ਪੰਜਾਬ ''ਚ ਸ਼ੁਰੂ ਹੋ ਸਕਦੀ ਫ਼ਿਲਮਾਂ ਤੇ ਗੀਤਾਂ ਦੀ ਸ਼ੂਟਿੰਗ, ਕੈਪਟਨ ਨੇ ਦਿੱਤੇ ਨਿਰਦੇਸ਼

07/23/2020 11:15:40 AM

ਜਲੰਧਰ (ਵੈੱਬ ਡੈਸਕ) — ਪੰਜਾਬ ਸਰਕਾਰ ਨੇ ਮੁੱਖ ਸਕੱਤਰ ਨੂੰ ਸੂਬੇ 'ਚ ਫ਼ਿਲਮਾਂ ਅਤੇ ਗੀਤਾਂ ਦੀ ਸ਼ੂਟਿੰਗ ਲਈ ਖ਼ਾਸ ਨਿਯਮ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੁੱਧਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਪੰਜਾਬੀ ਗਾਇਕ ਗਿੱਪੀ ਗਰੇਵਾਲ, ਰਣਜੀਤ ਬਾਵਾ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਵੀਡੀਓ ਕਾਨਫੰਰਸ ਰਾਹੀਂ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਸੀ।

ਇਹ ਪੜ੍ਹੋ : ਹੁਣ ਪੈਸੇ-ਪੈਸੇ ਲਈ ਤਰਸਣ ਲੱਗੇ ਫ਼ਿਲਮੀ ਸਿਤਾਰੇ, ਹੰਡਾ ਰਹੇ ਨੇ ਮੰਦੀ ਦਾ ਦੌਰ

ਇਸ ਗੱਲਬਾਤ ਦੌਰਾਨ ਹੀ ਇਨ੍ਹਾਂ ਕਲਾਕਾਰਾਂ ਨੇ ਮੁੱਖ ਮੰਤਰੀ ਨੂੰ ਸ਼ੂਟਿੰਗ ਲਈ ਹਿਦਾਇਤਾਂ ਜ਼ਾਰੀ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ ਮਹੀਨੇ ਪੰਜਾਬ 'ਚ ਸ਼ੂਟਿੰਗ ਦੀ ਇਜਾਜ਼ਤ ਮਿਲ ਗਈ ਸੀ ਪਰ ਬਿਨ੍ਹਾਂ ਸਪੱਸ਼ਟ ਨਿਯਮਾਂ ਦੇ ਕੰਮ ਕਰਨਾ ਬਹੁਤ ਔਖਾ ਹੋ ਰਿਹਾ ਹੈ।

ਇਹ ਪੜ੍ਹੋ : ਹਿੱਟ ਫ਼ਿਲਮਾਂ ਦੇ ਨਿਰਦੇਸ਼ਕ ਅਨੁਭਵ ਸਿਨ੍ਹਾ ਨੇ ਬਾਲੀਵੁੱਡ ਨੂੰ ਕਿਹਾ ਅਲਵਿਦਾ

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਚਲਦੇ ਫ਼ਿਲਮਾਂ, ਗੀਤਾਂ ਅਤੇ ਨਾਟਕਾਂ ਦੀ ਸ਼ੂਟਿੰਗ ਠੱਪ ਹੋ ਗਈ ਸੀ। ਗਿੱਪੀ ਗਰੇਵਾਲ, ਰਣਜੀਤ ਬਾਵਾ ਤੇ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ 'ਚ ਸ਼ੂਟਿੰਗ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪਰ ਸਪੱਸ਼ਟ ਦਿਸ਼ਾ ਨਿਰਦੇਸ਼ਾਂ ਕਾਰਨ ਸ਼ੂਟਿੰਗ ਮੁੜ ਸ਼ੁਰੂ ਕਰਨਾ ਮੁਸ਼ਕਿਲ ਹੈ। ਕਲਾਕਾਰਾਂ ਦੀ ਇਸ ਮੰਗ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਇਸ ਮੁੱਦੇ 'ਤੇ ਨੋਟਿਸ ਲੈਂਦੇ ਹੋਏ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਤੁਰੰਤ ਹਦਾਇਤਾਂ ਤਿਆਰ ਕਰਨ ਨੂੰ ਕਿਹਾ ਹੈ, ਜਿਸ ਨਾਲ ਕੋਰੋਨਾ ਆਫ਼ਤ 'ਚ ਸਾਵਧਾਨੀ ਦਾ ਖ਼ਿਆਲ ਰੱਖਦੇ ਹੋਏ ਸ਼ੂਟਿੰਗ ਨੂੰ ਮੁਕੰਮਲ ਕੀਤਾ ਜਾ ਸਕੇ।


sunita

Content Editor

Related News