ਮਸ਼ਹੂਰ ਦੋਗਾਣਾ ਜੋੜੀ ਅਮਨ ਰੋਜ਼ੀ ਤੇ ਆਤਮਾ ਸਿੰਘ ਬੁਡੇਵਾਲ 18 ਸਾਲਾਂ ਬਾਅਦ ਹੋਏ ਅਲੱਗ, ਜਾਣੋ ਕੀ ਹੈ ਵਜ੍ਹਾ
Wednesday, Dec 14, 2022 - 11:45 AM (IST)
ਚੰਡੀਗੜ੍ਹ (ਬਿਊਰੋ)– ਪੰਜਾਬ ਦੀ ਮਸ਼ਹੂਰ ਦੋਗਾਣਾ ਜੋੜੀ ਅਮਨ ਰੋਜ਼ੀ ਤੇ ਆਤਮਾ ਸਿੰਘ ਬੁਡੇਵਾਲ ਅਲੱਗ ਹੋ ਗਏ ਹਨ। 18 ਸਾਲਾਂ ਤਕ ਇਕੱਠਿਆਂ ਕੰਮ ਕਰਨ ਮਗਰੋਂ ਦੋਵਾਂ ਦੇ ਰਸਤੇ ਵੱਖ ਹੋ ਗਏ ਹਨ।
ਵੱਖ ਹੋਣ ਦੀ ਵਜ੍ਹਾ ਗਾਇਕਾ ਅਮਨ ਰੋਜ਼ੀ ਨੇ ਬਿਆਨ ਕੀਤੀ ਹੈ। ਅਮਨ ਰੋਜ਼ੀ ਨੇ ਇੰਸਟਾਗ੍ਰਾਮ ’ਤੇ ਇਕ ਲਾਈਵ ਵੀਡੀਓ ਸਾਂਝੀ ਕੀਤੀ ਹੈ। ਅਮਨ ਰੋਜ਼ੀ ਨੇ ਕਿਹਾ ਕਿ ਕੁਝ ਲੋਕ ਉਸ ਨੂੰ ਮੈਸਿਜ ਕਰਕੇ ਉਸ ਦੀ ਸਿਹਤ ਬਾਰੇ ਪੁੱਛ ਰਹੇ ਹਨ। ਉਸ ਦੇ ਚਾਹੁਣ ਵਾਲਿਆਂ ਨੂੰ ਲੱਗਦਾ ਹੈ ਕਿ ਉਹ ਠੀਕ ਨਹੀਂ ਹੈ ਤੇ ਉਸ ਨੂੰ ਕੁਝ ਹੋ ਗਿਆ ਹੈ। ਹਾਲਾਂਕਿ ਇਹ ਬਿਲਕੁਲ ਝੂਠ ਹੈ।
ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਪਹਿਲੀ ਵਾਰ ਆਪਣੇ ਪੁੱਤਰ ਇਮਤਿਆਜ਼ ਨੂੰ ਲਿਆਇਆ ਭਾਰਤ, ਦੇਖੋ ਵੀਡੀਓ
ਉਹ ਪੂਰੀ ਤਰ੍ਹਾਂ ਨਾਲ ਠੀਕ ਹੈ ਤੇ ਆਪਣੇ ਘਰ ’ਚ ਹੈ। ਅਮਨ ਰੋਜ਼ੀ ਨੇ ਕਿਹਾ ਕਿ ਇਹ ਅਫਵਾਹ ਕਿਵੇਂ ਫੈਲੀ, ਇਸ ਬਾਰੇ ਉਸ ਨੂੰ ਨਹੀਂ ਪਤਾ ਪਰ ਉਹ ਪ੍ਰਮਾਤਮਾ ਦੀ ਕਿਰਬਾ ਨਾਲ ਬਿਲਕੁਲ ਠੀਕ-ਠਾਕ ਹੈ।
ਅਲੱਗ ਹੋਣ ਦੀ ਵਜ੍ਹਾ ਦੱਸਦਿਆਂ ਅਮਨ ਰੋਜ਼ੀ ਨੇ ਕਿਹਾ ਕਿ ਉਹ ਤੇ ਆਤਮਾ ਸਿੰਘ ਹੁਣ ਇਕੱਠੇ ਨਹੀਂ ਹਨ। ਲਗਭਗ 18 ਸਾਲਾਂ ਤਕ ਇਕੱਠਿਆਂ ਕੰਮ ਕਰਨ ਮਗਰੋਂ ਦੋਵੇਂ ਅਲੱਗ ਹੋ ਗਏ ਹਨ। ਇਸ ਦੀ ਵਜ੍ਹਾ ਕੰਟਰੈਕਟ ਹੈ, ਜੋ ਖ਼ਤਮ ਹੋ ਗਿਆ ਹੈ।
ਅਮਨ ਰੋਜ਼ੀ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਉਸ ਦੇ ਨਾਂ ’ਤੇ ਸ਼ੋਅ ਬੁੱਕ ਕਰਦਾ ਹੈ ਜਾਂ ਫਿਰ ਕਿਸੇ ਸ਼ੋਅ ’ਚ ਉਸ ਨੂੰ ਹਾਜ਼ਰ ਨਹੀਂ ਦੇਖਦਾ ਤਾਂ ਇਸ ਦਾ ਮਲਤਬ ਇਹ ਹੈ ਕਿ ਇਸ ਬਾਰੇ ਉਸ ਨਾਲ ਸੰਪਰਕ ਨਹੀਂ ਕੀਤਾ ਗਿਆ। ਉਹ ਇਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਜੋ ਲੋਕ ਉਸ ਦੇ ਨਾਂ ’ਤੇ ਸ਼ੋਅ ਬੁੱਕ ਕਰ ਰਹੇ ਹਨ, ਉਨ੍ਹਾਂ ਨੂੰ ਇਹ ਸਪੱਸ਼ਟੀਕਰਨ ਮਿਲ ਜਾਵੇ ਕਿ ਦੋਵੇਂ ਹੁਣ ਅਲੱਗ ਹੋ ਗਏ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।