ਬੱਚਨ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਅਭਿਸ਼ੇਕ ਬੱਚਨ ਦੇ ਲੱਗੀਆਂ ਸੱਟਾਂ, ਹਸਪਤਾਲ 'ਚ ਦਾਖ਼ਲ

Monday, Aug 23, 2021 - 02:26 PM (IST)

ਬੱਚਨ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਅਭਿਸ਼ੇਕ ਬੱਚਨ ਦੇ ਲੱਗੀਆਂ ਸੱਟਾਂ, ਹਸਪਤਾਲ 'ਚ ਦਾਖ਼ਲ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਦੇ ਜ਼ਖਮੀ ਹੋਣ ਦੀ ਖ਼ਬਰ ਮਿਲਣ 'ਤੇ ਪੂਰਾ ਬੱਚਨ ਪਰਿਵਾਰ ਘਬਰਾ ਗਿਆ। ਅਭਿਸ਼ੇਕ ਨੂੰ ਸੱਟ ਕਿਵੇਂ, ਕਦੋਂ ਤੇ ਕਿੰਨੀ ਲੱਗੀ, ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ। ਖ਼ਬਰਾਂ ਮੁਤਾਬਕ, ਅਭਿਸ਼ੇਕ ਨੂੰ ਸੱਟ ਲੱਗਣ ਤੋਂ ਬਾਅਦ ਐਤਵਾਰ ਯਾਨੀ 22 ਅਗਸਤ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

PunjabKesari
ਦੱਸਿਆ ਜਾ ਰਿਹਾ ਹੈ ਕਿ ਅਮਿਤਾਭ ਬੱਚਨ, ਬੇਟੀ ਸ਼ਵੇਤਾ ਨਾਲ ਅਭਿਸ਼ੇਕ ਨੂੰ ਮਿਲਣ ਹਸਪਤਾਲ ਪਹੁੰਚੇ। ਸਾਹਮਣੇ ਆਈਆਂ ਤਸਵੀਰਾਂ 'ਚ ਅਮਿਤਾਭ ਆਪਣੇ ਮੂੰਹ 'ਤੇ ਮਾਸਕ ਅਤੇ ਹੂਡੀ ਪਾਏ ਹੋਏ ਨਜ਼ਰ ਆਏ। ਦੱਸ ਦੇਈਏ ਕਿ ਹਾਲ ਹੀ 'ਚ ਅਭਿਸ਼ੇਕ ਬੱਚਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸਨ, ਜਿਨ੍ਹਾਂ 'ਚ ਉਨ੍ਹਾਂ ਦੀ ਸੱਜੀ ਬਾਂਹ 'ਚ ਸਲਿੱਗ ਅਤੇ ਪੱਟੀ ਬੰਨ੍ਹੀ ਹੋਈ ਸੀ।

PunjabKesari
ਅਭਿਸ਼ੇਕ ਨੂੰ ਕਿੰਨੀ ਸੱਟ ਲੱਗੀ ਹੈ, ਇਹ ਪਤਾ ਨਹੀਂ ਹੈ ਪਰ ਜਿਸ ਤਰੀਕੇ ਨਾਲ ਬਿੱਗ ਬੀ ਅਤੇ ਸ਼ਵੇਤਾ ਉਨ੍ਹਾਂ ਨੂੰ ਮਿਲਣ ਹਸਪਤਾਲ ਪਹੁੰਚੇ ਅਤੇ ਗੰਭੀਰ ਦਿਖਾਈ ਦੇ ਰਹੇ ਸਨ, ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਭਿਸ਼ੇਕ ਨੂੰ ਜ਼ਿਆਦਾ ਸੱਟ ਲੱਗੀ ਹੋ ਸਕਦੀ ਹੈ।

PunjabKesari
ਦੱਸਣਯੋਗ ਹੈ ਕਿ ਹਾਲ ਹੀ 'ਚ ਅਭਿਸ਼ੇਕ ਬੱਚਨ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਉਸ ਸਮੇਂ ਉਹ ਪਤਨੀ ਐਸ਼ਵਰਿਆ ਰਾਏ ਅਤੇ ਬੇਟੀ ਆਰਾਧਿਆ ਨੂੰ ਛੱਡਣ ਆਏ ਸਨ। ਐਸ਼ਵਰਿਆ ਅੋਪਛਾ ਰਵਾਨਾ ਹੋ ਰਹੀ ਸੀ, ਜਿੱਥੇ ਉਹ ਮਨੀ ਰਤਨਮ ਦੀ ਫ਼ਿਲਮ ਦੀ ਸ਼ੂਟਿੰਗ ਕਰਨ ਜਾ ਰਹੀ ਸੀ। ਐਸ਼ਵਰਿਆ ਫਿਲਹਾਲ ਸ਼ੂਟਿੰਗ 'ਤੇ ਹੈ। ਉਹ ਇਸ ਫ਼ਿਲਮ 'ਚ ਦੋਹਰੀ ਭੂਮਿਕਾ 'ਚ ਨਜ਼ਰ ਆਵੇਗੀ।

PunjabKesari
ਅਭਿਸ਼ੇਕ ਦੀ ਗੱਲ ਕਰੀਏ ਤਾਂ ਉਹ ਫ਼ਿਲਮ 'ਬੌਬ ਬਿਸਵਾਸ' 'ਚ ਨਜ਼ਰ ਆਉਣਗੇ, ਜੋ ਕਿ ਸੁਜੋਏ ਘੋਸ਼ ਦੀ ਫ਼ਿਲਮ 'ਕਹਾਨੀ' ਦੇ ਕਿਰਦਾਰ ਦੀ ਸਪਿਨ-ਆਫ ਹੈ। ਇਸ ਤੋਂ ਇਲਾਵਾ ਉਹ ਫ਼ਿਲਮ 'ਦੁਸਵੀਂ' 'ਚ ਨਜ਼ਰ ਆਉਣਗੇ, ਜਿਸ 'ਚ ਉਹ ਅਨਪੜ੍ਹ ਨੇਤਾ ਬਣੇ ਹਨ।

PunjabKesari


author

sunita

Content Editor

Related News