ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

Friday, Jun 26, 2026 - 11:50 AM (IST)

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

ਐਂਟਰਟੇਨਮੈਂਟ ਡੈਸਕ- 17 ਸਾਲ ਪਹਿਲਾਂ ਫਿਲਮੀ ਦੁਨੀਆ ਛੱਡ ਚੁੱਕੀ ਬਾਲੀਵੁੱਡ ਅਦਾਕਾਰਾ ਹੁਣ ਇੱਕ ਸਫਲ ਕਾਰੋਬਾਰੀ ਮਹਿਲਾ ਵਜੋਂ ਉਭਰੀ ਹੈ। ਇਸ ਅਦਾਕਾਰਾ ਦਾ ਨਾਂ ਪੇਰੀਜ਼ਾਦ ਜ਼ੋਰਾਬੀਅਨ ਹੈ। ਪੇਰੀਜ਼ਾਦ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਸਾਲ 2001 ਵਿੱਚ ਕੀਤੀ ਸੀ। ਉਹ ਅਮਿਤਾਭ ਬੱਚਨ ਅਤੇ ਓਮ ਪੁਰੀ ਵਰਗੇ ਦਿੱਗਜਾਂ ਨਾਲ ਕੰਮ ਕਰ ਚੁੱਕੀ ਹੈ ਪਰ ਉਹ ਹਮੇਸ਼ਾ ਤੋਂ ਹੀ ਆਪਣੇ ਪਿਤਾ ਵਾਂਗ ਇੱਕ ਉੱਦਮੀ ਬਣਨਾ ਚਾਹੁੰਦੀ ਸੀ। ਨਿਊਯਾਰਕ ਤੋਂ MBA ਕਰਨ ਵਾਲੀ ਪੇਰੀਜ਼ਾਦ ਨੇ ਅਦਾਕਾਰੀ ਦੀ ਪੜ੍ਹਾਈ ਵੀ ਕੀਤੀ ਸੀ।

ਇਹ ਵੀ ਪੜ੍ਹੋ: 15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ ਡਾਂਸਿੰਗ ਕੁਈਨ

PunjabKesari

ਫਿਰ 2006 ਵਿੱਚ ਅਦਾਕਾਰਾ ਨੇ ਬਿਜਨੈੱਸਮੈਨ ਬੋਮਨ ਰੁਸਤਮ ਈਰਾਨੀ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ, ਉਸ ਨੇ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਬੱਚਿਆਂ ਦੀ ਇੱਛਾ ਕਾਰਨ ਫਿਲਮਾਂ ਤੋਂ ਦੂਰੀ ਬਣਾ ਲਈ। ਉਸ ਨੇ 34 ਸਾਲ ਦੀ ਉਮਰ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਅਤੇ ਪੂਰੀ ਤਰ੍ਹਾਂ ਆਪਣੇ ਪਰਿਵਾਰ ਅਤੇ ਕਾਰੋਬਾਰ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਦਿੱਗਜ ਅਦਾਕਾਰ ਨੇ PM ਮੋਦੀ ਨੂੰ ਕੀਤਾ 'ਇਗਨੋਰ' ! ਵੀਡੀਓ ਵਾਇਰਲ ਹੋਣ ਮਗਰੋਂ ਰਸਤੋਗੀ ਨੇ ਦੱਸਿਆ ਸੱਚ

PunjabKesari

ਪੇਰੀਜ਼ਾਦ ਹੁਣ ਆਪਣੇ ਪਿਤਾ ਦੀ ਕੰਪਨੀ 'ਜ਼ੋਰਾਬੀਅਨ ਚਿਕਨਜ਼' ਦੀ ਮਾਲਕਣ ਹੈ। ਇਹ ਕੰਪਨੀ ਜੋ ਕਦੇ ਸਿਰਫ ਥੋਕ ਕਾਰੋਬਾਰ ਕਰਦੀ ਸੀ, ਹੁਣ ਰਿਟੇਲ ਅਤੇ ਰੈਡੀ-ਟੂ-ਕੁੱਕ ਫੂਡ ਦੇ ਖੇਤਰ ਵਿੱਚ ਇੱਕ ਵੱਡਾ ਨਾਮ ਬਣ ਚੁੱਕੀ ਹੈ। ਮੌਜੂਦਾ ਸਮੇਂ ਵਿੱਚ ਇਸ ਕੰਪਨੀ ਦਾ ਸਾਲਾਨਾ ਟਨਰਓਵਰ 120 ਕਰੋੜ ਰੁਪਏ ਹੈ ਅਤੇ ਇੱਥੇ ਲਗਭਗ 700 ਕਰਮਚਾਰੀ ਕੰਮ ਕਰਦੇ ਹਨ।

PunjabKesari

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੇ ਘਰੋਂ ਮਿਲੀ ਲਾਸ਼ ! ਫੈਲੀ ਸਨਸਨੀ, ਪੁਲਸ ਨੇ ਸ਼ੁਰੂ ਕੀਤੀ ਜਾਂਚ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News