ਕੀ ਨਾਨਾਵਤੀ ਹਸਪਤਾਲ ''ਚ ਦਾਖ਼ਲ ਹੋਏ ਅਮਿਤਾਭ ਬੱਚਨ? ਜਾਣੋ ਕੀ ਹੈ ਪੂਰੀ ਸੱਚਾਈ

10/28/2020 4:58:58 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਲਗਭਗ ਦੋ ਮਹੀਨੇ ਪਹਿਲਾਂ ਕੋਵਿਡ -19 ਪਾਜ਼ੇਟਿਵ ਪਾਏ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਕੀਤਾ ਗਿਆ। 'ਬਿੱਗ ਬੀ' ਫਿਲਹਾਲ 'ਕੇਬੀਸੀ 12' ਦੀ ਸ਼ੂਟਿੰਗ ਵਿਚ ਰੁਝੇ ਹੋਏ ਹਨ। ਇਸ ਦੌਰਾਨ ਸਾਰੇ ਮੀਡੀਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਇਹ ਦੱਸਿਆ ਗਿਆ ਕਿ ਅਦਾਕਾਰ ਨੂੰ ਦੁਬਾਰਾ ਸ਼ਨੀਵਾਰ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। 

ਕੀ ਹੈ ਸੱਚਾਈ 
ਹਾਲਾਂਕਿ ਕਿਸੇ ਨਿੱਜੀ ਸਾਈਟ ਤੋਂ ਮਿਲੀ ਜਾਣਕਾਰੀ ਅਨੁਸਾਰ, ਅਮਿਤਾਭ ਬੱਚਨ ਨੂੰ ਹਸਪਤਾਲ ਵਿਚ ਦਾਖ਼ਲ ਨਹੀਂ ਕੀਤਾ ਗਿਆ ਹੈ ਅਤੇ ਉਹ ਮੁੰਬਈ ਵਿਚ ਆਪਣੇ ਘਰ ਹੀ ਹਨ। ਮੀਡੀਆ ਵਿਚ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ 78 ਸਾਲਾ ਅਦਾਕਾਰ ਸੱਟ ਕਾਰਨ ਦਾਖ਼ਲ ਹੋਇਆ ਸੀ ਅਤੇ ਸ਼ਨੀਵਾਰ ਤੋਂ ਉਸ ਦਾ ਇਲਾਜ ਚੱਲ ਰਿਹਾ ਹੈ, ਜੋ ਕਿ ਸੱਚ ਨਹੀਂ ਹੈ। 

ਪਾਲੈਂਡ ਸਰਕਾਰ ਦਾ ਫ਼ੈਸਲਾ
ਇਸ ਦੌਰਾਨ ਪੋਲੈਂਡ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਉਹ ਆਪਣੇ ਸ਼ਹਿਰ ਵਰੋਕਲਾ ਵਿਚ ਇਕ ਚੌਂਕ ਦਾ ਨਾਮ ਸੁਪਰਸਟਾਰ ਅਮਿਤਾਭ ਬੱਚਨ ਦੇ ਪਿਤਾ ਹਰਿਵੰਸ਼ ਰਾਏ ਬੱਚਨ ਦੇ ਨਾਮ 'ਤੇ ਰੱਖੇਗੀ। ਇਹ ਜਾਣਕਾਰੀ ਅਮਿਤਾਭ ਨੇ ਖ਼ੁਦ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਹੈ। ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਅਮਿਤਾਭ ਦੇ ਪਿਤਾ ਜੀ ਨੂੰ ਇੱਥੇ ਸਨਮਾਨਿਤ ਕੀਤਾ ਜਾ ਰਿਹਾ ਹੋਵੇ। ਸਾਲ 2019 ਤੋਂ ਪਹਿਲਾਂ ਵੀ ਪੋਲੈਂਡ ਵਿਚ ਹਰੀਵੰਸ਼ ਰਾਏ ਬੱਚਨ ਲਈ ਅਰਦਾਸ ਕੀਤੀ ਗਈ ਸੀ, ਜੋ ਕਿ ਯੂਰਪ ਦੇ ਸਭ ਤੋਂ ਪੁਰਾਣੇ ਚਰਚਾਂ ਵਿਚੋਂ ਇਕ ਹੈ।

ਬਿੱਗ ਬੀ ਨੇ ਕਿਹਾ ਮਾਣ ਦੀ ਗੱਲ ਹੈ
ਅਮਿਤਾਭ ਬੱਚਨ ਨੇ ਐਤਵਾਰ ਨੂੰ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਤੇ ਲਿਖਿਆ ਹੈ, 'ਚੌਕ ਹਰਿਵੰਸ਼ ਰਾਏ ਬੱਚਨ, ਰਾਕਲਾ, ਪੋਲੈਂਡ ਨੇ ਫ਼ੈਸਲਾ ਕੀਤਾ ਹੈ ਕਿ ਰਾਕਲਾ ਦਾ ਇਕ ਵਰਗ ਉਸ ਦੇ ਪਿਤਾ ਦੇ ਨਾਮ 'ਤੇ ਰੱਖਿਆ ਜਾਵੇਗਾ। ਦੁਸਹਿਰੇ 'ਤੇ ਇਸ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦੀ। ਪਰਿਵਾਰ ਲਈ ਵਰੋਕਲਾ ਵਿਚਲੇ ਭਾਰਤੀ ਭਾਈਚਾਰੇ ਅਤੇ ਭਾਰਤ ਲਈ ਇਕ ਬਹੁਤ ਹੀ ਮਾਣਮੱਤਾ ਪਲ।' ਅਮਿਤਾਭ ਦੁਆਰਾ ਸ਼ੇਅਰ ਕੀਤੀ ਗਈ ਤਸਵੀਰ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।


sunita

Content Editor

Related News