ਯੋਗ ਦਿਵਸ ਮੌਕੇ ਆਲੀਆ ਭੱਟ ਨੇ ਸਾਂਝੀ ਕੀਤੀ ਵੀਡੀਓ, ਨਵੇਂ ਘਰ ਦੀ ਦਿਖਾਈ ਝਲਕ

Monday, Jun 21, 2021 - 06:14 PM (IST)

ਯੋਗ ਦਿਵਸ ਮੌਕੇ ਆਲੀਆ ਭੱਟ ਨੇ ਸਾਂਝੀ ਕੀਤੀ ਵੀਡੀਓ, ਨਵੇਂ ਘਰ ਦੀ ਦਿਖਾਈ ਝਲਕ

ਮੁੰਬਈ (ਬਿਊਰੋ)– ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਆਲੀਆ ਭੱਟ ਨੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਆਲੀਆ ਵੱਖ-ਵੱਖ ਯੋਗ ਆਸਨ ਕਰਦੀ ਨਜ਼ਰ ਆ ਰਹੀ ਹੈ। ਉਹ ਵੀਡੀਓ ’ਚ ਵਸ਼ਿਸ਼ਠਾਸਨ, ਨੌਕਾਸਨ, ਧਨੁਰਾਸਨ, ਵ੍ਰਿਕਸ਼ਾਸਨ ਤੇ ਉੱਤਾਨਾਸਨ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਨੂੰ ਦੇਖ ਕੇ ਉਸ ਦੇ ਬੁਆਏਫਰੈਂਡ ਰਣਬੀਰ ਕਪੂਰ ਦੀ ਮੰਮੀ ਨੀਤੂ ਕਪੂਰ ਤੇ ਭੈਣ ਰਿਧਿਮਾ ਸਾਹਨੀ ਕਪੂਰ ਨੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕੀਤੀ ਹੈ।

ਖ਼ਾਸ ਗੱਲ ਇਹ ਹੈ ਕਿ ਇਸ ਵੀਡੀਓ ’ਚ ਆਲੀਆ ਦੇ ਖੂਬਸੂਰਤ ਘਰ ਦੀ ਝਲਕ ਵੀ ਦੇਖਣ ਨੂੰ ਮਿਲ ਰਹੀ ਹੈ। ਆਲੀਆ ਜਿਸ ਕਮਰੇ ’ਚ ਯੋਗ ਕਰ ਰਹੀ ਹੈ, ਉਹ ਕਾਫੀ ਖੂਬਸੂਰਤ ਦਿਖਾਈ ਦੇ ਰਿਹਾ ਹੈ ਤੇ ਉਸ ਦੀ ਸਜਾਵਟ ਯੂਰਪੀਅਨ ਥੀਮ ’ਤੇ ਕੀਤੀ ਗਈ ਹੈ। ਕਮਰੇ ’ਚ ਇਕ ਵੱਡਾ ਜਿਹਾ ਪੀਲੇ ਤੇ ਨੀਲੇ ਰੰਗ ਦੀ ਮੈਚਿੰਗ ਦਾ ਸੋਫਾ ਲੱਗਾ ਹੈ।

 
 
 
 
 
 
 
 
 
 
 
 
 
 
 
 

A post shared by Alia Bhatt ☀️ (@aliaabhatt)

ਦੱਸ ਦੇਈਏ ਕਿ ਆਲੀਆ ਇਸ ਘੱਟ ’ਚ 2019 ’ਚ ਸ਼ਿਫਟ ਹੋਈ ਸੀ, ਜਿਸ ਦੀ ਜਾਣਕਾਰੀ ਉਸ ਨੇ ਆਪਣੇ ਯੂਟਿਊਬ ਚੈਨਲ ’ਤੇ ਵੀ ਦਿੱਤੀ ਸੀ। ਆਲੀਆ ਨੇ ਯੂਟਿਊਬ ’ਤੇ ਇਕ ਵੀਡੀਓ ਸਾਂਝੀ ਕਰਦਿਆਂ ਨਵੇਂ ਘਰ ’ਚ ਸ਼ਿਫਟ ਹੋਣ ਦਾ ਤਜਰਬਾ ਸਾਂਝਾ ਕੀਤਾ ਸੀ।

ਉਸ ਨੇ ਕਿਹਾ ਸੀ, ‘ਆਪਣੇ ਘਰ ’ਚ ਸ਼ਿਫਟ ਹੋਣ ਦਾ ਤਜਰਬਾ ਬੇਹੱਦ ਖ਼ਾਸ ਸੀ ਕਿਉਂਕਿ ਪਹਿਲੀ ਵਾਰ ਮੈਂ ਆਪਣੇ ਘਰ ਤੋਂ ਦੂਰ ਹੋ ਕੇ ਸਿਰਫ ਆਪਣੇ ਘਰ ’ਚ ਸ਼ਿਫਟ ਹੋ ਰਹੀ ਸੀ। ਪੂਰੇ ਘਰ ਨੂੰ ਤਿਆਰ ਹੋਣ ’ਚ ਲਗਭਗ 2 ਸਾਲ ਦਾ ਸਮਾਂ ਲੱਗਾ ਸੀ। ਪਹਿਲਾਂ ਸਿਰਫ ਮੈਂ ਹੀ ਇਸ ਘਰ ’ਚ ਰਹਿ ਰਹੀ ਸੀ ਪਰ ਫਿਰ ਮੇਰੀ ਭੈਣ ਸ਼ਾਹੀਨ ਵੀ ਮੇਰੇ ਨਾਲ ਇਸ ਘਰ ’ਚ ਸ਼ਿਫਟ ਹੋ ਗਈ। ਉਹ ਕੁਝ ਸਮਾਂ ਮੇਰੇ ਨਾਲ ਤਾਂ ਕੁਝ ਸਮਾਂ ਮਾਤਾ-ਪਿਤਾ ਨਾਲ ਰਹਿੰਦੀ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News