‘ਗੋਡੇ ਗੋਡੇ ਚਾਅ’ ਫ਼ਿਲਮ ਦਾ ਗੀਤ ‘ਅੱਲ੍ਹੜਾਂ ਦੇ’ ਕੱਲ ਨੂੰ ਹੋਵੇਗਾ ਰਿਲੀਜ਼, ਦੇਖੋ ਮਸਤੀ ਭਰਿਆ ਟੀਜ਼ਰ

Wednesday, May 10, 2023 - 01:23 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਗੋਡੇ ਗੋਡੇ ਚਾਅ’ ਆਪਣੇ ਟਰੇਲਰ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫ਼ਿਲਮ ਦੇ ਟਰੇਲਰ ਨੂੰ ਲੋਕਾਂ ਵਲੋਂ ਖ਼ੂਬ ਪਿਆਰ ਮਿਲ ਰਿਹਾ ਹੈ। ਨਾਲ ਹੀ ਇਸ ਦਾ ਪਹਿਲਾ ਗੀਤ ‘ਸਖੀਏ ਸਹੇਲੀਏ’ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਉਥੇ ਹੁਣ ਫ਼ਿਲਮ ਦੇ ਦੂਜੇ ਗੀਤ ਦਾ ਟੀਜ਼ਰ ਸਾਹਮਣੇ ਆਇਆ ਹੈ, ਜਿਸ ਦਾ ਨਾਂ ਹੈ ‘ਅੱਲ੍ਹੜਾਂ ਦੇ’। ਟੀਜ਼ਰ ਤੋਂ ਸਾਫ ਪਤਾ ਚੱਲਦਾ ਹੈ ਕਿ ਇਹ ਗੀਤ ਮਸਤੀ ਭਰਪੂਰ ਹੋਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਨਜ਼ਰਬੰਦ ਕਰਨ 'ਤੇ ADGP ਦਾ ਅਹਿਮ ਬਿਆਨ

ਫ਼ਿਲਮ ਦੇ ਟਰੇਲਰ ਦੇ ਅਖੀਰ ’ਚ ਸੋਨਮ ਬਾਜਵਾ ਦਾ ਜਿਹੜਾ ਡਾਂਸ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਸੀ, ਉਹ ਇਸ ਗੀਤ ’ਚ ਸਾਨੂੰ ਦੇਖਣ ਨੂੰ ਮਿਲਣ ਵਾਲਾ ਹੈ।

ਗੀਤ ਨੂੰ ਆਵਾਜ਼ ਨਛੱਤਰ ਗਿੱਲ ਨੇ ਦਿੱਤੀ ਹੈ। ਇਸ ਦੇ ਬੋਲ ਕਪਤਾਨ ਨੇ ਲਿਖੇ ਹਨ ਤੇ ਸੰਗੀਤ ਐੱਨ. ਵੀ. ਨੇ ਦਿੱਤਾ ਹੈ।

ਫ਼ਿਲਮ ਦੀ ਗੱਲ ਕਰੀਏ ਤਾਂ ਇਸ ’ਚ ਸੋਨਮ ਬਾਜਵਾ, ਤਾਨੀਆ, ਗਿਤਾਜ਼ ਬਿੰਦਰਖੀਆ, ਗੁਰਜੈਜ਼, ਨਿਰਮਲ ਰਿਸ਼ੀ, ਸਰਦਾਰ ਸੋਹੀ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਮਿੰਟੂ ਕਾਪਾ ਤੇ ਅੰਮ੍ਰਿਤ ਐਂਬੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਜਗਦੀਪ ਸਿੱਧੂ ਨੇ ਲਿਖੀ ਹੈ। ਦੁਨੀਆ ਭਰ ’ਚ ਇਹ ਫ਼ਿਲਮ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News