ਕੋਰੋਨਾ ਕਰਕੇ ਮਾਪੇ ਗੁਆ ਚੁੱਕੇ ਦੋ ਬੱਚਿਆਂ ਨੂੰ ਅਮਿਤਾਭ ਨੇ ਲਿਆ ਗੋਦ, ਕਿਹਾ- ''ਮੈਨੂੰ ਦਿਖਾਉਣ ਤੋਂ ਜ਼ਿਆਦਾ ਕਰਨ ''ਚ ਯਕੀਨ''

Tuesday, May 11, 2021 - 01:06 PM (IST)

ਮੁੰਬਈ (ਬਿਊਰੋ)- ਦੇਸ਼ 'ਚ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਵੇਖਦੇ ਹੋਏ ਆਮ ਆਦਮੀ ਤੋਂ ਲੈ ਕੇ ਬਹੁਤ ਸਾਰੇ ਮਸ਼ਹੂਰ ਵਿਅਕਤੀ ਲੋਕਾਂ ਦੀ ਸਹਾਇਤਾ ਲਈ ਅੱਗੇ ਆ ਰਹੇ ਹਨ। ਇਨ੍ਹਾਂ ਸਿਤਾਰਿਆਂ 'ਚ ਅਕਸ਼ੇ ਕੁਮਾਰ, ਅਮਿਤਾਭ ਬੱਚਨ, ਸੋਨੂੰ ਸੂਦ, ਸਲਮਾਨ ਖ਼ਾਨ, ਆਲੀਆ ਭੱਟ, ਭੂਮੀ ਪੇਡਨੇਕਰ ਸਮੇਤ ਕਈ ਹੋਰ ਸ਼ਾਮਲ ਹਨ ਪਰ ਫਿਰ ਵੀ ਉਹ ਟਰੋਲਰਜ਼ ਦਾ ਸਾਹਮਣਾ ਕਰ ਰਹੇ ਹਨ।

ਹਾਲ ਹੀ 'ਚ ਅਮਿਤਾਭ ਬੱਚਨ ਨੇ ਇਕ ਟਰੋਲਰ ਵਲੋਂ ਸੋਸ਼ਲ ਮੀਡੀਆ 'ਤੇ ਅਪਮਾਨਜਨਕ ਟਿੱਪਣੀ ਦਾ ਵੀ ਸਾਹਮਣਾ ਕੀਤਾ।

ਇਹ ਖ਼ਬਰ ਵੀ ਪੜ੍ਹੋ : ਜਾਣੋ ਐਮੀ ਵਿਰਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ, ਇੰਝ ਪਹੁੰਚੇ ਫਰਸ਼ ਤੋਂ ਅਰਸ਼ 'ਤੇ

ਟਰੋਲਰ ਨੇ ਕਿਹਾ ਕਿ ਅਮਿਤਾਭ ਬੱਚਨ ਨੇ ਕੋਵਿਡ 19 ਰਾਹਤ ਲਈ ਯੋਗਦਾਨ ਨਹੀਂ ਪਾਇਆ। ਟਰੋਲਰਜ਼ ਨੇ ਇਸ ਦੇ ਨਾਲ ਕੁਝ ਅਪਸ਼ਬਦ ਵੀ ਵਰਤੇ। ਇਸ 'ਤੇ ਬਿੱਗ ਬੀ ਪਰੇਸ਼ਾਨ ਸਨ। ਬਿੱਗ ਬੀ ਖ਼ੁਦ ਵੀ ਕੋਰੋਨਾ ਵਾਇਰਸ ਦੀ ਚਪੇਟ 'ਚ ਆਏ ਸਨ।

ਉਨ੍ਹਾਂ ਨੇ ਆਪਣੇ ਬਲਾਗ 'ਚ ਲਿਖਿਆ ਕਿ ਉਹ ਬੋਲਣ ਨਾਲੋਂ ਚੈਰਿਟੀ 'ਚ ਵਿਸ਼ਵਾਸ ਰੱਖਦੇ ਹਨ। ਕਹਿਣ ਨਾਲੋਂ ਵੱਧ ਚੈਰਿਟੀ 'ਚ ਵਿਸ਼ਵਾਸ ਕਰੋ। 

ਅਮਿਤਾਭ ਬੱਚਨ ਨੇ ਟਰੋਲਰ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਲਿਖਿਆ, 'ਹਾਂ, ਮੈਂ ਚੈਰਿਟੀ ਕਰਦਾ ਹਾਂ ਪਰ ਕਹਿਣ ਨਾਲੋਂ ਜ਼ਿਆਦਾ ਕਰਨ 'ਚ ਵਿਸ਼ਵਾਸ ਕਰਦਾ ਹਾਂ... ਇਹ ਬਹੁਤ ਨਿਰਾਸ਼ਾਜਨਕ ਹੈ, ਮਹਾਨ ਸਵੈ-ਚੇਤਨਾ 'ਚ... ਅਜਿਹੇ ਪੇਸ਼ੇ 'ਚ ਹੋਣ ਤੋਂ ਝਿਜਕਣ ਦੇ ਬਾਵਜੂਦ ਜਨਤਕ ਤੌਰ 'ਤੇ ਮੌਜੂਦ।'

ਇਹ ਖ਼ਬਰ ਵੀ ਪੜ੍ਹੋ : ਜਾਤੀਸੂਚਕ ਸ਼ਬਦ ਬੋਲ ਕੇ ਬੁਰੀ ਫਸੀ 'ਬਬਿਤਾ ਜੀ', ਟਵਿਟਰ 'ਤੇ ਉਠੀ ਗ੍ਰਿਫ਼ਤਾਰੀ ਦੀ ਮੰਗ

ਇਕ ਨੇ ਕਿਹਾ ਕਿ ਜਨਤਕ ਡੋਮੇਨ 'ਚ ਮੇਰੀ ਯੂ. ਐੱਸ. ਪੀ. ਲੱਭਣਾ ਅੱਜ ਵੀ ਮੇਰੇ ਲਈ ਸਵਾਲੀਆ ਹੈ ਪਰ ਹਰ ਦਿਨ ਦੁਰਵਿਵਹਾਰ ਤੇ ਗਾਲ੍ਹਾਂ ਕੱਢਣ ਵਾਲੀਆਂ ਟਿੱਪਣੀਆਂ 'ਤੇ ਦਬਾਅ ਹੁੰਦਾ ਹੈ। ਹਾਲਾਂਕਿ ਇਹ ਮੇਰੇ ਜਾਂ ਮੇਰੇ ਪਰਿਵਾਰ ਲਈ ਕੋਈ ਮਾਇਨੇ ਨਹੀਂ ਰੱਖਦਾ। ਇਕ ਲੰਮੇ ਸਮੇਂ ਤੋਂ ਇਹ ਸਭ ਵੇਖ ਰਿਹਾ ਹਾਂ।

ਅਮਿਤਾਭ ਬੱਚਨ ਨੇ ਕਿਹਾ, 'ਪਿਛਲੇ ਸਾਲ ਕੋਰੋਨਾ ਤੋਂ ਪ੍ਰਭਾਵਿਤ ਹੋਏ 40 ਹਜ਼ਾਰ ਤੋਂ ਵੱਧ ਦਿਹਾੜੀ ਮਜ਼ਦੂਰਾਂ ਨੂੰ ਇਕ ਮਹੀਨੇ ਤਕ ਖਾਣਾ ਖੁਆਇਆ। ਇਕ ਦਿਨ 'ਚ ਪੰਜ ਹਜ਼ਾਰ ਲੋਕਾਂ ਨੂੰ ਦੁਪਹਿਰ ਦਾ ਖਾਣਾ ਤੇ ਰਾਤ ਦਾ ਖਾਣਾ ਖੁਆਇਆ। ਸਿੱਖ ਭਾਈਚਾਰੇ ਦਾ ਸਮਰਥਨ ਕੀਤਾ। ਹੈਦਰਾਬਾਦ 'ਚ ਕੋਰੋਨਾ ਕਾਰਨ ਆਪਣੇ ਮਾਪਿਆਂ ਨੂੰ ਗੁਆ ਚੁੱਕੇ ਦੋ ਬੱਚਿਆਂ ਨੂੰ ਗੋਦ ਲਿਆ ਹੈ। ਉਨ੍ਹਾਂ ਦੇ ਸਕੂਲ ਖਤਮ ਹੋਣ ਤਕ ਪੜ੍ਹਾਈ ਦਾ ਖਰਚਾ ਚੁੱਕ ਰਿਹਾ ਹਾਂ। ਜੇਕਰ ਉਹ ਇਸ ਤੋਂ ਅੱਗੇ ਪੜ੍ਹਨਗੇ ਤਾਂ ਉਨ੍ਹਾਂ ਦਾ ਵੀ ਖਰਚਾ ਚੁੱਕਾਂਗਾ।'

ਨੋਟ- ਇਸ ਖ਼ਬਰ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News