ਸਾਊਥ ਸਿਨੇਮਾ ਦੇ ਸੁਪਰਸਟਾਰਸ ਨਾਲ ਅਮਿਤਾਭ ਬੱਚਨ ਆਏ ਨਜ਼ਰ, ਹੋ ਸਕਦੀ ਹੈ ਨਵੇਂ ਪ੍ਰੋਜੈਕਟ ਦੀ ਤਿਆਰੀ

06/28/2022 6:14:31 PM

ਬਾਲੀਵੁੱਡ ਡੈਸਕ: ਸਾਊਸ ਫ਼ਿਲਮਾਂ ਲਈ ਪ੍ਰਸ਼ੰਸਕਾਂ ਦਾ ਕ੍ਰੇਸ਼ ਅਤੇ ਅਦਾਕਾਰਾਂ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਿਹਾ ਹੈ। ਹਾਲ ਹੀ ’ਚ ਤਸਵੀਰਾਂ ਸੋਸ਼ਲ ਮੀਡੀਆ ਸਾਹਮਣੇ ਆਈਆ ਹੈ। ਪੈਨ ਇੰਡੀਆ ਦੇ ਸਿਤਾਰੇ ਪ੍ਰਭਾਸ, ਦੁਲਕਰ ਸਲਮਾਨ, ਪ੍ਰਸ਼ਾਂਤ ਨੀਲ ਅਤੇ ਨਾਨੀ ਨੂੰ ਇਕ ਸ਼ਾਨਦਾਰ ਪ੍ਰਾਈਵੇਟ ਪਾਰਟੀ ’ਚ ਇਕੱਠੇ ਦੇਖਿਆ ਗਿਆ ਸੀ। ਇਸ ਦੌਰਾਨ ਇਕ ਤਸਵੀਰਾਂ ’ਚ ਅਮਿਤਾਭ ਬੱਚਨ ਵੀ ਨਜ਼ਰ ਆਏ ਹਨ।

ਇਹ  ਵੀ ਪੜ੍ਹੋ : ਬਰਾਊਨ ਰੰਗ ਦੇ ਪਹਿਰਾਵੇ ’ਚ ਮੌਨੀ ਰਾਏ ਦੀ ਦੇਖੋ ਖੂਬਸੂਰਤੀ, ਸੋਫ਼ੇ ’ਤੇ ਬੈਠ ਅਦਾਕਾਰਾ ਨੇ ਦਿੱਤੇ ਪੋਜ਼

PunjabKesari

ਪ੍ਰਭਾਸ ਦੀ ਫ਼ਿਲਮ Vyjayanthi Films ਨੇ ਹੈਦਰਾਬਾਦ ’ਚ ਇਕ ਬਿਲਕੁਲ ਨਵਾਂ ਦਫ਼ਤਰ ਖੋਲ੍ਹਿਆ  ਹੈ। ਇਸ ਪ੍ਰੋਡਕਸ਼ਨ ਹਾਊਸ ਨੇ ਟਾਲੀਵੁੱਡ ’ਚ 50 ਸਾਲ ਪੂਰੇ ਕਰ ਲਏ ਹਨ। ਇਸ ਖੁਸ਼ੀ ਦੇ ਮੌਕੇ ’ਤੇ ਹੈਦਰਾਬਾਦ ’ਚ ਨਵੇਂ ਦਫ਼ਤਰ ਦੀ ਸ਼ੁਰੂਆਤ ਕੀਤੀ ਗਈ। ਦਫ਼ਤਰ ਦੇ ਉਦਘਾਟਨ ਸਮਾਰੋਹ ’ਚ ਕਈ ਦਿੱਗਜ ਸਿਤਾਰੇ ਪਹੁੰਚੇ । ਅਮਿਤਾਭ ਬੱਚਨ, ਨਾਨੀ, ਦੁਲਕਰ ਸਲਮਾਨ, ਪ੍ਰਭਾਸ ਨਿਰਮਾਤਾ ਪ੍ਰਸ਼ਾਂਤ ਨੀਲ ਵੀ ਪਾਰਟੀ ਦਾ ਹਿੱਸਾ ਬਣੇ।

ਇਹ  ਵੀ ਪੜ੍ਹੋ : ਆਲੀਆ-ਰਣਬੀਰ ਦੇ ਮਾਤਾ-ਪਿਤਾ ਬਣਨ ਦੀ ਖ਼ਬਰ ਸੁਣ ਕੇ ਖ਼ੁਸ਼ ਹੋਈ ਰਾਖੀ, ਕਿਹਾ- ‘ਮੈਂ ਮਾਸੀ ਬਣਨ ਵਾਲੀ ਹਾਂ’

ਅਮਿਤਾਭ ਬੱਚਨ ਨੇ ਸਾਊਥ ਸਿਨੇਮਾ ਦੇ ਕਈ ਸੁਪਰਸਟਾਰਸ ਨਾਲ ਪੋਜ਼ ਦਿੰਦੇ ਹੋਏ ਆਪਣੀ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹੈ। ਅਦਾਕਾਰ ਨੇ ਪਹਿਲੀ ਤਸਵੀਰ ਨਾਲ ਕੈਪਸ਼ਨ ’ਚ ਲਿਖਿਆ ਹੈ ਕਿ ਸਿਨੇਮਾ ਦੇ ਦਿੱਗਜਾਂ ਨਾਲ ਇਕ ਸ਼ਾਮ। ਇਸ ਦੇ ਨਾਲ ਅਮਿਤਾਭ ਨੇ ਤਸਵੀਰਾਂ ’ਚ ਦਿਖ ਰਹੇ ਸਾਰੇ ਲੋਕਾਂ ਦੇ ਬਾਰੇ ’ਚ ਜਾਣਕਾਰੀ ਦਿੱਤੀ ਹੈ। ਇਕ ਹੀ ਤਸਵੀਰ ’ਚ ਸਾਰਿਆਂ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕ ਬੇਹੱਦ ਖੁਸ਼ ਹਨ।

PunjabKesari

ਸਿਤਾਰਿਆਂ ਨਾਲ ਸਜੀ ਇਸ ਸ਼ਾਮ ’ਚ ਅਮਿਤਾਭ ਬੱਚਨ ਨੇ ਵੀ ਆਮਿਰ ਖ਼ਾਨ ਨਾਲ ਮੁਲਾਕਾਤ ਕੀਤੀ। ਹਾਲਾਂਕਿ ਅਮਿਤਾਭ ਪਾਰਟੀ ਤੋਂ ਬਾਅਦ ਹੀ ਆਮਿਰ ਨੂੰ ਮਿਲ ਸਕੇ ਸਨ। ਇਸ ਦੀ ਦੂਸਰੀ ਤਸਵੀਰ ਵੀ ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝੀ ਕਰਦੇ ਹੋਏ ਅਦਾਕਾਰ ਨੇ ਲਿਖਿਆ ਹੈ ਕਿ  ‘ਜਿਵੇਂ ਹੀ ਮੈਂ ਜਾਣ ਹੀ ਵਾਲਾ ਸੀ ਕਿ ਕਿਸੇ ਨੇ ਮੇਰੀ ਕਾਰ ਦੀ ਖਿੜਕੀ ਨੂੰ ਖੜਕਾਇਆ ਅਤੇ ਉਹ ਆਮਿਰ ਖ਼ਾਨ ਸੀ। ਇਕ ਸ਼ਾਮ ’ਚ ਇੰਨੇ ਸਾਰੇ ਦੋਸਤ।’
 


Anuradha

Content Editor

Related News