ਅਮਿਤਾਭ ਬੱਚਨ ਦੇ ਰਿਸ਼ਤੇਦਾਰ ਨੂੰ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਮਾਰੀ ਠੱਗੀ, 3 ਗ੍ਰਿਫ਼ਤਾਰ

Wednesday, Dec 28, 2022 - 05:18 PM (IST)

ਅਮਿਤਾਭ ਬੱਚਨ ਦੇ ਰਿਸ਼ਤੇਦਾਰ ਨੂੰ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਮਾਰੀ ਠੱਗੀ, 3 ਗ੍ਰਿਫ਼ਤਾਰ

ਨਵੀਂ ਦਿੱਲੀ (ਨਵੋਦਿਆ ਟਾਈਮਜ਼)– ਅਮਿਤਾਭ ਬੱਚਨ ਦੇ ਕੁੜਮ ਰਾਜਨ ਨੰਦਾ ਦੇ ਭਰਾ ਅਨਿਲ ਪ੍ਰਸਾਦ ਨੰਦਾ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਅਨਿਲ ਦੀ ਸ਼ਿਕਾਇਤ ’ਤੇ ਦਿੱਲੀ ਕ੍ਰਾਈਮ ਬ੍ਰਾਂਚ ਨੇ ਮਾਮਲਾ ਦਰਜ ਕਰਕੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਨ੍ਹਾਂ ਦੀ ਪਛਾਣ ਅਵਨੀਸ਼ ਚੰਦ ਝਾਅ, ਮਾਜਿਦ ਅਲੀ ਤੇ ਰਾਧਾ ਕ੍ਰਿਸ਼ਨ ਵਜੋਂ ਹੋਈ ਹੈ। ਚੈੱਕ ਬਾਊਂਸ ਹੋਣ ਦੇ ਮਾਮਲੇ ’ਚ ਠੱਗਾਂ ਨੇ ਗ੍ਰਿਫ਼ਤਾਰੀ ਦਾ ਡਰ ਵਿਖਾ ਕੇ ਪੀੜਤ ਦੀ ਕਰੋੜਾਂ ਰੁਪਏ ਦੀ ਕੋਠੀ ’ਤੇ ਕੀਤਾ ਕਬਜ਼ਾ ਕਰ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ : ਕੀ ਤੁਨਿਸ਼ਾ ਨੇ ਜ਼ੀਸ਼ਾਨ ਨਾਲ ਬ੍ਰੇਕਅੱਪ ਕਾਰਨ ਕੀਤੀ ਸੀ ਆਤਮ ਹੱਤਿਆ?

ਜਾਂਚ ’ਚ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਅਵਨੀਸ਼ ਝਾਅ ਬਦਨਾਮ ਭੂ-ਮਾਫੀਆ ਹੈ ਤੇ ਉਸ ਦਾ ਮੁੱਖ ਧੰਦਾ ਜ਼ਮੀਨਾਂ ਦੀ ਖਰੀਦੋ-ਫਰੋਖਤ ਦੇ ਨਾਂ ’ਤੇ ਠੱਗੀ ਮਾਰਨਾ ਤੇ ਲੋਕਾਂ ਤੋਂ ਪੈਸੇ ਵਸੂਲਣਾ ਹੈ।

ਇਹ ਗੈਂਗ ਸੈਂਕੜੇ ਲੋਕਾਂ ਨਾਲ ਠੱਗੀਆਂ ਮਾਰ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News