ਐੱਸ.ਐੱਸ.ਰਾਜਾਮੌਲੀ ਦੀ ਫ਼ਿਲਮ ’ਚ ਮੁੜ ਨਜ਼ਰ ਆਵੇਗੀ ਆਲੀਆ ਭੱਟ, ਉਮੈਰ ਸੰਧੂ ਨੇ ਦਿੱਤੀ ਜਾਣਕਾਰੀ

Friday, Sep 16, 2022 - 05:16 PM (IST)

ਐੱਸ.ਐੱਸ.ਰਾਜਾਮੌਲੀ ਦੀ ਫ਼ਿਲਮ ’ਚ ਮੁੜ ਨਜ਼ਰ ਆਵੇਗੀ ਆਲੀਆ ਭੱਟ, ਉਮੈਰ ਸੰਧੂ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ- ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ ‘ਬ੍ਰਹਮਾਸਤਰ’ ਬਾਕਸ ਆਫ਼ਿਸ ’ਤੇ ਕਾਫ਼ੀ ਧਮਾਲ ਮਚਾ ਰਹੀ ਹੈ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਨੂੰ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ‘ਬ੍ਰਹਮਾਸਤਰ’ ਬਾਕਸ ਆਫ਼ਿਸ ’ਤੇ ਚੰਗੀ ਕਮਾਈ ਕੀਤੀ ਹੈ। ਹਾਲ ਹੀ ’ਚ ਖ਼ਬਰ ਸਾਹਮਣੇ ਆਈ ਹੈ ਕਿ ਆਲੀਆ ਇਕ ਵਾਰ ਫਿਰ ਮਸ਼ਹੂਰ ਨਿਰਦੇਸ਼ਕ ਐੱਸ.ਐੱਸ ਰਾਜਾਮੌਲੀ ਨਾਲ ਕੰਮ ਕਰਨ ਜਾ ਰਹੀ ਹੈ। ਇਸ ਫ਼ਿਲਮ ’ਚ ਉਹ ਮਹੇਸ਼ ਬਾਬੂ ਦੇ ਨਾਲ ਨਜ਼ਰ ਆਵੇਗੀ।

ਇਹ ਵੀ ਪੜ੍ਹੋ : ਮੌਨੀ ਰਾਏ ਸਵਿਮ ਸੂਟ ਬਿਖ਼ੇਰੇ ਹੁਸਨ ਦੇ ਜਲਵੇ, ਸਮੁੰਦਰ ਵਿਚਕਾਰ ਅਦਾਕਾਰਾ ਨੇ ਦਿੱਤੇ ਹੌਟ ਪੋਜ਼

ਓਵਰਸੀਜ਼ ਸੈਂਸਰ ਬੋਰਡ ਦੇ ਮੈਂਬਰ ਉਮੈਰ ਸੰਧੂ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਅਕਸਰ ਸਿਨੇਮਾ ਨਾਲ ਜੁੜੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਰਹਿੰਦੇ ਹਨ। ਅਜਿਹੇ ’ਚ ਹੁਣ ਉਮੈਰ ਨੇ ਆਲੀਆ ਦੀ ਨਵੀਂ ਫ਼ਿਲਮ ਬਾਰੇ ਜਾਣਕਾਰੀ ਦਿੱਤੀ ਹੈ। ਉਮੈਰ ਨੇ ਟਵੀਟ ’ਚ ਲਿਖਿਆ ਕਿ ‘ਆਧਿਕਾਰਿਕ ਤੌਰ ’ਤੇ ਪੁਸ਼ਟੀ ਕੀਤੀ ਗਈ ਹੈ ਕਿ ਆਲੀਆ ਭੱਟ ਨੇ ਮਹੇਸ਼ ਬਾਬੂ ਨਾਲ ਐੱਸ.ਐੱਸ.ਰਾਜਾਮੌਲੀ ਦੀ ਅਗਲੀ ਫ਼ਿਲਮ ਸਾਈਨ ਕਰ ਲਈ ਹੈ। 

 

ਇਸ ਫ਼ਿਲਮ ਦਾ ਸ਼ੂਟ ਆਲੀਆ ਦੀ ਡਿਲਿਵਰੀ ਦੇ ਬਾਅਦ ਸ਼ੁਰੂ ਹੋਵੇਗਾ। ਉਮੈਰ ਸੰਧੂ ਟਵੀਟ ’ਚ #SSMB29 ਵੀ ਲਿਖਿਆ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਫ਼ਿਲਮ ਦਾ ਬਜਟ 800 ਕਰੋੜ ਰੁਪਏ ਹੋ ਸਕਦਾ ਹੈ।

ਇਹ ਵੀ ਪੜ੍ਹੋ : EOW ਨੇ 6 ਘੰਟੇ ਤੱਕ ਕੀਤੀ ਨੋਰਾ ਤੋਂ ਪੁੱਛਗਿੱਛ, ਸਪੱਸ਼ਟੀਕਰਨ ’ਚ ਕਿਹਾ-‘ਮੈਂ ਸਾਜ਼ਿਸ਼ ਦਾ ਸ਼ਿਕਾਰ ਹੋਈ ਹਾਂ...’

ਆਲੀਆ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਰਣਵੀਰ ਸਿੰਘ ਦੇ ਨਾਲ ਫ਼ਿਲਮ ‘ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ’ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਆਲੀਆ  ‘ਜੀ ਲੇ ਜ਼ਰਾ’ ’ਚ ਕੈਟਰੀਨਾ ਕੈਫ਼ ਅਤੇ ਪ੍ਰਿਅੰਕਾ ਚੋਪੜਾ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਆਲੀਆ ਹਾਲੀਵੁੱਡ ਫ਼ਿਲਮ ‘ਹਾਰਟ ਆਫ਼ ਸਟੋਨ’ ’ਚ ਵੀ ਨਜ਼ਰ ਆਵੇਗੀ। ਹੁਣ ਇਸ ਲਿਸਟ ’ਚ ਐੱਸ.ਐੱਸ ਰਾਜਾਮੌਲੀ ਦੀ ਫ਼ਿਲਮ SSMB29 ਵੀ ਸ਼ਾਮਲ ਹੋ ਗਈ ਹੈ।


author

Shivani Bassan

Content Editor

Related News