ਲੋਕਾਂ ਦੀ ਭੀੜ ''ਚ ਅਮਿਤਾਭ-ਜਯਾ ਨੇ ਕੀਤੀ ਸ਼ਰੇਆਮ ਕਿੱਸ, ਵੀਡੀਓ ਵਾਇਰਲ

4/10/2021 12:09:05 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਹੁਣ ਤੱਕ ਹਿੰਦੀ ਸਿਨੇਮਾ ਨੂੰ ਆਪਣੇ ਕਰੀਅਰ 'ਚ ਕਈ ਵੱਡੀਆਂ ਹਿੱਟ ਫ਼ਿਲਮਾਂ ਦਿੱਤੀਆਂ ਹਨ। ਹਿੱਟ ਫ਼ਿਲਮਾਂ ਦੇਣ ਵਾਲੇ ਬਿੱਗ ਬੀ ਨੇ ਹਿੰਦੀ ਸਿਨੇਮਾ ਨੂੰ ਇਕ ਵੱਖਰੇ ਮੁਕਾਮ 'ਤੇ ਪਹੁੰਚਾਇਆ ਹੈ। ਇਹੀ ਕਾਰਨ ਹੈ ਕਿ ਪ੍ਰਸ਼ੰਸਕ ਅੱਜ ਵੀ ਉਨ੍ਹਾਂ ਲਈ ਪਾਗਲ ਹਨ। ਅਮਿਤਾਭ ਬੱਚਨ ਬਾਲੀਵੁੱਡ ਦੇ ਉਹ ਮਹਾਨ ਅਦਾਕਾਰ ਹਨ, ਜਿਨ੍ਹਾਂ ਦੇ ਬਾਲੀਵੁੱਡ 'ਚ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਹਾਲ ਹੀ 'ਚ ਉਨ੍ਹਾਂ ਦਾ ਇੱਕ ਥ੍ਰੋਬੈਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਅਮਿਤਾਭ ਬੱਚਨ ਨੂੰ ਉਨ੍ਹਾਂ ਦੇ ਯੋਗਦਾਨ ਲਈ 'ਲਾਈਫ਼ ਟਾਈਮ ਅਚੀਵਮੈਂਟ ਐਵਾਰਡ' ਦਿੱਤਾ ਜਾ ਰਿਹਾ ਹੈ ਅਤੇ ਉਥੇ ਮੌਜੂਦ ਯੂਨੀਅਰ ਬੱਚਨ ਯਾਨੀਕਿ ਅਭਿਸ਼ੇਕ ਬੱਚਨ ਬਹੁਤ ਹੀ ਮਜ਼ਾਕੀਆ ਪ੍ਰਤੀਕ੍ਰਿਆ ਦਿੰਦੇ ਦਿਖਾਈ ਦਿੱਤੇ।


ਦਰਅਸਲ ਇਹ ਵੀਡੀਓ 'ਲਾਈਫ਼ ਓਕੇ ਐਵਾਰਡਸ' ਨਾਲ ਸਬੰਧਤ ਹੈ, ਜਿੱਥੇ ਅਮਿਤਾਭ ਬੱਚਨ ਆਪਣੀ ਪਤਨੀ ਜਯਾ ਬੱਚਨ ਅਤੇ ਬੇਟੇ ਅਭਿਸ਼ੇਕ ਬੱਚਨ ਨਾਲ ਪਹੁੰਚੇ ਸਨ। ਉਥੇ ਉਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਸੀ ਪਰ ਜਿਵੇਂ ਹੀ ਬਿੱਗ ਬੀ ਐਵਾਰਡ ਮਿਲਣ ਤੋਂ ਬਾਅਦ ਆਪਣੀ ਸੀਟ 'ਤੇ ਵਾਪਸ ਪਰਤੇ ਤਾਂ ਜਯਾ ਬੱਚਨ ਉਨ੍ਹਾਂ ਨੂੰ ਵਧਾਈ ਦੇਣ ਲਈ ਅੱਗੇ ਝੁਕੀ। ਇਸ ਦੌਰਾਨ ਜਯਾ ਬੱਚਨ ਨੇ ਅਮਿਤਾਭ ਨੂੰ ਸਾਰਿਆਂ ਸਾਹਮਣੇ ਕਿੱਸ ਕਰਦੇ ਹੋਏ ਵਧਾਈ ਦਿੱਤੀ। ਦੋਵਾਂ ਦੇ ਇਸ ਰੋਮਾਂਟਿਕ ਪਲ ਨੂੰ ਵੇਖਦਿਆਂ ਉਨ੍ਹਾਂ ਦੇ ਵਿਚਕਾਰ ਬੈਠੇ ਅਭਿਸ਼ੇਕ ਬੱਚਨ ਨੇ ਉਨ੍ਹਾਂ ਨੂੰ ਬਹੁਤ ਪਿਆਰ ਭਰੀ ਵਾਲੀ ਪ੍ਰਤੀਕਿਰਿਆ ਦਿੱਤੀ। ਅਭਿਸ਼ੇਕ ਬੱਚਨ ਦਾ ਅੰਦਾਜ਼ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। 

ਦੱਸ ਦੇਈਏ ਕਿ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕਾਂ ਨੇ ਪਸੰਦ ਕੀਤਾ ਹੈ ਅਤੇ ਕੁਮੈਂਟਸ 'ਚ ਵੀ ਅਭਿਸ਼ੇਕ ਬੱਚਨ ਦੀ ਜ਼ੋਰਦਾਰ ਤਾਰੀਫ਼ ਕੀਤੀ ਆ ਰਹੀ ਹੈ। ਇਸ ਵੀਡੀਓ 'ਚ ਤਿੰਨੋਂ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਅਮਿਤਾਭ ਬੱਚਨ ਅਤੇ ਜਯਾ ਬੱਚਨ ਦੇ ਵਿਆਹ ਦੇ 50 ਸਾਲ ਬਹੁਤ ਜਲਦੀ ਪੂਰੇ ਹੋਣ ਜਾ ਰਹੇ ਹਨ।


 


sunita

Content Editor sunita