ਰਾਮ ਮੰਦਰ ਦੇ ਅੰਦਰ ਭੀੜ ’ਚ ਫਸੀ ਆਲੀਆ ਭੱਟ, ਪਤਨੀ ਨੂੰ ਸੰਭਾਲਦੇ ਪ੍ਰੇਸ਼ਾਨ ਦਿਖੇ ਰਣਬੀਰ ਕਪੂਰ

Tuesday, Jan 23, 2024 - 12:56 PM (IST)

ਰਾਮ ਮੰਦਰ ਦੇ ਅੰਦਰ ਭੀੜ ’ਚ ਫਸੀ ਆਲੀਆ ਭੱਟ, ਪਤਨੀ ਨੂੰ ਸੰਭਾਲਦੇ ਪ੍ਰੇਸ਼ਾਨ ਦਿਖੇ ਰਣਬੀਰ ਕਪੂਰ

ਮੁੰਬਈ (ਬਿਊਰੋ)– ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਮੌਕੇ ਅਯੁੱਧਿਆ ਪਹੁੰਚੇ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਦੋਵੇਂ ਭੀੜ ਵਿਚਕਾਰ ਫਸੇ ਨਜ਼ਰ ਆ ਰਹੇ ਹਨ। ਇਸ ਵੀਡੀਓ ’ਚ ਰਣਬੀਰ ਕਪੂਰ ਪਤਨੀ ਆਲੀਆ ਭੱਟ ਦਾ ਬਚਾਅ ਕਰਦੇ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਦਰਅਸਲ, ਇਹ ਵੀਡੀਓ ਉਸ ਸਮੇਂ ਦੀ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਦਰ ਦੇ ਪਵਿੱਤਰ ਅਸਥਾਨ ਤੋਂ ਬਾਹਰ ਨਿਕਲਦੇ ਹਨ ਤੇ ਇਸ ਤੋਂ ਬਾਅਦ ਉਥੇ ਆਉਣ ਵਾਲੇ ਮਹਿਮਾਨਾਂ ਦਾ ਅੰਦਰ ਜਾਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਭਗਵਾਨ ਰਾਮ ਲੱਲਾ ਦੇ ਦਰਸ਼ਨਾਂ ਲਈ ਭੀੜ ’ਚ ਹਰ ਕੋਈ ਹੌਲੀ-ਹੌਲੀ ਅੱਗੇ ਵਧਦਾ ਨਜ਼ਰ ਆ ਰਿਹਾ ਹੈ ਤੇ ਇਸ ਦੌਰਾਨ ਰਣਬੀਰ ਤੇ ਆਲੀਆ ਵੀ ਹੌਲੀ-ਹੌਲੀ ਅੱਗੇ ਵਧਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪ੍ਰਾਣ ਪ੍ਰਤਿਸ਼ਠਾ ’ਤੇ ਝੂਮਿਆ ਬਾਲੀਵੁੱਡ, ਕਿਹਾ– ‘ਪੂਰਾ ਦੇਸ਼ ਅਯੁੱਧਿਆ ’ਚ ਰਾਮ ਲੱਲਾ ਦੇ ਸਵਾਗਤ ਲਈ ਇਕਜੁੱਟ ਹੋਇਆ’

ਸੋਸ਼ਲ ਮੀਡੀਆ ’ਤੇ ਦਿਖਾਈ ਦੇ ਰਹੀ ਇਸ ਵੀਡੀਓ ’ਚ ਰਣਬੀਰ ਕਪੂਰ ਧੋਤੀ-ਕੁੜਤੇ ’ਚ ਰਾਮ ਮੰਦਰ ਦੇ ਅੰਦਰ ਨਜ਼ਰ ਆ ਰਹੇ ਹਨ ਤੇ ਆਲੀਆ ਉਨ੍ਹਾਂ ਦੇ ਅੱਗੇ ਨਜ਼ਰ ਆ ਰਹੀ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਦੋਵੇਂ ਹੱਥਾਂ ਨਾਲ ਫੜ ਰੱਖਿਆ ਹੈ। ਆਲੀਆ ਦੇ ਚਿਹਰੇ ’ਤੇ ਤਣਾਅ ਦੀਆਂ ਰੇਖਾਵਾਂ ਨਜ਼ਰ ਆ ਰਹੀਆਂ ਹਨ ਤੇ ਰਣਬੀਰ ਦੇ ਚਿਹਰੇ ’ਤੇ ਵੀ ਚਿੰਤਾ ਨਜ਼ਰ ਆ ਰਹੀ ਹੈ। ਹਾਲਾਂਕਿ ਭੀੜ ’ਚ ਕੁਝ ਲੋਕ ਉਨ੍ਹਾਂ ਨੂੰ ਅੱਗੇ ਵਧਣ ਦਾ ਰਸਤਾ ਵੀ ਦਿੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਪਿੱਛੇ ਸ਼੍ਰੀਰਾਮ ਨੈਨੇ ਤੇ ਉਨ੍ਹਾਂ ਦੇ ਪਿੱਛੇ ਮਾਧੁਰੀ ਦੀਕਸ਼ਿਤ ਵੀ ਨਜ਼ਰ ਆ ਰਹੀ ਹੈ।

ਰਣਬੀਰ ਤੇ ਆਲੀਆ ਮੁੰਬਈ ਲਈ ਰਵਾਨਾ ਹੋ ਗਏ
ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਇਹ ਸਿਤਾਰੇ ਏਅਰਪੋਰਟ ਤੋਂ ਮੁੰਬਈ ਵੱਲ ਰਵਾਨਾ ਹੋਏ। ਰਣਬੀਰ ਤੇ ਆਲੀਆ ਦੋਵਾਂ ਨੇ ਕੈਮਰੇ ਵੱਲ ਦੇਖਿਆ ਤੇ ਲੋਕਾਂ ਨੂੰ ਹੈਲੋ ਕਿਹਾ ਤੇ ਅਯੁੱਧਿਆ ਨੂੰ ਅਲਵਿਦਾ ਕਿਹਾ।

ਇਨ੍ਹਾਂ ਸਿਤਾਰਿਆਂ ਨੂੰ ਅਯੁੱਧਿਆ ਦਾ ਸੱਦਾ ਮਿਲਿਆ
ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਫ਼ਿਲਮੀ ਸਿਤਾਰਿਆਂ ਨੂੰ ਅਯੁੱਧਿਆ ਮੰਦਰ ’ਚ ਬੁਲਾਇਆ ਗਿਆ ਸੀ, ਉਨ੍ਹਾਂ ’ਚ ਵਿਵੇਕ ਓਬਰਾਏ, ਅਭਿਸ਼ੇਕ ਬੱਚਨ, ਅਮਿਤਾਭ ਬੱਚਨ, ਜੈਕੀ ਸ਼ਰਾਫ, ਮਾਧੁਰੀ ਦੀਕਸ਼ਿਤ, ਵਿੱਕੀ ਕੌਸ਼ਲ, ਰਾਜਕੁਮਾਰ ਹਿਰਾਨੀ, ਸੋਨੂੰ ਨਿਗਮ, ਕੰਗਨਾ ਰਣੌਤ, ਆਲੀਆ ਭੱਟ, ਰਣਬੀਰ ਕਪੂਰ ਤੇ ਕੈਟਰੀਨਾ ਸ਼ਾਮਲ ਹਨ। ਇਸ ਮੌਕੇ ਬਾਲੀਵੁੱਡ ਤੋਂ ਇਲਾਵਾ ਸਾਊਥ ਦੇ ਕਈ ਸਿਤਾਰਿਆਂ ਨੂੰ ਵੀ ਇਥੇ ਬੁਲਾਇਆ ਗਿਆ ਸੀ, ਜਿਨ੍ਹਾਂ ’ਚ ਰਜਨੀਕਾਂਤ, ਧਾਨੁਸ਼, ਚਿਰੰਜੀਵੀ ਤੇ ਰਾਮ ਚਰਨ ਵਰਗੇ ਫ਼ਿਲਮੀ ਸਿਤਾਰੇ ਸ਼ਾਮਲ ਹਨ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News