ਆਲੀਆ ਨੇ ਪਿਆਰ ਦੇ ਚੱਕਰ ''ਚ ਖ਼ਰਚੇ 32 ਕਰੋੜ, ਸ਼ਾਹਰੁਖ ਦੀ ਪਤਨੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

Wednesday, Dec 02, 2020 - 04:29 PM (IST)

ਆਲੀਆ ਨੇ ਪਿਆਰ ਦੇ ਚੱਕਰ ''ਚ ਖ਼ਰਚੇ 32 ਕਰੋੜ, ਸ਼ਾਹਰੁਖ ਦੀ ਪਤਨੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਮੁੰਬਈ (ਬਿਊਰੋ) : ਪਿਆਰ 'ਚ ਬਹੁਤ ਤਾਕਤ ਹੁੰਦੀ ਹੈ ਤੇ ਪਿਆਰ ਕੀ-ਕੁਝ ਨਹੀਂ ਕਰਵਾ ਦਿੰਦਾ। ਲੱਗਦਾ ਹੈ ਇਸੇ ਪਿਆਰ ਦੀ ਉਦਾਹਰਨ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਸੈੱਟ ਕੀਤੀ ਹੈ। ਪਿਆਰ ਦੇ ਚੱਕਰ 'ਚ ਆਲੀਆ ਨੇ 32 ਕਰੋੜ ਖ਼ਰਚ ਕਰ ਦਿੱਤੇ। ਪਿਆਰ 'ਚ ਦੂਰੀ ਨਾ ਰਹੇ ਤਾਂ ਇਸ ਕਰਕੇ ਆਲੀਆ ਰਣਬੀਰ ਕਪੂਰ ਦੀ ਗੁਆਂਢਣ ਬਣ ਗਈ ਹੈ, ਜਿਸ ਲਈ ਆਲੀਆ ਨੇ ਪੂਰੇ 32 ਕਰੋੜ ਖ਼ਰਚ ਕੀਤੇ ਹਨ। ਦਰਅਸਲ ਜਿਸ ਬਿਲਡਿੰਗ 'ਚ ਰਣਬੀਰ ਕਪੂਰ ਰਹਿ ਰਹੇ ਹਨ ਉਸੇ ਹੀ ਬਿਲਡਿੰਗ 'ਚ ਆਲੀਆ ਨੇ ਨਵਾਂ ਫਲੈਟ ਖ਼ਰੀਦਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਾਨ ਧਰਨੇ ਨੂੰ 'ਸ਼ਹੀਨ ਬਾਗ' ਨਾਲ ਜੋੜ ਮੁੜ ਕਸੂਤੀ ਫਸੀ ਕੰਗਨਾ, ਹੁਣ ਸਰਗੁਣ ਮਹਿਤਾ ਨੇ ਲਿਆ ਲੰਬੇ ਹੱਥੀਂ

ਇਸ ਲਈ ਆਲੀਆ ਨੂੰ 32 ਕਰੋੜ ਦੀ ਰਕਮ ਅਦਾ ਕਰਨੀ ਪਈ ਹੈ। ਹਾਲ ਹੀ 'ਚ ਆਲੀਆ ਨੇ ਬਾਂਦਰਾਂ 'ਚ ਪਾਲੀ ਹਿਲਸ 'ਵਾਸਤੂ' 'ਚ ਆਲੀਸ਼ਾਨ ਫਲੈਟ ਖ਼ਰੀਦਿਆ ਹੈ ਤੇ ਇਸੇ ਬਿਲਡਿੰਗ ਦੇ 7ਵੇਂ ਫਲੋਰ 'ਤੇ ਰਣਬੀਰ ਕਪੂਰ ਰਹਿੰਦੇ ਹਨ ਅਤੇ ਆਲੀਆ ਭੱਟ ਨੇ 5ਵੇਂ ਫਲੋਰ 'ਤੇ ਫਲੈਟ ਖ਼ਰੀਦਿਆ ਹੈ। ਫਿਲਹਾਲ ਆਲੀਆ ਆਪਣੀ ਭੈਣ ਸ਼ਾਹੀਨ ਭੱਟ ਨਾਲ ਜੁਹੂ 'ਚ ਰਹਿ ਰਹੀ ਹੈ ਪਰ ਬਹੁਤ ਜਲਦ ਉਹ ਆਪਣੇ ਇਸ ਨਵੇਂ ਖਰੀਦੇ ਘਰ 'ਚ ਸ਼ਿਫਟ ਹੋ ਜਾਵੇਗੀ। ਇਹੀ ਨਹੀਂ ਆਲੀਆ ਭੱਟ ਨੇ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਨੂੰ ਆਪਣੇ ਘਰ ਨੂੰ ਹੋਰ ਸੋਹਣਾ ਬਣਾਉਣ ਲਈ ਇੰਟੀਰੀਅਰ ਡਿਜ਼ਾਈਨਿੰਗ ਲਈ ਕਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਜੱਸ ਬਾਜਵਾ ਦੀ ਰਿਸੈਪਸ਼ਨ ਪਾਰਟੀ 'ਚ ਦਿੱਲੀ ਤੋਂ ਪਹੁੰਚੇ ਇਹ ਖ਼ਾਸ ਸੱਜਣ-ਮਿੱਤਰ, ਤਸਵੀਰਾਂ ਵਾਇਰਲ

ਰਿਪੋਰਟਸ ਦੇ ਅਨੁਸਾਰ ਆਲੀਆ ਭੱਟ ਨੇ ਰਣਬੀਰ ਕਪੂਰ, ਕਰਨ ਜੌਹਰ ਅਤੇ ਅਯਾਨ ਮੁਖਰਜੀ ਵਰਗੇ ਕੁਝ ਕਰੀਬੀ ਦੋਸਤਾਂ ਤੇ ਆਪਣੇ ਪਰਿਵਾਰ ਨਾਲ ਨਵੇਂ ਘਰ 'ਚ ਲਕਸ਼ਮੀ ਪੂਜਨ ਅਤੇ ਹਵਨ ਕੀਤਾ। ਆਲੀਆ ਭੱਟ ਦਾ ਪਹਿਲਾਂ ਹੀ ਜੁਹੂ ਵਿਚ ਇਕ ਅਪਾਰਟਮੈਂਟ ਹੈ, ਜਿਸ ਦੀ ਕੀਮਤ 13 ਕਰੋੜ ਰੁਪਏ ਹੈ। ਜੇ ਹੁਣ ਆਲੀਆ ਦੇ ਨਵੇਂ ਘਰ ਬਾਰੇ ਗੱਲ ਕਰੀਏ ਤਾਂ ਇਸ ਗੱਲ 'ਚ ਕੋਈ ਦੋਰਾਏ ਨਹੀਂ ਹੋਵੇਗੀ ਕਿ ਆਲੀਆ ਆਪਣੇ ਹੋਣ ਵਾਲੇ ਪਤੀ ਦੀ ਗੁਆਂਢਣ ਬਣ ਗਈ ਹੈ। 

ਇਹ ਖ਼ਬਰ ਵੀ ਪੜ੍ਹੋ : ਕੰਗਨਾ ਦੇ ਬਿਆਨ ਨੇ ਸੁਆਣੀਆਂ 'ਚ ਵਧਾਇਆ ਰੋਹ, ਸਿਮਰਨ ਗਿੱਲ ਸਣੇ ਕਈ ਬੀਬੀਆਂ ਨੇ ਪਾਈ ਝਾੜ 


author

sunita

Content Editor

Related News