ਅਦਾਕਾਰਾ ਰਾਖੀ ਸਾਵੰਤ ਲਈ ਮਸੀਹਾ ਬਣੇ ਮੁਕੇਸ਼ ਅੰਬਾਨੀ, ਮਾਂ ਦੇ ਇਲਾਜ ਲਈ ਕਰ ਰਹੇ ਨੇ ਮਦਦ (ਵੀਡੀਓ)

Wednesday, Jan 18, 2023 - 02:53 PM (IST)

ਅਦਾਕਾਰਾ ਰਾਖੀ ਸਾਵੰਤ ਲਈ ਮਸੀਹਾ ਬਣੇ ਮੁਕੇਸ਼ ਅੰਬਾਨੀ, ਮਾਂ ਦੇ ਇਲਾਜ ਲਈ ਕਰ ਰਹੇ ਨੇ ਮਦਦ (ਵੀਡੀਓ)

ਮੁੰਬਈ (ਬਿਊਰੋ) - ਬਾਲੀਵੁੱਡ ਦੀ 'ਡਰਾਮਾ ਕੁਈਨ' ਰਾਖੀ ਸਾਵੰਤ ਇਨ੍ਹੀਂ ਦਿਨੀਂ ਕਾਫ਼ੀ ਪਰੇਸ਼ਾਨੀ 'ਚੋਂ ਲੰਘ ਰਹੀ ਹੈ। ਇੱਕ ਪਾਸੇ ਰਾਖੀ ਸਾਵੰਤ ਵਿਆਹੁਤਾ ਜੀਵਨ ਨੂੰ ਲੈ ਕੇ ਚਿੰਤਤ ਹੈ। ਦੂਜੇ ਪਾਸੇ ਉਸ ਦੀ ਮਾਂ ਬਿਮਾਰ ਹੈ। ਰਾਖੀ ਸਾਵੰਤ ਦੀ ਮਾਂ ਕੈਂਸਰ ਤੋਂ ਪੀੜਤ ਸੀ। ਕੈਂਸਰ ਤੋਂ ਬਾਅਦ ਉਨ੍ਹਾਂ ਨੂੰ ਬ੍ਰੇਨ ਟਿਊਮਰ ਹੋ ਗਿਆ ਸੀ। ਫਿਲਹਾਲ ਉਹ ਹਸਪਤਾਲ 'ਚ ਦਾਖ਼ਲ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਲ ਹੀ 'ਚ ਰਾਖੀ ਸਾਵੰਤ ਨੇ ਆਪਣੀ ਮਾਂ ਦੀ ਬੀਮਾਰੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਮੁਕੇਸ਼ ਅੰਬਾਨੀ ਮੇਰੀ ਮਾਂ ਦੇ ਇਲਾਜ 'ਚ ਮਦਦ ਕਰ ਰਹੇ ਹਨ।

ਮੁਕੇਸ਼ ਅੰਬਾਨੀ ਨੇ ਰਾਖੀ ਸਾਵੰਤ ਦੀ ਕੀਤੀ ਮਦਦ
ਰਾਖੀ ਸਾਵੰਤ ਦੀ ਮਾਂ ਕੈਂਸਰ ਤੋਂ ਬਾਅਦ ਬ੍ਰੇਨ ਟਿਊਮਰ ਨਾਲ ਜੂਝ ਰਹੀ ਹੈ। ਹਾਲ ਹੀ 'ਚ ਰਾਖੀ ਸਾਵੰਤ ਨੇ ਆਪਣੀ ਮਾਂ ਦੀ ਬੀਮਾਰੀ ਦਾ ਦਰਦ ਜ਼ਾਹਰ ਕੀਤਾ ਹੈ। ਰਾਖੀ ਨੇ ਦੱਸਿਆ ਹੈ, ''ਮੰਮੀ ਪਛਾਣ ਨਹੀਂ ਪਾ ਰਹੀ ਹੈ ਤੇ ਨਾ ਹੀ ਕੁਝ ਖਾ ਪਾ ਰਹੇ ਹਨ। ਮਾਂ ਦਾ ਅੱਧਾ ਸਰੀਰ ਨੂੰ ਅਧਰੰਗ ਹੋ ਗਿਆ ਹੈ। ਮੈਂ ਅੰਬਾਨੀ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਅੰਬਾਨੀ ਜੀ ਮੇਰੀ ਮਾਂ ਦੇ ਇਲਾਜ 'ਚ ਮਦਦ ਕਰ ਰਹੇ ਹਨ।'' ਰਾਖੀ ਨੇ ਇਹ ਵੀ ਦੱਸਿਆ ਕਿ ਉਸ ਦੀ ਮਾਂ 2 ਮਹੀਨਿਆਂ ਤੋਂ ਹਸਪਤਾਲ 'ਚ ਭਰਤੀ ਹੈ। ਰਾਖੀ ਦਾ ਵੀਡੀਓ ਦੇਖਣ ਤੋਂ ਬਾਅਦ ਹਰ ਕੋਈ ਉਸ ਦੀ ਮਾਂ ਦੇ ਠੀਕ ਹੋਣ ਦੀ ਦੁਆ ਕਰ ਰਿਹਾ ਹੈ।

ਆਦਿਲ ਨੇ ਰਾਖੀ ਨਾਲ ਵਿਆਹ ਦੀ ਕਬੂਲੀ ਗੱਲ
ਆਦਿਲ ਨੇ ਦੁਨੀਆ ਦੇ ਸਾਹਮਣੇ ਆ ਕੇ ਕਬੂਲ ਕੀਤਾ ਕਿ ਰਾਖੀ ਉਸ ਦੀ ਜੀਵਨ ਸਾਥੀ ਹੈ। ਹਾਲਾਂਕਿ ਆਦਿਲ ਨੇ ਇਹ ਕਬੂਲਨਾਮਾ ਸਲਮਾਨ ਖ਼ਾਨ ਵੱਲੋਂ ਝਿੜਕਣ ਤੋਂ ਬਾਅਦ ਕੀਤਾ ਹੈ। ਹਾਲ ਹੀ 'ਚ ਰਾਖੀ ਨੇ ਦੱਸਿਆ ਕਿ ਉਸ ਨੂੰ ਸਲਮਾਨ ਖ਼ਾਨ ਦਾ ਫੋਨ ਆਇਆ ਸੀ। ਸਲਮਾਨ ਨੇ ਆਦਿਲ ਨੂੰ ਕਿਹਾ ਕਿ ਜੋ ਵੀ ਹੈ, ਉਹ ਸਾਫ਼ ਕਰ ਦੇਵੇ। ਜੇਕਰ ਵਿਆਹ ਹੋਇਆ ਹੈ ਤਾਂ ਸਵੀਕਾਰ ਕਰੋ, ਨਹੀਂ ਤਾਂ ਇਨਕਾਰ ਕਰੋ। ਸਲਮਾਨ ਦੀ ਝਿੜਕ ਦਾ ਆਦਿਲ 'ਤੇ ਅਸਰ ਹੋਇਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਰਾਖੀ ਸਾਵੰਤ ਨਾਲ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਤਸਵੀਰ 'ਚ ਰਾਖੀ ਦੁਲਹਨ ਦੇ ਰੂਪ 'ਚ ਨਜ਼ਰ ਆ ਰਹੀ ਸੀ। ਤਸਵੀਰ ਸ਼ੇਅਰ ਕਰਦਿਆਂ ਆਦਿਲ ਨੇ ਲਿਖਿਆ, ''ਆਖਿਰਕਾਰ ਮੈਂ ਐਲਾਨ ਕਰ ਰਿਹਾ ਹਾਂ। ਰਾਖੀ ਮੈਂ ਕਦੇ ਨਹੀਂ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਇਆ।''

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News