ਰੂਸ ’ਚ ‘ਪੁਸ਼ਪਾ’ ਦੀ ਪ੍ਰਮੋਸ਼ਨ ਦੌਰਾਨ ਅੱਲੂ ਅਰਜੁਨ ਨੇ ਕੀਤਾ ਰਸ਼ੀਅਨ ਭਾਸ਼ਾ ’ਚ ਪ੍ਰਸ਼ੰਸਕਾਂ ਨੂੰ ਇੰਪ੍ਰੈੱਸ

Monday, Dec 05, 2022 - 10:52 AM (IST)

ਰੂਸ ’ਚ ‘ਪੁਸ਼ਪਾ’ ਦੀ ਪ੍ਰਮੋਸ਼ਨ ਦੌਰਾਨ ਅੱਲੂ ਅਰਜੁਨ ਨੇ ਕੀਤਾ ਰਸ਼ੀਅਨ ਭਾਸ਼ਾ ’ਚ ਪ੍ਰਸ਼ੰਸਕਾਂ ਨੂੰ ਇੰਪ੍ਰੈੱਸ

ਮੁੰਬਈ (ਬਿਊਰੋ)– ਅੱਲੂ ਅਰਜੁਨ ਦੀ ਬਲਾਕਬਸਟਰ ਫ਼ਿਲਮ ‘ਪੁਸ਼ਪਾ : ਦਿ ਰਾਈਜ਼’ ਦੀ ਰੂਸ ਰਿਲੀਜ਼ ਨੇ ਇਕ ਹੋਰ ਨਵੀਂ ਮਿਸਾਲ ਸਾਹਮਣੇ ਲਿਆਂਦੀ ਹੈ। ਜਦੋਂ ਟੀਮ ਪ੍ਰਮੋਸ਼ਨ ਲਈ ਘੁੰਮ ਰਹੀ ਸੀ ਤਾਂ ਹਾਲ ਹੀ ’ਚ ਅੱਲੂ ਅਰਜੁਨ ਨੂੰ ਰੂਸੀ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਭਾਸ਼ਾ ’ਚ ਸੰਬੋਧਨ ਕਰਦੇ ਦੇਖਿਆ ਗਿਆ, ਜਿਸ ਨੇ ਯਕੀਨਨ ਪ੍ਰਭਾਵਿਤ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਨੀਰੂ ਬਾਜਵਾ ਦੀਆਂ ਧੀਆਂ ਨੇ ਆਪਣੀ ਦਾਦੀ ਮਾਂ ਦਾ ਇੰਝ ਮਨਾਇਆ ਜਨਮਦਿਨ, ਵੇਖੋ ਤਸਵੀਰਾਂ

ਜਿਥੇ ਪੁਸ਼ਪਰਾਜ ਦੇ ਸਵੈਗ ਨੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਭਾਰਤ ’ਚ ਕਾਫੀ ਹਲਚਲ ਮਚਾ ਦਿੱਤੀ ਸੀ, ਉਥੇ ਹੀ ਹੁਣ ਅਜਿਹਾ ਨਜ਼ਾਰਾ ਰੂਸ ’ਚ ਵੀ ਦੇਖਿਆ ਗਿਆ ਹੈ। ‘ਪੁਸ਼ਪਾ : ਦਿ ਰਾਈਜ਼’ ਹਾਲ ਹੀ ’ਚ ਰੂਸ ’ਚ ਰਿਲੀਜ਼ ਹੋਈ ਹੈ, ਫ਼ਿਲਮ ਦੀ ਪੂਰੀ ਟੀਮ ਵੱਖ-ਵੱਖ ਥਾਵਾਂ ’ਤੇ ਪ੍ਰਮੋਸ਼ਨ ਕਰਦੀ ਨਜ਼ਰ ਆਈ।

ਇਸ ਦੌਰਾਨ ਪੁਸ਼ਪਰਾਜ ਸਵੈਗ ’ਚ ਅਦਾਕਾਰ ਅੱਲੂ ਅਰਜੁਨ ਰੂਸੀ ਪ੍ਰਸ਼ੰਸਕਾਂ ਨੂੰ ਰਸ਼ੀਅਨ ਰਸਕੀ ਯਾਜ਼ਿਕ ’ਚ ਸੰਬੋਧਿਤ ਕਰਦੇ ਨਜ਼ਰ ਆਏ, ਜੋ ਉਨ੍ਹਾਂ ਦੀ ਭਾਸ਼ਾ ਹੈ। ਇਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਤਾੜੀਆਂ ਤੇ ਹੂਟਿੰਗ ਨਾਲ ਸਵਾਗਤ ਕੀਤਾ।

PunjabKesari

‘ਪੁਸ਼ਪਾ : ਦਿ ਰਾਈਜ਼’ 1 ਦਸੰਬਰ ਨੂੰ ਮਾਸਕੋ ਤੇ 3 ਨੂੰ ਸੇਂਟ ਪੀਟਰਸਬਰਗ ’ਚ ਰਿਲੀਜ਼ ਕੀਤੀ ਗਈ। ਪ੍ਰੀਮੀਅਰ ਰੂਸ ਦੇ 24 ਸ਼ਹਿਰਾਂ ’ਚ ਹੋਣ ਵਾਲੇ 5ਵੇਂ ਭਾਰਤੀ ਫ਼ਿਲਮ ਫੈਸਟੀਵਲ ਦੇ ਉਦਘਾਟਨੀ ਸਮਾਰੋਹ ’ਚ ਹੋਵੇਗਾ। ਇਹ ਫ਼ਿਲਮ ਰੂਸ ’ਚ 8 ਦਸੰਬਰ ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News