ਪ੍ਰਸਿੱਧ ਅਦਾਕਾਰ ਅਲੀ ਗੋਨੀ ਦੇ ਲੱਗੀਆਂ ਗੰਭੀਰ ਸੱਟਾਂ! ਚਿਹਰੇ ਤੋਂ ਵਹਿਦਾ ਦਿਸਿਆ ਖ਼ੂਨ

Wednesday, Jul 31, 2024 - 12:43 PM (IST)

ਪ੍ਰਸਿੱਧ ਅਦਾਕਾਰ ਅਲੀ ਗੋਨੀ ਦੇ ਲੱਗੀਆਂ ਗੰਭੀਰ ਸੱਟਾਂ! ਚਿਹਰੇ ਤੋਂ ਵਹਿਦਾ ਦਿਸਿਆ ਖ਼ੂਨ

ਜਲੰਧਰ (ਬਿਊਰੋ) : ਮਸ਼ਹੂਰ ਟੀਵੀ ਅਦਾਕਾਰ ਅਲੀ ਗੋਨੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਪ੍ਰਸ਼ੰਸਕ ਵੀ ਹੈਰਾਨ ਹੋ ਗਏ। ਦਰਅਸਲ, ਇਸ ਵੀਡੀਓ 'ਚ ਅਲੀ ਗੋਨੀ ਦੇ ਚਿਹਰੇ 'ਤੇ ਖੂਨ ਵਹਿਦਾ ਨਜ਼ਰ ਆ ਰਿਹਾ ਹੈ ਅਤੇ ਉਹ ਲੰਗੜਾ ਕੇ ਚੱਲ ਰਿਹਾ ਹੈ। ਉਨ੍ਹਾਂ ਦੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਸਾਹ ਰੁਕ ਗਏ ਹਨ। ਹਰ ਕੋਈ ਪੁੱਛ ਰਿਹਾ ਹੈ ਕਿ ਉਸ ਨੂੰ ਕੀ ਹੋਇਆ ਅਤੇ ਸੈੱਟ 'ਤੇ ਐਂਬੂਲੈਂਸ ਕਿਉਂ ਖੜ੍ਹੀ ਹੈ। ਇਹ ਐਂਬੂਲੈਂਸ ਸ਼ੋਅ 'ਲਾਫਟਰ ਸ਼ੈੱਫ' ਦੇ ਸੈੱਟ 'ਤੇ ਵੇਖੀ ਗਈ।

ਇਹ ਖ਼ਬਰ ਵੀ ਪੜ੍ਹੋ - ਅਮਿਤਾਭ ਬੱਚਨ ਤੋਂ ਹੋ ਗਈ ਇਹ ਵੱਡੀ ਗ਼ਲਤੀ, ਹੱਥ ਜੋੜ ਮੰਗੀ ਸਾਰਿਆਂ ਤੋਂ ਮੁਆਫ਼ੀ

ਦੱਸ ਦੇਈਏ ਕਿ ਇਸ ਲਾਫਟਰ ਸ਼ੋਅ ਨੂੰ ਭਾਰਤੀ ਸਿੰਘ ਹੋਸਟ ਕਰ ਰਹੀ ਹੈ। ਅਲੀ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਸ ਦੇ ਚਿਹਰੇ 'ਤੇ ਖੂਨ ਵਹਿਦਾ ਨਜ਼ਰ ਆ ਰਿਹਾ ਹੈ। ਇਸ ਸ਼ੋਅ 'ਚ ਐਲੀ ਗੋਨੀ ਦੇ ਨਾਲ-ਨਾਲ ਰਾਹੁਲ ਵੈਦਿਆ, ਅੰਕਿਤਾ ਲੋਖੰਡੇ-ਵਿੱਕੀ ਜੈਨ, ਕ੍ਰਿਸ਼ਨਾ ਅਭਿਸ਼ੇਕ-ਕਸ਼ਮੀਰਾ ਸ਼ਾਹ, ਸੁਦੇਸ਼ ਲਹਿਰੀ-ਨਿਆ ਸ਼ਰਮਾ, ਜੰਨਤ ਜ਼ੁਬੈਰ-ਰੀਮ ਅਤੇ ਕਰਨ ਕੁੰਦਰਾ-ਅਰਜੁਨ ਬਿਜਲਾਨੀ ਜੋੜੀ 'ਚ ਨਜ਼ਰ ਆ ਰਹੇ ਹਨ। ਇਨ੍ਹਾਂ ਸਾਰਿਆਂ ਨੂੰ ਸ਼ੋਅ 'ਚ ਵੱਖ-ਵੱਖ ਤਰ੍ਹਾਂ ਦਾ ਖਾਣਾ ਬਣਾਉਣ ਦਾ ਕੰਮ ਦਿੱਤਾ ਜਾਂਦਾ ਹੈ। ਇਸ ਟਾਸਕ ਨੂੰ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਗੋਲਡਨ ਸਟਾਰ ਵੀ ਮਿਲਦਾ ਹੈ। ਸ਼ੋਅ ਦੇ ਜੱਜ ਹਰਪਾਲ ਸਿੰਘ ਸੋਖੀ ਹਨ।

ਦੱਸਯੋਗ ਹੈ ਕਿ ਹਾਲ ਹੀ 'ਚ ਇਸ ਸ਼ੋਅ ਦੀ ਸ਼ੂਟਿੰਗ ਚੱਲ ਰਹੀ ਸੀ। ਅਲੀ ਗੋਨੀ ਨੂੰ ਵੀ ਲੋਕੇਸ਼ਨ 'ਤੇ ਦੇਖਿਆ ਗਿਆ। ਜਦੋਂ ਅਲੀ ਮੈਰੂਨ ਰੰਗ ਦਾ ਪਠਾਨੀ ਸੂਟ ਪਾ ਕੇ ਵਾਪਸ ਪਰਤਿਆ ਤਾਂ ਉਸ ਦੇ ਮੱਥੇ ਕੋਲ ਲਹੂ ਵਹਿਦਾ ਨਜ਼ਰ ਆਇਆ। ਇਹ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਡਰ ਗਏ। ਇੱਕ ਨੇ ਪੁੱਛਿਆ, 'ਕੀ ਲਹੂ ਨਿਕਲ ਰਿਹਾ ਹੈ?' ਇਕ ਹੋਰ ਨੇ ਲਿਖਿਆ, 'ਐਂਬੂਲੈਂਸ ਪਿੱਛੇ ਕਿਉਂ ਖੜ੍ਹੀ ਹੈ?' ਹਾਲਾਂਕਿ, ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਕਿਉਂਕਿ ਇਸ ਸ਼ੋਅ 'ਚ ਬਹੁਤ ਜ਼ਿਆਦਾ ਕਾਮੇਡੀ ਹੈ, ਇਸ ਲਈ ਸੰਭਵ ਹੈ ਕਿ ਇਹ ਕਾਮੇਡੀ ਦਾ ਹਿੱਸਾ ਹੋ ਸਕਦਾ ਹੈ! ਕਲਰਜ਼ ਚੈਨਲ ਅਤੇ ਜੀਓ ਸਿਨੇਮਾ ਐਪ 'ਤੇ 1 ਅਗਸਤ ਤੋਂ ਵੀਰਵਾਰ ਅਤੇ ਸ਼ੁੱਕਰਵਾਰ ਰਾਤ 10 ਵਜੇ ਸ਼ੋਅ ਦੇਖ ਸਕਦੇ ਹੋ। ਪਹਿਲਾਂ ਇਹ ਸ਼ਨੀਵਾਰ ਅਤੇ ਐਤਵਾਰ ਰਾਤ 9 ਵਜੇ ਟੈਲੀਕਾਸਟ ਹੁੰਦਾ ਸੀ ਪਰ ਹੁਣ ਰੋਹਿਤ ਸ਼ੈੱਟੀ ਦਾ ਸ਼ੋਅ 'ਖਤਰੋਂ ਕੇ ਖਿਲਾੜੀ 14' ਇਸ ਸਮੇਂ ਸ਼ੁਰੂ ਹੋ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News