ਅਮਿਤਾਭ ਬੱਚਨ ਦੀ ਪੋਤੀ ਅਰਾਧਿਆ ਨੇ ਗਾਇਆ 'ਜੈ ਸੀਆ ਰਾਮ' ਭਜਨ, ਖ਼ੁਸ਼ੀ 'ਚ ਨੱਚ ਉੱਠਿਆ ਦਾਦਾ (ਵੀਡੀਓ)

Tuesday, Nov 17, 2020 - 09:38 AM (IST)

ਅਮਿਤਾਭ ਬੱਚਨ ਦੀ ਪੋਤੀ ਅਰਾਧਿਆ ਨੇ ਗਾਇਆ 'ਜੈ ਸੀਆ ਰਾਮ' ਭਜਨ, ਖ਼ੁਸ਼ੀ 'ਚ ਨੱਚ ਉੱਠਿਆ ਦਾਦਾ (ਵੀਡੀਓ)

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੀ ਪੋਤੀ ਅਤੇ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੀ ਬੇਟੀ ਆਰਾਧਿਆ ਬੱਚਨ ਬੀਤੇ ਦਿਨੀਂ ਆਪਣਾ 9ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਇਸ ਖ਼ਾਸ ਮੌਕੇ 'ਤੇ ਬਿੱਗ ਬੀ ਨੇ ਆਪਣੀ ਪਿਆਰੀ ਪੋਤੀ ਨੂੰ ਜਨਮਦਿਨ ਦੀਆਂ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਇਕ ਵੀਡੀਓ ਸਾਂਝੀ ਕੀਤੀ। ਆਰਾਧਿਆ ਦੀ ਇਹ ਵੀਡੀਓ ਹੁਣ ਤੱਕ ਦੀ ਸਭ ਤੋਂ ਪਿਆਰੀ ਵੀਡੀਓ ਹੈ, ਜਿਸ 'ਚ ਉਹ 'ਜੈ ਸੀਆ ਰਾਮ' ਭਜਨ ਗਾਉਂਦੀ ਨਜ਼ਰ ਆ ਰਹੀ ਹੈ। ਆਰਾਧਿਆ ਦੀ ਇਸ ਵੀਡੀਓ ਨੂੰ ਬੱਚਨ ਦੇ ਫੈਨ ਕਲੱਬ ਨੇ ਸਾਂਝਾ ਕੀਤਾ ਹੈ।

ਦੱਸ ਦਈਏ ਕਿ @TasnimaKTastic ਨਾਮ ਦੇ ਇਕ ਫੈਨ ਕਲੱਬ ਨੇ ਟਵਿਟਰ ਹੈਂਡਲ 'ਤੇ ਅਰਾਧਿਆ ਦਾ ਨਾਅਰਾ ਲਗਾਉਣ ਦੀ ਵੀਡੀਓ ਨੂੰ ਪਿਆਰੇ ਅੰਦਾਜ਼ 'ਚ ਸਾਂਝਾ ਕੀਤਾ ਹੈ, ਜਿਸ ਨੂੰ ਅਮਿਤਾਭ ਬੱਚਨ ਨੇ ਰੀਟਵੀਟ ਕੀਤਾ ਹੈ। ਇਸ ਵੀਡੀਓ 'ਤੇ ਪ੍ਰਸ਼ੰਸਕਾਂ ਦੇ ਬਹੁਤ ਸਾਰੇ ਪ੍ਰਤੀਕਰਮ ਆਏ ਹਨ। ਇਸ ਦੇ ਨਾਲ ਹੀ ਅਮਿਤਾਭ ਬੱਚਨ ਨੇ ਆਪਣੀ ਪੋਤੀ ਆਰਾਧਿਆ ਦੀ ਆਪਣੀ ਪੋਤੀ ਦੇ ਜਨਮਦਿਨ 'ਤੇ 1 ਸਾਲ ਤੋਂ 9 ਸਾਲ ਦੀਆਂ ਕਿਊਟ ਤਸਵੀਰਾਂ ਦਾ ਇਕ ਕੋਲਾਜ ਸਾਂਝਾ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਇਆ। ਪੋਤੀ ਦੀਆਂ ਇਨ੍ਹਾਂ ਪਿਆਰੀਆਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਮਿਤਾਭ ਬੱਚਨ ਨੇ ਕੈਪਸ਼ਨ 'ਚ ਲਿਖਿਆ- ਹੈਪੀ ਬਰਥਡੇ ਆਰਾਧਿਆ … all my Love ਬਿੱਗ ਬੀ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਦੀਆਂ ਵੱਡੀਆਂ ਟਿੱਪਣੀਆਂ ਆ ਰਹੀਆਂ ਹਨ। 

 
 
 
 
 
 
 
 
 
 
 
 
 
 
 
 

A post shared by Amitabh Bachchan (@amitabhbachchan)


author

sunita

Content Editor

Related News