਦੇਖੋ ਤਸਵੀਰਾਂ

ਦੀਦੀ ਨੂੰ ਕਰਵਾਉਣਾ ਚਾਹੁੰਦੀ ਹੈ ਦੁਨੀਆ ਦੀ ਸੈਰ
ਹਰਸ਼ਾ ਨੇ ਦੱਸਿਆ ਕਿ ਉਸ ਦੀ ਭੈਣ ਨੇ ਆਪਣੀਆਂ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦਿੱਤੀਆਂ ਅਤੇ ਉਸ ਦੀ ਭੈਣ ਲਈ ਪੂਰੀ ਦੁਨੀਆ ਬਣ ਗਈ। ਹੁਣ ਉਹ ਆਪਣੀ ਭੈਣ ਨੂੰ ਦੁਨੀਆ ਭਰ 'ਚ ਲੈ ਕੇ ਜਾਣਾ ਚਾਹੁੰਦੀ ਹੈ। ਹਾਲਾਂਕਿ ਇਹ ਗੇਮ ਅਜੇ ਖਤਮ ਨਹੀਂ ਹੋਈ ਹੈ ਪਰ ਸ਼ੋਅ ਦੇ ਮੱਧ 'ਚ ਇਕ ਪ੍ਰੋਮੋ 'ਚ ਦਿਖਾਇਆ ਗਿਆ ਸੀ ਕਿ ਉਹ 25 ਲੱਖ ਰੁਪਏ ਦੇ ਸਵਾਲ 'ਤੇ ਪਹੁੰਚ ਗਈ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿੰਨੀ ਰਕਮ ਜਿੱਤਣ 'ਚ ਸਮਰੱਥ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Priyanka

Content Editor

Related News