ਕੰਗਨਾ ਰਣੌਤ ਦੇ ਵਿਵਾਦ ‘ਚ ਹੁਣ ਲੋਕਾਂ ਨੇ ਘੇਰਿਆ ਅਮਿਤਾਭ ਬੱਚਨ, ਆਖੀਆਂ ਇਹ ਗੱਲਾਂ

09/12/2020 10:13:20 AM

ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਕੋਰੋਨਾ ਤੋਂ ਜੰਗ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਫਿਰ ਤੋਂ ਇਕ ਵਾਰ ਸ਼ੂਟਿੰਗ ’ਤੇ ਜਾਣਾ ਸ਼ੁਰੂ ਕਰ ਦਿੱਤਾ ਹੈ। ਅੱਜਕਲ ਉਹ ਟੀ. ਵੀ. ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੀ ਸ਼ੂਟਿੰਗ ਵਿਚ ਬਿਜ਼ੀ ਹਨ। ਅਮਿਤਾਭ ਅਕਸਰ ਆਪਣੇ ਜੀਵਨ ਦੇ ਕਿੱਸਿਆਂ ਅਤੇ ਆਪਣੇ ਪਿਤਾ ਜੀ ਦੀਆਂ ਲਾਈਨਾਂ ਸਾਂਝੀਆਂ ਕਰਦੇ ਰਹਿੰਦੇ ਹਨ।
PunjabKesari
ਹਾਲ ਹੀ ਵਿਚ ਉਨ੍ਹਾਂ ਨੇ ਇਕ ਨਵੀਂ ਪੋਸਟ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਨੇ ਕੰਨਖਜੂਰੇ ਦੀ ਦਾਸਤਾਂ ਬਿਆਨ ਕੀਤੀ ਪਰ ਅੱਧੀ ਰਾਤ ਨੂੰ ਇਹ ਪੋਸਟ ਦੇਖਣ ਦੇ ਬਾਅਦ ਯੂਜਰਜ਼ ਨੇ ਕੰਗਨਾ ਰਣੌਤ ਦੇ ਮਾਮਲੇ ’ਤੇ ਉਨ੍ਹਾਂ ਦੀ ਚੁੱਪੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।

ਦਰਅਸਲ ਵੀਰਵਾਰ ਨੂੰ ਅੱਧੀ ਰਾਤ ਨੂੰ ਅਮਿਤਾਭ ਬੱਚਨ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ‘ਕੌਣ ਬਣੇਗਾ ਕਰੋੜਪਤੀ’ ਦੇ ਸੈੱਟ ਦੀ ਇਕ ਤਸਵੀਰ ਨੂੰ ਸਾਂਝੀ ਕਰਦਿਆਂ ਲਿਖਿਆ-‘ਬਿਨਾਂ ਪੂਛੇ ਏਕ ਕਨਖਜੂਰਾ ਘੁਸ ਗਿਆ ਭਈਆ ਕਾਨ ਮੇ, ਬਹੁਤ ਕੋਸ਼ਿਸ਼ ਕੀ ਲੋਗਨ ਨੇ ਪਰ ਜਾ ਪਹੁੰਚਾ ਦੂਜੇ ਕਾਨ ਮੇ। ਬਾਹਰ ਨਿਕਲ ਕੇ ਜ਼ੋਰ ਸੇ ਬੋਲਾ, ਸੁਣੋ ਹਮਾਰੀ ਗਾਥਾ, ਇਨ ਸਾਹਿਬ ਕੀ ਖੋਪਰੀ ਮੇ ਕੁਛ ਦਿਖੀ ਨਹੀਂ ਵਿਵਸਥਾ। ਏ? ਕਿਆ ਵਿਵਸਥਾ ਮਿਲੀ ਨਹੀਂ ਤੁਮਕੋ, ਹਮੇ ਬੀ ਤੋ ਬਤਾਓ, ਘਾਸ-ਫੂਸ ਸੇ ਭਰਾ ਹੈ ਕਮਰਾ, ਖੁਦ ਦੇਖ ਕੇ ਆਓ।’ ਅਮਿਤਾਭ ਬੱਚਨ ਦੀ ਇਸ ਕਵਿਤਾ ਨੂੰ ਪੜ੍ਹਨ ਦੇ ਬਾਅਦ ਯੂਜਰਜ਼ ਨੇ ਬਿੱਗ ਬੀ ’ਤੇ ਨਿਸ਼ਾਨਾ ਸਾਧਿਆ।
PunjabKesari
ਲੋਕਾਂ ਨੇ ਪੁੱਛਣਾ ਸ਼ੁਰੂ ਕੀਤਾ। ਤੁਸੀ ਕੰਗਨਾ ਦੇ ਮਾਮਲੇ ’ਤੇ ਚੁੱਪ ਕਿਉਂ ਹੋ? ਯੂਜਰ ਨੇ ਕਿਹਾ ਕਿ ਤੁਸੀਂ ਔਰਤਾਂ ਦੀ ਸਮੱਸਿਆ ’ਤੇ ਬੋਲਦੇ ਹੋ ਤਾਂ ਇਹ ਚੁੱਪੀ ਕਿਉਂ? ਤੁਸੀ ਕਿਵੇਂ ਹੋ ਸਦੀ ਦੇ ਮਹਾਨਾਇਕ? ਇਕ ਹੋਰ ਯੂਜਰ ਨੇ ਲਿਖਿਆ-ਤੁਹਾਡੀ ਚੁੱਪੀ ਨੇ ਸਾਬਤ ਕਰ ਦਿੱਤਾ ਕਿ ਜਿਨ੍ਹਾਂ ਸਨਮਾਨ ਤੁਹਾਨੂੰ ਭਾਰਤ ਵਿਚ ਮਿਲਿਆ ਉਸ ਦੇ ਕਾਬਿਲ ਤਾਂ ਤੁਸੀ ਸੀ ਹੀ ਨਹੀਂ।
PunjabKesari


sunita

Content Editor

Related News