ਆਲੀਆ-ਰਣਵੀਰ ਦਾ ਇਹ ਵੀਡੀਓ 4.5 ਲੱਖ ਲੋਕਾਂ ਨੇ ਦੇਖਿਆ

Monday, Mar 21, 2016 - 05:22 PM (IST)

ਮੁੰਬਈ- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਰਣਵੀਰ ਸਿੰਘ ਪਿਛਲੇ ਦਿਨਾਂ ਇਕ ਟ੍ਰੈਵਲ ਪੋਰਟਲ ਦੇ ਇਸ਼ਤਿਹਾਰ ਲਈ ਇਕੱਠੇ ਨਜ਼ਰ ਆਏ ਸਨ ਅਤੇ ਪਹਿਲੀ ਵਾਰ ਆਲੀਆ ਭੱਟ ਅਤੇ ਰਣਵੀਰ ਸਿੰਘ ਦੀ ਜੋੜੀ ਇਕ ਇਸ਼ਤਿਹਾਰ ਵੀਡੀਓ ਦੇ ਜ਼ਰੀਏ ਧਮਾਲ ਮਚਾ ਰਹੀ ਹੈ।

ਦੱਸ ਦਈਏ ਕਿ ਦੋਵੇਂ ਸਟਾਰਜ਼ ਨੂੰ ਇਕ ਮਸ਼ਹੂਰ ਟ੍ਰੈਵਲ ਪੋਰਟਲ ਦੇ ਬ੍ਰਾਂਡ ਅੰਬੈਸਡਰ ਦੇ ਤੌਰ ''ਤੇ ਸਾਈਨ ਕੀਤਾ ਗਿਆ ਹੈ। ਉਸੇ ਦੌਰਾਨ ਸ਼ੂਟ ਦੋਹਾਂ ਨੇ ਮੁੰਬਈ ''ਚ ਕੀਤਾ। MakeMytrip ਦੇ ਅੰਬੈਸਡਰ ਬਣੇ ਆਲੀਆ ਅਤੇ ਰਣਵੀਰ ਦੇ ਦੋ ਇਸ਼ਤਿਹਾਰ ਵੀਡੀਓ ਜ਼ਾਰੀ ਕੀਤੇ ਗਏ ਹਨ। ਇਕ ਵੀਡੀਓ ''ਚ ਆਲੀਆ ਟੈਕਸੀ ਡਰਾਈਵਰ ਦੇ ਅੰਦਾਜ਼ ''ਚ ਨਜ਼ਰ ਆ ਰਹੀ ਹੈ ਅਤੇ ਰਣਵੀਰ ਸਿੱਧੇ-ਸਾਦੇ ਬੰਗਾਲੀ ਬਾਬੂ ਦੇ ਰੂਪ ''ਚ ਇਕ ਯਾਤਰੀ ਦਾ ਰੋਲ ਅਦਾ ਕਰ ਰਹੇ ਹਨ।

ਬਾਲੀਵੁੱਡ ''ਚ ਅਕਸਰ ਹੱਟ ਕੇ ਕਿਰਦਾਰ ਅਦਾ ਕਰਨ ਵਾਲ ਆਲੀਆ ਟੈਕਸੀ ਡਰਾਈਵਰ ਦੇ ਰੋਲ ''ਚ ਬਿੰਦਾਸ ਦਿਖ ਰਹੀ ਹੈ। ਉਹੀਂ ਬਾਬੂ ਮੋਸ਼ਾਏ ਦਾ ਲੁੱਕ ਤਾਂ ਰਣਵੀਰ ''ਤੇ ਬਹੁਤ ਖੂਬ ਲੱਗ ਰਿਹਾ ਹੈ, ਨਾਲ ਹੀ ਉਹ ਬੰਗਾਲੀ ਵੀ ਬੇਹਤਰੀਨ ਅੰਦਾਜ਼ ''ਚ ਬੋਲ ਰਹੇ ਹਨ। ਇਸ ਵੀਡੀਓ ਨੂੰ ਯੂ-ਟਿਊਬ ''ਤੇ ਸਾਢੇ ਚਾਰ ਲੱਖ ਤੋਂ ਜ਼ਿਆਦਾ ਦਰਸ਼ਕ ਮਿਲ ਚੁੱਕੇ ਹਨ।


author

Anuradha Sharma

News Editor

Related News