''ਚੰਦਰਯਾਨ-3'' ਦੀ ਸਫ਼ਲ ਲੈਂਡਿੰਗ ''ਤੇ ਅਮਿਤਾਭ ਬੱਚਨ ਹੋਏ ਬਾਗੋ-ਬਾਗ, ਸਾਂਝੀ ਕੀਤੀ ਖ਼ਾਸ ਕਵਿਤਾ (ਵੀਡੀਓ)

Thursday, Aug 24, 2023 - 04:18 PM (IST)

''ਚੰਦਰਯਾਨ-3'' ਦੀ ਸਫ਼ਲ ਲੈਂਡਿੰਗ ''ਤੇ ਅਮਿਤਾਭ ਬੱਚਨ ਹੋਏ ਬਾਗੋ-ਬਾਗ, ਸਾਂਝੀ ਕੀਤੀ ਖ਼ਾਸ ਕਵਿਤਾ (ਵੀਡੀਓ)

ਮੁੰਬਈ (ਬਿਊਰੋ) - ਭਾਰਤ ਨੇ 23 ਅਗਸਤ ਨੂੰ ਚੰਦਰਮਾ 'ਤੇ 'ਚੰਦਰਯਾਨ-3' ਦੀ ਲੈਂਡਿੰਗ ਨਾਲ ਇਤਿਹਾਸ ਰਚ ਦਿੱਤਾ ਹੈ। ਇਸ ਇਤਿਹਾਸਕ ਪਲ 'ਤੇ ਖੁਸ਼ੀ ਨਾਲ ਝੂਮਦੇ ਹੋਏ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸਰੋ ਨੂੰ ਵਧਾਈਆਂ ਦਿੱਤੀਆਂ। ਇਸ ਉਪਲਬਧੀ ਨੂੰ ਹਾਸਲ ਕਰਨ 'ਤੇ ਬਾਲੀਵੁੱਡ ਦੇ ਮੈਗਾਸਟਾਰ ਅਤੇ 'ਕੌਨ ਬਨੇਗਾ ਕਰੋੜਪਤੀ-15' ਦੇ ਹੋਸਟ ਅਮਿਤਾਭ ਬੱਚਨ ਨੇ ਵੀ ਇਸਰੋ ਦੀ ਇਸ ਤਾਰੀਫ਼ਯੋਗ ਉਪਲਬਧੀ ਨੂੰ ਸਲਾਮ ਕਰਦੇ ਹੋਏ ਇਕ ਕਵਿਤਾ ਪੜ੍ਹੀ। 

'ਚੰਦਰਯਾਨ-3' ਦੀ ਸਫ਼ਲਤਾ 'ਤੇ ਅਮਿਤਾਭ ਨੇ ਮਨਾਇਆ ਜ਼ਸ਼ਨ
ਅਮਿਤਾਭ ਵਲੋਂ 'ਕੌਨ ਬਨੇਗਾ ਕਰੋੜਪਤੀ-15' ਦੇ ਆਫੀਸ਼ੀਅਲ ਇੰਸਟਾਗ੍ਰਾਮ ਪੇਜ 'ਤੇ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ 'ਚ ਬਿੱਗ ਬੀ ਕਵਿਤਾ ਪੜ੍ਹਦੇ ਨਜ਼ਰ ਆ ਰਹੇ ਹਨ। ਬਿੱਗ ਬੀ ਭਾਰਤ ਦੇ ਇਤਿਹਾਸਕ ਪਲ ਦਾ ਜਸ਼ਨ ਮਨਾਉਂਦੇ ਹੋਏ ਕੁਝ ਲਾਇਨਾਂ ਬੋਲਦੇ ਹਨ ਅਤੇ ਉਨ੍ਹਾਂ ਦੀ ਇਹ ਆਵਾਜ਼ ਰੌਂਗਟੇ ਖੜ੍ਹੇ ਕਰ ਦਿੰਦੀ ਹੈ। ਅਮਿਤਾਭ ਬੱਚਨ ਆਪਣੀ ਕਵਿਤਾ 'ਚ ਕਹਿ ਰਹੇ ਹਨ, 'ਯੇ ਸਜਤਾ, ਸੰਵਰਤਾ ਨਿਖਰਤਾ ਯੇ ਦੇਸ਼, ਜੈਸੇ ਕੋਈ ਦੁਲਹਨ ਬਦਲਤੀ ਹੋ ਭੇਸ਼, ਯੇ ਵਾਦੇ ਇਰਾਦੇ ਯੇ ਕਸਮੇਂ ਨਈ, ਯੇ ਮਿਹਨਤ ਮਸ਼ੱਕਤ ,ਯੇ ਖ਼ੁਦ ਪਰ ਯਕੀਨ, ਇਹੀ ਹੈ ਸੁਨਹਿਰਾ ਭਾਰਤ, ਹਵਾ ਮੇਂ ਹੁਨਰ ਹੈ, ਫਿਜਾ ਮੇਂ ਮਹਾਰਤ, ਜ਼ਮੀਨ ਕੋ ਫਲਕ ਕੋ ਹੁਆ ਤਬ ਗੁਮਾਨ, ਲਿਖਾ ਚੰਦ ਪਰ ਹਮਨੇ ਜੈ ਹਿੰਦੁਸਤਾਨ, ਲਹਿਰ ਹੈ, ਸਹਿਰ ਹੈ, ਯੇ ਬਦਲਾਵ ਕੀ, ਵਤਨ ਕੇ ਜਤਨ ਸੇ ਸਜੇ ਖਵਾਬ ਕੀ, ਜਤਾ ਦੋ ਬਤਾ ਦੋ ਕਿ ਤੁਮ ਕਮ ਨਹੀਂ, ਵਿਜੈ ਕਾ ਲਹਿਰਾਨਾ ਹੈ ਪਰਚਮ ਯਹੀਂ, ਜਹਾਂ ਤੁਮ ਖੜੇ ਹੋ ਵਹੀਂ ਹੋ ਸ਼ੁਰੂ, ਬਨਾ ਦੋ ਤੁਮ ਭਾਰਤ ਕੋ ਸਬ ਕਾ ਗੁਰੂ, ਅਮਰ ਵੋ, ਅਟਲ ਵੋ ਅਮਿਟ ਦਾਸਤਾਨ, ਜਿਸਕੇ ਪੰਨੋਂ ਪੇ ਲਿਖਾ ਜੈ ਹਿੰਦੁਸਤਾਨ। ਜੈ ਹਿੰਦ।"


ਭਾਰਤ ਨੇ ਚੰਦਰਮਾ ਦੇ ਇਤਿਹਾਸ 'ਚ ਦਰਜ ਕਰਾਇਆ ਆਪਣਾ ਨਾਂ
ਭਾਰਤ ਨੇ ਚੰਦਰਮਾ ਦੇ ਇਤਿਹਾਸ 'ਚ ਆਪਣਾ ਨਾਂ ਦਰਜ ਕਰਵਾਇਆ ਹੈ ਕਿਉਂਕਿ ਉਸ ਨੇ ਚੰਦਰਮਾ ਦੇ ਰਹੱਸਮਈ ਦੱਖਣੀ ਧਰੁਵ 'ਤੇ ਆਪਣਾ ਪੁਲਾੜ ਵਾਹਨ 'ਚੰਦਰਯਾਨ-3' ਸਫ਼ਲਤਾ ਪੂਰਵਕ ਉਤਾਰਿਆ। ਸਿਰਫ਼ ਆਮ ਆਦਮੀ ਹੀ ਨਹੀਂ ਸਗੋਂ ਹੋਰ ਵੀ ਬਹੁਤ ਹਸਤੀਆਂ ਨੇ 'ਚੰਦਰਯਾਨ-3' ਦੇ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਦੌਰਾਨ ਲਾਈਵ ਟੈਲੀਕਾਸਟ ਵੀ ਦੇਖਿਆ। ਦੱਸ ਦੇਈਏ ਕਿ ਇਸਰੋ ਦਾ 'ਚੰਦਰਯਾਨ-3' ਮਿਸ਼ਨ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸ਼ੁਰੂ ਹੋਈ 40 ਦਿਨ ਦੀ ਯਾਤਰਾ ਤੋਂ ਬਾਅਦ ਸਫ਼ਲਤਾਪੂਰਵਕ ਚੰਨ 'ਤੇ ਲੈਂਡ ਕਰ ਗਿਆ ਹੈ। 23 ਅਗਸਤ ਨੂੰ ਵਿਕਰਮ ਲੈਂਡਰ ਨੇ ਚੰਨ 'ਤੇ ਸਾਫਟ ਲੈਂਡਿੰਗ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News