ਅਮਰਿੰਦਰ ਗਿੱਲ ਦੇ ਦੋਵੇਂ ਪੁੱਤਰਾਂ ਦਾ ਗਾਇਕੀ ''ਚ ਡੈਬਿਊ, ਆਪਣੇ ਦਮ ''ਤੇ ਕਮਾ ਰਹੇ ਪ੍ਰਸਿੱਧੀ

Saturday, Nov 16, 2024 - 12:17 PM (IST)

ਅਮਰਿੰਦਰ ਗਿੱਲ ਦੇ ਦੋਵੇਂ ਪੁੱਤਰਾਂ ਦਾ ਗਾਇਕੀ ''ਚ ਡੈਬਿਊ, ਆਪਣੇ ਦਮ ''ਤੇ ਕਮਾ ਰਹੇ ਪ੍ਰਸਿੱਧੀ

ਐਂਟਰਟੇਨਮੈਂਟ ਡੈਸਕ : ਪੰਜਾਬੀ ਸੰਗੀਤ ਅਤੇ ਸਿਨੇਮਾ ਖੇਤਰ 'ਚ ਵਿਲੱਖਣ ਪਛਾਣ ਅਤੇ ਰੁਤਬਾ ਹਾਸਲ ਕਰ ਚੁੱਕੇ ਹਨ ਅਮਰਿੰਦਰ ਗਿੱਲ ਦੇ ਹੋਣਹਾਰ ਪੁੱਤ ਅਰਮਾਨ ਅਤੇ ਅਰਨਾਜ਼ ਗਿੱਲ ਨੇ ਗਾਇਕੀ ਦੇ ਖੇਤਰ 'ਚ ਡੈਬਿਊ ਕਰ ਲਿਆ ਹੈ। ਜੀ ਹਾਂ, ਅਮਰਿੰਦਰ ਦੇ ਦੋਵੇਂ ਪੁੱਤਰਾਂ ਵੱਲੋਂ ਗੁੱਪ-ਚੁੱਪ ਢੰਗ ਨਾਲ ਸੰਗੀਤਕ ਖੇਤਰ 'ਚ ਦਸਤਕ ਦੇ ਦਿੱਤੀ ਹੈ। ਉਥੇ ਹੀ ਇੰਨ੍ਹਾਂ ਦੋਹਾਂ ਦੀ ਲਾਜਵਾਬ ਗਾਇਕੀ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਦੁਨੀਆ ਭਰ 'ਚ ਅਪਣੀ ਨਾਯਾਬ ਗਾਇਕੀ ਅਤੇ ਅਦਾਕਾਰੀ ਦਾ ਲੋਹਾ ਮੰਨਵਾ ਰਹੇ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਸੁਰਖੀਆਂ ਅਤੇ ਸ਼ੋਰ-ਸ਼ਰਾਬੇ ਤੋਂ ਦੂਰ ਰਹਿਣਾ ਹੀ ਪਸੰਦ ਕਰਦੇ ਹਨ, ਜੋ ਖੁਦ ਰਿਜ਼ਰਵਡ ਰਹਿਣ ਦੇ ਨਾਲ-ਨਾਲ ਆਪਣੇ ਪਰਿਵਾਰ ਅਤੇ ਨਿੱਜੀ ਜ਼ਿੰਦਗੀ ਨੂੰ ਵੀ ਮੀਡੀਆ ਤੋਂ ਦੂਰ ਰੱਖਣਾ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਪੁੱਤਰਾਂ ਦਾ ਸਾਧਾਰਨ ਰੂਪ 'ਚ ਦਰਸ਼ਕਾਂ ਅਤੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣਾ ਭਾਰੀ ਹੈਰਾਨੀ ਪੈਦਾ ਕਰ ਰਿਹਾ ਹੈ, ਜੋ ਕਈ ਸਵਾਲ ਵੀ ਪੈਦਾ ਕਰ ਰਿਹਾ ਹੈ ਕਿ ਉਹ ਕਿਹੜੇ ਕਾਰਨ ਹਨ, ਜਿੰਨ੍ਹਾਂ ਦੇ ਮੱਦੇਨਜ਼ਰ ਅਮਰਿੰਦਰ ਗਿੱਲ ਅਪਣੇ ਪੁੱਤਰਾਂ ਨੂੰ ਵਜ਼ੂਦ ਅਤੇ ਪਛਾਣ ਦੇਣ ਲਈ ਅੱਗੇ ਨਹੀਂ ਆ ਰਹੇ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੀਰੀਅਲ 'ਅਨੁਪਮਾ' ਦੇ ਸੈੱਟ 'ਤੇ ਵੱਡਾ ਹਾਦਸਾ, 1 ਦੀ ਮੌਤ

ਪੰਜਾਬ ਦੇ ਮਾਝਾ ਖੇਤਰ ਅਧੀਨ ਆਉਂਦੇ ਜ਼ਿਲ੍ਹੇ ਤਰਨਤਾਰਨ ਸਾਹਿਬ ਨਾਲ ਸੰਬੰਧਿਤ ਅਮਰਿੰਦਰ ਗਿੱਲ ਦਾ ਵਿਆਹ ਸੁਨੀਤ ਗਿੱਲ ਨਾਲ ਹੋਇਆ ਹੈ, ਜੋ ਖੁਦ ਇੱਕ ਘਰੇਲੂ ਮਹਿਲਾ ਹੋਣ ਕਾਰਨ ਨਿੱਜੀ ਜੀਵਨ ਨੂੰ ਸਾਂਝਾ ਕਰਨ ਤੋਂ ਅੱਜ ਤੱਕ ਦੂਰ ਰਹੇ ਹਨ ਪਰ ਸਾਹਮਣੇ ਆਈ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅਮਰਿੰਦਰ ਗਿੱਲ ਦੇ ਕਰੀਅਰ ਨੂੰ ਸੰਵਾਰਨ ਅਤੇ ਉਨ੍ਹਾਂ ਨੂੰ ਸਟਾਰ ਬਣਾਉਣ 'ਚ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਘਰ ਪਰਿਵਾਰ ਤੱਕ ਅਪਣੇ-ਆਪ ਨੂੰ ਸੀਮਿਤ ਰੱਖਦਿਆਂ ਅਪਣੇ ਪਤੀ ਨੂੰ ਹਮੇਸ਼ਾ ਕਰੀਅਰ ਵੱਲ ਪੂਰਨ ਫੋਕਸ ਕਰਨ ਲਈ ਪ੍ਰੇਰਿਆ ਹੈ।

ਇਹ ਖ਼ਬਰ ਵੀ ਪੜ੍ਹੋ -  ਕੁੱਲ੍ਹੜ ਪਿੱਜ਼ਾ ਕੱਪਲ ਨੂੰ ਸਕਿਓਰਿਟੀ ਮਿਲਣ ਮਗਰੋਂ ਹੋ ਗਿਆ ਵੱਡਾ ਕਾਂਡ

ਇਸ ਸਭ ਦੇ ਬਾਵਜੂਦ ਅਮਰਿੰਦਰ ਗਿੱਲ ਦਾ ਅਪਣੇ ਪੁੱਤਰਾਂ ਦੇ ਹੱਕ 'ਚ ਖੁੱਲ੍ਹ ਕੇ ਨਾ ਖੜਣਾ ਸਾਧਾਰਨ ਪ੍ਰਸਥਿਤੀਆਂ ਦੀ ਨਿਸ਼ਾਨੀ ਨਹੀਂ ਮੰਨਿਆ ਜਾ ਸਕਦਾ। ਉਕਤ ਸੰਬੰਧਤ ਕੁਝ ਹੋਰ ਡੂੰਘਾਈ ਵੱਲ ਜਾਂਦਿਆਂ ਇਹ ਉਜਾਗਰਤਾ ਵੀ ਹੁੰਦੀ ਹੈ ਕਿ ਅਮਰਿੰਦਰ ਗਿੱਲ ਦੇ ਉਕਤ ਬੇਟੇ ਮੌਜੂਦਾ ਸਮੇਂ ਕੈਨੇਡਾ ਵਿਖੇ ਰਹਿ ਰਹੇ ਹਨ। ਅਮਰਿੰਦਰ ਗਿੱਲ ਦੀ ਨਜ਼ਰ-ਅੰਦਾਜ਼ੀ ਹਰ ਕਿਸੇ ਨੂੰ ਅਚੰਬਤ ਕਰ ਰਹੀ ਹੈ, ਜਿਸ ਨੂੰ ਮਹਿਜ਼ ਇਸ ਸੋਚ ਨਾਲ ਸਾਧਾਰਨ ਰੂਪ 'ਚ ਨਹੀਂ ਲਿਆ ਜਾ ਸਕਦਾ ਕਿ ਅਮਰਿੰਦਰ ਗਿੱਲ ਉਨ੍ਹਾਂ ਨੂੰ ਅਪਣੇ ਦਮ 'ਤੇ ਕੁਝ ਕਰਦਿਆਂ ਵੇਖਣਾ ਚਾਹੁੰਦੇ ਹਨ ਕਿਉਂਕਿ ਜ਼ਿੰਦਗੀ 'ਚ ਨਿੱਜੀ ਰੱਖਣ ਨੂੰ ਤਾਂ ਮੰਨਿਆ ਜਾ ਸਕਦਾ ਹੈ, ਪਰ ਬੱਚਿਆਂ ਨੂੰ ਸੁਫ਼ਨਿਆਂ ਸਮੇਤ ਇਕੱਲਤਾ ਵੱਲ ਧੱਕ ਦੇਣਾ ਮੰਨਣਯੋਗ ਨਹੀਂ ਹੈ ਜਾਂ ਫਿਰ ਇਸ ਪਿੱਛੇ ਕਾਰਨ ਕੁਝ ਹੋਰ ਵੀ ਹੋ ਸਕਦੇ ਹਨ। ਇਸ ਪਿੱਛੇ ਵੀ ਕਈ ਅਜਿਹੇ ਸਵਾਲ ਹਨ, ਜਿੰਨ੍ਹਾਂ ਦਾ ਜਵਾਬ ਭਵਿੱਖ ਦੀਆਂ ਗਹਿਰਾਈਆਂ ਹੀ ਦੇ ਸਕਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News