ਅਮੇਜ਼ਨ ’ਤੇ ‘ਨਾਮ ਨਮਕ ਨਿਸ਼ਾਨ’ ਦਾ ਪ੍ਰੀਮੀਅਰ 14 ਅਗਸਤ ਤੋਂ

Saturday, Aug 10, 2024 - 11:02 AM (IST)

ਮੁੰਬਈ (ਬਿਊਰੋ) - ਅਮੇਜ਼ਨ ਮਿੰਨੀ ਟੀ. ਵੀ. ਆਪਣੀ ਆਉਣ ਵਾਲੀ ਸੀਰੀਜ਼ ‘ਨਾਮ ਨਮਕ ਨਿਸ਼ਾਨ’ ਨਾਲ ਦੋਸਤੀ ਅਤੇ ਭਾਈਚਾਰੇ ਦੀ ਭਾਵਨਾ ਦਾ ਜਸ਼ਨ ਮਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਟ੍ਰੀਮਿੰਗ ਸੇਵਾ ਨੇ ਅੱਜ ਇਕ ਦਿਲ ਨੂੰ ਛੂਹਣ ਵਾਲੇ ਟ੍ਰੇਲਰ ਨੂੰ ਪੇਸ਼ ਕੀਤਾ, ਜਿਸ ’ਚ ਅਾਫੀਸਰਜ਼ ਟ੍ਰੇਨਿੰਗ ਅਕੈਡਮੀ (ਓ. ਟੀ. ਏ.) ’ਤੇ ਆਧਾਰਿਤ ਨੌਜਵਾਨ ਕੈਡਿਟਾਂ ਦੀ ਪ੍ਰੇਰਨਾਦਾਇਕ ਯਾਤਰਾ ਦੀ ਝਲਕ ਦਿਖਾਈ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ! ਗਾਇਕ ਜੌਰਡਨ ਸੰਧੂ ਨੂੰ ਸਵੇਰੇ ਉੱਠਦੇ ਹੀ ਇਸ ਚੀਜ਼ ਤੋਂ ਲੱਗਦੈ ਬਹੁਤ ਡਰ

ਇਹ ਸੀਰੀਜ਼ ਉਨ੍ਹਾਂ ਨੌਜਵਾਨ ਕੈਡਿਟਾਂ ਦੀ ਕਹਾਣੀ ’ਤੇ ਆਧਾਰਿਤ ਹੈ ਜੋ ਭਾਰਤ ਦੇ ਫੌਜੀ ਬਣਨ ਦੇ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਵਰਗ ਅਤੇ ਸੰਪਰਦਾ ਅਤੇ ਹੋਰ ਵੀ ਗੱਲਾਂ ਦੇ ਨਾਲ-ਨਾਲ ਆਪਣੇ ਨਿੱਜੀ ਮਤਭੇਦਾਂ ਨੂੰ ਭੁੱਲ ਕੇ ਅੱਗੇ ਵਧ ਜਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ -  ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ 'ਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਕਿਹਾ- ਗੁੰਡਿਆਂ ਨੇ ਭਾਰਤ ਦੀ ਧੀ ਨੂੰ...

ਇਹ ਕਹਾਣੀ ਸਨਮਾਨ, ਬਹਾਦਰੀ ਅਤੇ ਭਾਈਚਾਰੇ ਨੂੰ ਪੇਸ਼ ਕਰਦੀ ਹੈ। ਜਗਰਨਾਟ ਸਟੂਡੀਓ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਇਸ ਸੀਰੀਜ਼ ’ਚ ਵਰੁਣ ਸੂਦ, ਦਾਨਿਸ਼ ਸੂਦ, ਹੈਲੀ ਸ਼ਾਹ ਅਤੇ ਰੋਸ਼ਨੀ ਵਾਲੀਆ ਨਜ਼ਰ ਆਉਣਗੇ। ਇਸ ਦਾ 14 ਅਗਸਤ ਤੋਂ ਅਮੇਜ਼ਨ ਮਿੰਨੀ ਟੀ. ਵੀ. ’ਤੇ ਮੁਫਤ ਪ੍ਰੀਮੀਅਰ ਕੀਤਾ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News