ਅਲੀਜ਼ੇਹ ਦੀ ‘ਫਰਰੇ’ ਗੋਆ ਫ਼ਿਲਮ ਫੈਸਟੀਵਲ ''ਚ ਪ੍ਰੀਮੀਅਰ ਲਈ ਚੁਣੀ ਗਈ

Saturday, Nov 11, 2023 - 03:07 PM (IST)

ਅਲੀਜ਼ੇਹ ਦੀ ‘ਫਰਰੇ’ ਗੋਆ ਫ਼ਿਲਮ ਫੈਸਟੀਵਲ ''ਚ ਪ੍ਰੀਮੀਅਰ ਲਈ ਚੁਣੀ ਗਈ

ਮੁੰਬਈ (ਬਿਊਰੋ) - ਗੋਆ ’ਚ 54ਵੇਂ ਭਾਰਤੀ ਅੰਤਰਰਾਸ਼ਟਰੀ ਮਹਾਉਤਸਵ ਵਿਚ ਫਿਲਮ ‘ਫਰਰੇ’ ਦਾ ਪ੍ਰੀਮੀਅਮ ਹੋਵੇਗਾ। ਸੌਮੇਂਦਰ ਪਾਧੀ ਵੱਲੋਂ ਨਿਰਦੇਸ਼ਤ ਅਤੇ ਅਭਿਸ਼ੇਕ ਯਾਦਵ ਅਤੇ ਪਾਧੀ ਵੱਲੋਂ ਲਿਖਿਤ ‘ਫੱਰੇ’ ਅਕਾਦਮਿਕ ਧੋਖਾਧੜੀ ਦੀ ਗੁੰਝਲਦਾਰ ਦੁਨੀਆ ’ਤੇ ਪ੍ਰਕਾਸ਼ ਪਾਉਂਦੀ ਹੈ। ਪ੍ਰਤਿਭਾਸ਼ਾਲੀ ਅਲੀਜ਼ੇਹ ਸਟਾਰਰ ‘ਫਰਰੇ’ ਫਿਲਮ ਫੈਸਟੀਵਲ ’ਚ ਅਮਿੱਟ ਛਾਪ ਛੱਡਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ : ਕਿਉਂ ਬਦਨਾਮ ਹੋ ਰਹੇ ਸੋਸ਼ਲ ਮੀਡੀਆ ਸਟਾਰ? ਜਾਣੋ ਗੁਨਗੁਨ ਗੁਪਤਾ, ਐਲਵਿਸ਼ ਯਾਦਵ ਤੇ ਮਨੀਸ਼ ਕਸ਼ਯਪ ਦੇ ਵਿਵਾਦ

ਸੁਪਰਸਟਾਰ ਸਲਮਾਨ ਖ਼ਾਨ ਦਾ ਕਹਿਣਾ ਹੈ, ‘ਫਿਲਮ ਫੈਸਟੀਵਲ ਬਹੁਤ ਹੀ ਵੱਕਾਰੀ ਸਮਾਗਮ ਹੈ। ਮੈਨੂੰ ਖੁਸ਼ੀ ਹੈ ਕਿ ‘ਫਰਰੇ’ ਦੀ ਸਕ੍ਰੀਨਿੰਗ ਹੋ ਰਹੀ ਹੈ। ਮੇਰੇ ਕੋਲ ਪਿਛਲੇ ਸਾਲਾਂ ਦੇ ਫਿਲਮ ਫੈਸਟੀਵਲ ਦੀਆਂ ਕੁਝ ਮਨਮੋਹਕ ਯਾਦਾਂ ਹਨ ਅਤੇ ‘ਫਰਰੇ’ ਦੇ ਵੱਕਾਰੀ ਪੈਨਲ ਵਿਚ ਸ਼ਾਮਲ ਹੋਣਾ ਇਕ ਫੁੱਲ ਸਰਕਲ ਵਾਂਗ ਮਹਿਸੂਸ ਹੋ ਰਿਹਾ ਹੈ। ‘ਫਰਰੇ’ 24 ਨਵੰਬਰ ਨੂੰ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News